ਜਲੰਧਰ— ਮਸ਼ਹੂਰ ਭਾਰਤੀ ਫੋਨ ਨਿਰਮਾਤਾ ਮਾਈਕ੍ਰੋਮੈਕਸ ਨੇ ਭਾਰਤ 'ਚ ਨਵਾਂ ਲੈਪਟਾਪ ਲਾਂਚ ਕੀਤਾ ਹੈ। ਕੈਨਵਸ ਲੈਪਬੁੱਕ ਨਾਂ ਦੇ ਇਸ ਲੈਪਟਾਪ ਦੀ ਕੀਮਤ 13,999 ਰੁਪਏ ਰੱਖੀ ਗਈ ਹੈ ਅਤੇ ਇਹ ਈ-ਕਾਮਰਸ ਵੈੱਬਸਾਈਟ ਸਨੈਪਡੀਲ 'ਤੇ 9 ਅਕਤੂਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਮਾਈਕ੍ਰੋਮੈਕਸ ਦੇ ਚੀਫ ਮਾਰਕੀਟਿੰਗ ਅਫਸਰ ਸ਼ੁਭਜੀਤ ਸੇਨ ਮੁਤਾਬਕ, ਮਾਈਕ੍ਰੋਮੈਕਸ ਹਮੇਸ਼ਾ ਆਪਣੇ ਗਾਹਕਾਂ ਦੀਆਂ ਲੋੜਾਂ ਨੂੰ ਧਿਆਨ 'ਚ ਰੱਖਦੇ ਹੋਏ ਉੱਨਤ ਤਕਨੀਕ ਦੇ ਗੈਜੇਟ ਲਾਂਚ ਕਰਦਾ ਹੈ।
ਡਿਜੀਟਲ ਇੰਡੀਆ ਕੈਂਪੇਨ ਦੇ ਅਧੀਨ ਬਣਾਏ ਗਏ ਕੈਨਵਸ ਲੈਪਬੁੱਕ 'ਚ 11.6 ਇੰਚ ਡਿਸਪਲੇ, 32 ਜੀ.ਬੀ ਸਟੋਰੇਜ (64 ਜੀ.ਬੀ ਤੱਕ ਐਸ.ਡੀ. ਕਾਰਡ ਸਪੋਰਟ) ਅਤੇ 5 ਹਜ਼ਾਰ ਐਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਆਮ ਇਸਤੇਮਾਲ 'ਤੇ ਲੈਪਬੁੱਕ ਦੀ ਬੈਟਰੀ 11 ਘੰਟੇ ਤੱਕ ਸਾਥ ਦੇ ਸਕਦੀ ਹੈ। ਲੈਪਬੁੱਕ 'ਚ ਇੰਟੈਲ ਕਵਾਡਕੋਰ ਪ੍ਰੋਸੈਸਰ ਦਿੱਤਾ ਗਿਆ ਹੈ ਜੋ ਵਿੰਡੋਜ਼ 10 ਓ.ਐੱਸ 'ਤੇ ਚੱਲਦਾ ਹੈ।
ਇਸ ਤੋਂ ਇਲਾਵਾ ਕੰਪਨੀ ਨੇ ਸੈਕੇਂਡ ਜਨਰੇਸ਼ਨ ਲੈਪਟੈਬ ਵੀ ਪੇਸ਼ ਕੀਤਾ ਹੈ ਜਿਸ ਦੀ ਕੀਮਤ 17,999 ਰੁਪਏ ਹੈ ਅਤੇ ਇਹ ਮੰਗਲਵਾਰ ਤੋਂ ਐਮਾਜ਼ਾਨ ਇੰਡੀਆ 'ਤੇ ਉਪਲੱਬਧ ਹੋਵੇਗਾ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਹੁਣ ਤਕ ਦਾ ਸਭ ਤੋਂ ਸ਼ਾਨਦਾਰ ਫੀਚਰ ਲੈ ਕੇ ਆ ਰਹੀ ਹੈ ਫੇਸਬੁੱਕ (ਵੀਡੀਓ)
NEXT STORY