ਜਲੰਧਰ- ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਬਾਅਦ ਇਸ ਸਾਲ ਸਕਾਈਪ ਨੇ ਵੀ ਲੋਕਪ੍ਰਿਅ ਐਪ ਸਨੈਪਚੈਟ ਦੇ ਫੀਚਰਸ ਨੂੰ ਕਾਪੀ ਕਰਦੇ ਹੋਏ ਹਾਈਲਾਈਟ ਫੀਚਰ ਦਿੱਤਾ ਸੀ। ਉਥੇ ਹੀ ਹੁਣ ਇਕ ਵਾਰ ਫਿਰ ਮਾਈਕ੍ਰੋਸਾਫਟ ਨੇ ਸਨੈਪਚੈਟ ਦੀ ਤਰ੍ਹਾਂ ਹੀ ਫੋਟੋ ਇਫੈੱਕਟ ਫੀਚਰ ਨੂੰ ਆਪਣੇ ਯੂਜ਼ਰਸ ਲਈ ਜਾਰੀ ਕੀਤਾ ਹੈ।
ਮਾਈਕ੍ਰੋਸਾਫਟ ਨੇ ਤੈਅ ਕੀਤਾ ਹੈ ਕਿ ਉਹ ਮਨੋਰੰਜਨ ਦੇ ਪਹਿਲੂ ਨਾਲ ਹੋਰ ਸੰਚਾਰ ਸੇਵਾਵਾਂ ਨੂੰ ਟੱਕਰ ਦੇਵੇਗੀ। ਮਾਈਕ੍ਰੋਸਾਫਟ ਸਕਾਈਪ 'ਚ ਫੋਟੋ ਇਫੈੱਕਟ ਨੂੰ ਸ਼ੁਰੂ ਕਰੇਗੀ। ਸਮਾਰਟ ਫੋਟੋ ਇਫੈੱਕਟਸ ਸਕਾਈਪ ਯੂਜ਼ਰਸ ਨੂੰ ਤਸਵੀਰਾਂ 'ਚ ਇਫੈੱਕਟ ਕਸਟਮਾਈਜ਼ ਕਰਨ ਦਾ ਆਪਸ਼ਨ ਦਿੰਦਾ ਹੈ। ਇਸ ਨੂੰ ਇਸਤੇਮਾਲ ਕਰਨਾ ਕਾਫੀ ਆਸਾਨ ਹੈ। ਤੁਹਾਨੂੰ ਫੋਟੋ ਕਲਿੱਕ magic wand ਬਟਨ 'ਤੇ ਟੈਪ ਕਰਨਾ ਹੋਵੇਗਾ, ਜੋ ਸਕਰੀਨ ਦੇ ਟਾਪ 'ਤੇ ਹੋਵੇਗਾ। ਇਸ ਦੀ ਮਦਦ ਨਾਲ ਤੁਸੀਂ ਨਵੇਂ ਫੋਟੋ ਇਫੈੱਕਟ ਨੂੰ ਇਸਤੇਮਾਲ ਕਰ ਸਕੋਗੇ।
ਇਹ ਨਵਾਂ ਇਫੈੱਕਟ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਹੀ ਪਲੇਟਫਾਰਮ 'ਤੇ ਉਪਲੱਬਧ ਹੈ। ਇਸ ਫੀਚਰ ਨੂੰ ਇਸਤੇਮਾਲ ਕਰਨ ਲਈ ਤੁਹਾਨੂੰ ਆਪਣੇ ਸਕਾਈਪ ਨੂੰ ਲੇਟੈਸਟ ਵਰਜ਼ਨ 'ਤੇ ਅਪਡੇਟ ਕਰਨਾ ਹੋਵੇਗਾ ਤਾਂ ਹੀ ਇਸ ਫੀਚਰ ਦਾ ਫਾਇਦਾ ਲੈ ਸਕਦੇ ਹੋ।
ਦੱਸ ਦਈਏ ਕਿ ਵੀਡੀਓ ਕਾਲਿੰਗ ਲਈ ਸਕਾਈਪ ਇਕ ਬੇਹੱਦ ਹੀ ਲੋਕਪ੍ਰਿਅ ਐਪ ਹੈ, ਜੋ ਕਿ ਡੈਸਕਟਾਪ ਅਤੇ ਮੋਬਾਇਲ ਦੋਵਾਂ ਪਲੇਟਫਾਰਮ 'ਤੇ ਉਪਲੱਬਧ ਹੈ। ਉਥੇ ਹੀ ਐਂਡਰਾਇਡ ਯੂਜ਼ਰਸ ਲਈ ਸਕਾਈਪ ਕਾਫੀ ਲੋਕਪ੍ਰਿਅ ਹੋ ਰਹੀ ਹੈ ਅਤੇ ਇਸ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਲੇਅ ਸਟੋਰ 'ਤੇ ਸਕਾਈਪ ਡਾਊਨਲੋਡ ਦੀ ਗਿਣਤੀ 1 ਬਿਲੀਅਨ ਤੱਕ ਪਹੁੰਚ ਗਈ ਹੈ। ਇਸ ਗੱਲ ਦੀ ਜਾਣਕਾਰੀ ਪਿਛਲੇ ਮਹੀਨੇ ਆਈ ਸੀ।
ਫੇਸਬੁੱਕ ਨੇ ਭਾਰਤ 'ਚ ਸ਼ੁਰੂ ਕੀਤਾ Disaster Maps ਫੀਚਰ
NEXT STORY