ਗੈਜੇਟ ਡੈਸਕ– ਚੀਨ ਦੀ ਮੋਬਾਇਲ ਨਿਰਮਾਤਾ ਕੰਪਨੀ ਸ਼ਾਓਮੀ ਨੇ ਵੀਰਵਾਰ ਨੂੰ ਭਾਰਤੀ ਬਾਜ਼ਾਰ ’ਚ ਮੀ ਸਾਊਂਡਬਾਰ ਦੇ ਲਾਂਚ ਕੀਤਾ ਹੈ। ਸ਼ਾਓਮੀ ਮੀ ਸਾਊਂਡਬਾਰ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਇਹ ਸਿਰਫ 30 ਸੈਕਿੰਡ ’ਚ ਆਸਾਨੀ ਨਾਲ ਸੈੱਟਅਪ ਹੋ ਜਾਂਦਾ ਹੈ।
Mi Soundbar ਦੀ ਭਾਰਤ ’ਚ ਕੀਮਤ ਤੇ ਉਪਲੱਬਧਤਾ
ਭਾਰਤੀ ਬਾਜ਼ਾਰ ’ਚ ਮੀ ਸਾਊਂਡਬਾਰ ਦੀ ਕੀਮਤ 4,999 ਰੁਪਏ ਹੈ ਅਤੇ ਇਸ ਦੀ ਵਿਕਰੀ 16 ਜਨਵਰੀ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਸ਼ਾਓਮੀ ਨੇ ਕਿਹਾ ਕਿ ਮੀ ਸਾਊਂਡਬਾਰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਮੀ ਡਾਟ ਕਾਮ ਅਤੇ ਮੀ ਹੋਮ ਸਟੋਰ ’ਤੇ ਵਿਕਰੀ ਲਈ ਉਪਲੱਬਧ ਹੋਵੇਗਾ।
Mi Soundbar ਦੇ ਫੀਚਰਜ਼
ਸ਼ਾਓਮੀ ਨੇ ਕਿਹਾ ਕਿ ਹਾਈ ਫ੍ਰੀਕਵੈਂਸੀ ਨੂੰ ਕਵਰ ਕਰਨ ਲਈ ਮੀ ਸਾਊਂਡਬਾਰ ’ਚ ਦੋ 20 ਮਿਲੀਮੀਟਰ ਡੋਮ ਸਪੀਕਰ, ਲੋਅ ਫ੍ਰੀਕਵੈਂਸੀ ਲਈ ਦੋ 2.5 ਇੰਚ ਦੇ ਵੂਫਰ ਅਤੇ ਐਕਸਟਰੀਮ ਲੋਅ-ਐਂਡ ਲਈ ਚਾਰ ਪੈਸਿਵ ਰੇਡੀਏਟਰਜ਼ ਦਿੱਤੇ ਗਏ ਹਨ। ਸ਼ਾਓਮੀ ਨੇ ਦਾਅਵਾ ਕੀਤਾ ਹੈ ਕਿ ਮੀ ਸਾਊਂਡਬਾਰ ਸਿਰਫ 30 ਸੈਕਿੰਡ ’ਚ ਸੈੱਟਅਪ ਹੋ ਜਾਂਦਾ ਹੈ। ਕਨੈਕਟੀਵਿਟੀ ਲਈ ਮੀ ਸਾਊਂਡਬਾਰ ’ਚ ਬਲੂਟੁੱਥ ਵਰਜਨ 4.2, ਐੱਸ/ਪੀ.ਡੀ.ਆਈ.ਐੱਫ., ਆਪਟਿਕਲ, ਲਾਈਨ-ਇਨ ਅਤੇ 3.5 ਮਿਲੀਮੀਟਰ ਆਕਸ-ਇਨ ਸਪੋਰਟ ਦਿੱਤਾ ਗਿਆ ਹੈ। ਸ਼ਾਓਮੀ ਨੇ ਦਾਅਵਾ ਕੀਤਾ ਹੈ ਕਿ ਇਹ ਕਿਸੇ ਵੀ ਟੀਵੀ ਦੇ ਨਾਲ ਆਸਾਨੀ ਨਾਲ ਕਨੈਕਟ ਹੋ ਜਾਵੇਗਾ।
675 ਰੁਪਏ ’ਚ ਰੋਜ਼ਾਨਾ 5GB ਡਾਟਾ ਦੇ ਰਹੀ ਹੈ ਇਹ ਕੰਪਨੀ
NEXT STORY