ਜਲੰਧਰ- ਘਰੇਲੂ ਮੋਬਾਇਲ ਬ੍ਰਾਂਡ ਮਾਈਕ੍ਰੋਮੈਕਸ ਨੇ ਦੂਰਸੰਚਾਰ ਕੰਪਨੀ ਵੋਡਾਫੋਨ ਨਾਲ ਮਿਲ ਕੇ ਅੱਜ ਆਪਣੇ 4ਜੀ ਸਮਾਰਟਫੋਨ Bharat-2 Ultra ਨੂੰ ਬਾਜ਼ਾਰ 'ਚ ਉਤਾਰਿਆ ਹੈ। ਕੰਪਨੀ ਨੇ ਇਸ ਫੋਨ ਨੂੰ ਸਿਰਫ 2,899 ਰੁਪਏ ਦੀ ਕੀਮਤ 'ਚ ਪੇਸ਼ ਕੀਤਾ ਹੈ। ਇਸ ਨਾਲ ਹੀ ਕੰਪਨੀ ਇਸ ਫੋਨ ਨੂੰ ਨਵੰਬਰ 'ਚ ਸੇਲ ਲਈ ਉਪਲੱਬਧ ਕਰਵਾਏਗੀ। ਕੁਝ ਸਮੇਂ ਪਹਿਲਾਂ ਮਾਈਕ੍ਰੋਮੈਕਸ ਨੇ ਆਪਣੀ ਭਾਰਤ ਸੀਰੀਜ਼ 'ਚ ਭਾਰਤ 1 4G ਫੀਚਰ ਫੋਨ ਨੂੰ BSNL ਦੇ ਅਨਲਿਮਟਿਡ ਪਲਾਨ ਨਾਲ ਲਾਂਚ ਕੀਤਾ ਗਿਆ ਸੀ।
ਮਾਈਕ੍ਰੋਮੈਕਸ ਅਤੇ ਵੋਡਾਫੋਨ ਵੱਲੋਂ ਪੇਸ਼ ਕੀਤਾ ਗਿਆ Bharat-2 Ultra 4G ਸਮਾਰਟਫੋਨ ਨੂੰ ਹਾਲ ਹੀ 'ਚ ਏਅਰਟੈੱਲ, ਕਾਰਬਨ ਦੇ A40 Indian ਸਮਾਰਟਫੋਨ ਨਾਲ ਟੱਕਰ ਦੇ ਸਕਦਾ ਹੈ। ਕਾਰਬਨ A40 Indian ਸਮਾਰਟਫੋਨ ਏਅਰਟੈੱਲ ਦੇ ਖਾਸ ਆਫਰ ਨਾਲ 2,899 ਰੁਪਏ 'ਚ ਪੇਸ਼ ਕੀਤਾ ਗਿਆ ਸੀ।
ਮਾਈਕ੍ਰੋਮੈਕਸ ਅਤੇ ਵੋਡਾਫੋਨ ਦੀ ਸਾਂਝੇਦਾਰੀ ਦੇ ਤਹਿਤ ਵੋਡਾਫੋਨ ਕਸਟਮਰਸ ਮਾਈਕ੍ਰੋਮੈਕਸ Bharat-2 Ultra ਸਮਾਰਟਫੋਨ ਨੂੰ 2,899 ਰੁਪਏ 'ਚ ਖਰੀਦ ਸਕੋਗੇ। ਇਸ ਨਾਲ ਹੀ ਯੂਜ਼ਰਸ ਨੂੰ ਇਸ ਫੋਨ 'ਚ 150 ਰੁਪਏ ਪ੍ਰਤੀ ਮਹੀਨੇ ਦਾ ਰਿਚਾਰਜ 36 ਮਹੀਨਿਆਂ ਤੱਕ ਕਰਾਉਣਾ ਹੋਵੇਗਾ। 18 ਮਹੀਨੇ ਬਾਅਦ ਯੂਜ਼ਰਸ 900 ਰੁਪਏ ਦਾ ਕੈਸ਼ਬੈਕ ਪ੍ਰਾਪਤ ਕਰ ਸਕਣਗੇ। ਇਕ ਵਾਰ ਫਿਰ 18 ਮਹੀਨੇ ਮਤਲਬ 36 ਮਹੀਨੇ ਬਾਅਦ ਯੂਜ਼ਰਸ ਨੂੰ 1,000 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ ਤੋਂ ਬਾਅਦ ਯੂਜ਼ਰਸ ਨੂੰ ਇਹ ਫੋਨ ਇਫੇਕਟਿਵਲੀ 999 ਰੁਪਏ ਦਾ ਪਵੇਗਾ। ਯੂਜ਼ਰਸ ਨੂੰ ਮਿਲਣ ਵਾਲਾ ਕੈਸ਼ਬੈਕ ਵੋਡਾਫੋਨ M-Pesa ਵਾਲੇਟ 'ਚ ਆਵੇਗਾ। ਇਸ ਤੋਂ ਬਾਅਦ ਯੂਜ਼ਰਸ ਆਪਣੇ ਹਿਸਾਬ ਤੋਂ ਕੈਸ਼ ਨੂੰ ਕਢਾ ਸਕਦੇ ਹੋ।
ਜੇਕਰ ਗੱਲ ਕਰੀਏ ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਤਾਂ ਇਸ ਫੋਨ 'ਚ 4 ਇੰਚ WVGA ਡਿਸਪਲੇਅ ਦਿੱਤੀ ਗਈ ਹੈ। ਇਸ ਨਾਲ ਹੀ ਇਹ ਫੋਨ Spreadtrum SC9832 1.3GHz ਕਵਾਡ-ਕੋਰ ਪ੍ਰੋਸੈਸਰ 'ਤੇ ਆਧਾਰਿਤ ਹੈ। ਇਜ ਡਿਵਾਈਸ 'ਚ 512 ਐੱਮ. ਬੀ. ਰੈਮ ਅਤੇ 4 ਜੀ. ਬੀ. ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਫੋਨ 'ਚ 2 ਮੈਗਾਪਿਕਸਲ ਦਾ ਰਿਅਰ ਕੈਮਰਾ ਮੌਜੂਦ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ 'ਚ 0.3 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਾਵਰ ਬੈਕਅਪ ਲਈ ਫੋਨ 'ਚ 1,300 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਵਿੰਡੋਜ਼ ਫੋਨ ਯੂਜ਼ਰਸ ਲਈ ਚੰਗੀ ਖਬਰ, ਹੁਣ ਆਪਣੇ ਫੋਨ ਨੂੰ ਪੀ.ਸੀ. ਰਾਹੀਂ ਕਰ ਸਕਦੇ ਹੋ ਅਪਡੇਟ
NEXT STORY