ਗੈਜੇਟ ਡੈਸਕ– ਸ਼ਾਓਮੀ ਨੇ ਆਪਣਾ ਨਵਾਂ ਵਾਇਰਲੈੱਸ ਚਾਰਜਰ ‘ਮੀ ਏਅਰ ਚਾਰਜ’ ਲਾਂਚ ਕਰ ਦਿੱਤਾ ਹੈ। ਇਹ ਦੁਨੀਆ ਦਾ ਪਹਿਲਾ ਅਜਿਹਾ ਵਾਇਰਲੈੱਸ ਚਾਰਜਰ ਹੈ ਜਿਸ ਨਾਲ ਚਾਰਜਰ ਕਰਨ ਲਈ ਤੁਹਾਨੂੰ ਫੋਨ ਜਾਂ ਕਿਸੇ ਹੋਰ ਡਿਵਾਈਸ ਨੂੰ ਚਾਰਜਰ ਨਾਲ ਟੱਚ ਨਹੀਂ ਕਰਨਾ ਪਵੇਗਾ। ਸਿੱਧੇ ਸ਼ਬਦਾਂ ’ਚ ਕਰੀਏ ਤਾਂ ਮੀ ਏਅਰ ਚਾਰਜ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਤੁਸੀਂ ਰਿਮੋਟਲੀ ਆਪਣੇ ਫੋਨ ਨੂੰ ਚਾਰਜ ਕਰ ਸਕੋਗੇ।
ਮੀ ਏਅਰ ਚਾਰਜ ਨਾਲ ਤੁਸੀਂ ਕਿਸੇ ਵੀ ਡਿਵਾਈਸ ਨੂੰ ਬਿਨਾਂ ਕੇਬਲ ਅਤੇ ਬਿਨਾਂ ਵਾਇਰਲੈੱਸ ਚਾਰਜਿੰਗ ਸਟੈਂਡ ਦੇ ਚਾਰਜ ਕਰ ਸਕਦੇ ਹੋ। ਮੀ ਏਅਰ ਚਾਰਜ ਇਕ ਟਰੂਲੀ ਵਾਇਰਲੈੱਸ ਚਾਰਜਰ ਹੈ। ਸ਼ਾਓਮੀ ਮੀ ਏਅਰ ਚਾਰਜ ਨਾਲ ਟੈਬਲੇਟ, ਫੋਨ ਅਤੇ ਹੋਰ ਵਾਇਰਲੈੱਸ ਚਾਰਜਿੰਗ ਸੁਪੋਰਟ ਵਾਲੀਆਂ ਡਿਵਾਈਸਿਜ਼ ਨੂੰ ਚਾਰ ਸੈਂਟੀਮੀਟਰ ਦੀ ਦੂਰੀ ਤੋਂ ਚਾਰਜ ਕੀਤਾ ਜਾ ਸਕਦਾ ਹੈ। ਹਾਲਾਂਕਿ, ਸ਼ਾਓਮੀ ਨੇ ਅਜੇ ਤਕ ਇਸ ਚਾਰਜਰ ਦੀ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਅਜਿਹੇ ’ਚ ਹੋ ਸਕਦਾ ਹੈ ਕਿ ਇਹ ਇਕ ਕੰਸੈਪਟ ਚਾਰਜਰ ਹੋਵੇ। ਸ਼ਾਓਮੀ ਦੇ ਇਸ ਚਾਰਜਰ ਨਾਲ ਇਕੱਠੇ ਕਈ ਡਿਵਾਈਸਾਂ ਨੂੰ 5 ਵਾਟ ਦੀ ਸਮਰੱਥਾ ਨਾਲ ਚਾਰਜ ਕੀਤਾ ਜਾ ਸਕੇਗਾ। ਅਜਿਹੇ ’ਚ ਭਵਿੱਖ ’ਚ ਇਸ ਚਾਰਜਰ ਦਾ ਇਸਤੇਮਾਲ ਦਫਤਰ, ਜਨਤਕ ਥਾਵਾਂ ਅਤੇ ਗੈਸਟ ਰੂਮ ’ਚ ਹੋ ਸਕੇਗਾ। ਸ਼ਾਓਮੀ ਨੇ ਇਸ ਤਕਨੀਕ ਨੂੰ ਖੁਦ ਵਿਕਸਿਤ ਕੀਤਾ ਹੈ। ਇਸ ਚਾਰਜਰ ਦਾ ਡਿਜ਼ਾਇਨ ਇਕ ਬਾਕਸ ਵਰਗਾ ਹੈ ਜਿਸ ਵਿਚ ਇਕ ਡਿਸਪਲੇਅ ਵੀ ਹੈ। ਇਸ ਡਿਸਪਲੇਅ ’ਤੇ ਬੈਟਰੀ ਦਾ ਲੈਵਲ ਅਤੇ ਚਾਰਜਿੰਗ ਸਟੇਟਸ ਵਿਖਾਈ ਦੇਵੇਗਾ।
ਸੈਮਸੰਗ 2 ਫਰਵਰੀ ਨੂੰ ਭਾਰਤ ’ਚ ਲਾਂਚ ਕਰੇਗੀ ਸਸਤਾ ਫੋਨ, ਇੰਨੀ ਹੋਵੇਗੀ ਕੀਮਤ
NEXT STORY