ਗੈਜੇਟ ਡੈਸਕ—ਸਮਾਰਟਫੋਨ 'ਚ ਐਪਸ ਇੰਟਸਾਲ ਕਰਨ ਸਮੇਂ ਤੁਹਾਡੇ ਤੋਂ ਕਈ ਤਰ੍ਹਾਂ ਦੀਆਂ ਪਰਮਿਸ਼ਨਾਂ ਮੰਗੀਆਂ ਜਾਂਦੀਆਂ ਹਨ। ਇਨ੍ਹਾਂ 'ਚ ਫੋਟੋਜ਼ ਤੋਂ ਲੈ ਕੇ ਲੋਕੇਸ਼ਨ ਆਦਿ ਨਾਲ ਜੁੜੀ ਪਰਮਿਸ਼ਨ ਸ਼ਾਮਲ ਹੁੰਦੀ ਹੈ। ਅਜਿਹੇ 'ਚ ਇਨ੍ਹਾਂ ਐਪਸ 'ਤੇ ਹੁਣ ਡੁੰਘੀ ਰਿਸਰਚ ਕੀਤੀ ਗਈ ਹੈ ਜਿਸ 'ਚ ਹੈਰਾਨ ਕਰ ਦੇਣ ਵਾਲੇ ਨਤੀਜੇ ਹੱਥ ਲੱਗੇ ਹਨ।
- cnet ਦੀ ਰਿਪੋਰਟ ਮੁਤਾਬਕ ਰਿਸਰਚ 'ਚ ਪਤਾ ਲੱਗਿਆ ਹੈ ਕਿ ਐਪਸ ਦੀ ਪਰਮਿਸ਼ਨ ਨਾ ਦੇਣ 'ਤੇ ਵੀ ਹਜ਼ਾਰਾਂ ਐਪਸ ਤੁਹਾਡੀਆਂ ਲੋਕੇਸ਼ਨ ਟਰੈਕ ਕਰਦੀਆਂ ਹਨ। ਇੰਟਰਨੈਸ਼ਨਲ ਕੰਪਿਊਟਰ ਸਾਇੰਸ ਇੰਸਟੀਚਿਊਟ ਦੇ ਰਿਸਰਚਸ ਨੇ ਕੁੱਲ ਮਿਲਾ ਕੇ 1,325 ਐਂਡ੍ਰਾਇਡ ਐਪਸ ਦਾ ਪਤਾ ਲਗਾਇਆ ਹੈ ਜੋ ਡਿਵਾਈਸਸ ਦਾ ਡਾਟਾ ਇਕੱਠਾ ਕਰ ਰਹੀਆਂ ਹਨ ਉਹ ਵੀ ਜਦ ਯੂਜ਼ਰ ਨੇ ਪਰਮਿਸ਼ਨ ਨਾ ਦਿੱਤੀ ਹੋਵੇ।
ਪ੍ਰਾਈਵੇਸੀ ਕੰਟਰੋਲ ਕਰਨ ਲਈ ਯੂਜ਼ਰ ਨੂੰ ਦਿੱਤੇ ਗਏ ਘੱਟ ਟੂਲਸ
ICSI ਸਕਿਓਰਟੀ ਅਤੇ ਪ੍ਰਾਈਵੇਸੀ ਰਿਸਰਚ ਦੇ ਡਾਇਰੈਕਟਰ ਸਰਜ ਏਗੇਲਮੈਨ ਨੇ ਕਿਹਾ ਕਿ ਯੂਜ਼ਰਸ ਨੂੰ ਬਹੁਤ ਘੱਟ ਟੂਲਸ ਦਿੱਤੇ ਗਏ ਹਨ ਜੋ ਉਨ੍ਹਾਂ ਨੂੰ ਪ੍ਰਾਈਵੇਸੀ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਡਿਵੈੱਲਪਰ ਬਿਨਾਂ ਯੂਜ਼ਰ ਦੀ ਪਰਮਿਸ਼ਨ ਦੇ ਡਾਟਾ ਤਕ ਪਹੁੰਚ ਬਣਾਉਣਾ ਚਾਹੁੰਦੇ ਹਨ ਤਾਂ ਇਸ ਦੇ ਲਈ ਪਰਮਿਸ਼ਨ ਦਾ ਮੈਸੇਜ ਦੇਣਾ ਕੋਈ ਮਾਇਨੇ ਨਹੀਂ ਰੱਖਦੀ ਹੈ।
ਗੂਗਲ ਨੂੰ ਦਿੱਤੀ ਗਈ ਇਸ ਸਮੱਸਿਆ ਦੀ ਜਾਣਕਾਰੀ
ਸਰਜ ਏਗੇਲਮੈਨ ਨੇ ਦੱਸਿਆ ਕਿ ਗੂਗਲ ਨੂੰ ਸਤੰਬਰ ਦੇ ਮਹੀਨੇ 'ਚ ਸਭ ਤੋਂ ਪਹਿਲਾਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ। ਉੱਥੇ ਅਮਰੀਕੀ ਫੈਡਰਲ ਟਰੇਡ ਕਮਿਸ਼ਨ ਨੂੰ ਵੀ ਇਸ ਦੇ ਬਾਰੇ 'ਚ ਦੱਸਿਆ ਗਿਆ। ਗੂਗਲ ਨੇ ਇਸ 'ਤੇ ਕਿਹਾ ਕਿ ਕੰਪਨੀ ਇਨ੍ਹਾਂ ਸਮੱਸਿਆਵਾਂ ਨੂੰ ਆਪਣੇ ਨਵੇਂ Android Q 'ਚ ਠੀਕ ਕਰ ਦੇਵੇਗੀ।
ਕੁੱਲ ਮਿਲਾ ਕੇ ਕਰ ਦਿੱਤੀ ਗਈ 88 ਹਜ਼ਾਰ ਐਪਸ ਦੀ ਜਾਂਚ
ਇਸ ਸਟੱਡੀ 'ਚ ਕੁੱਲ ਮਿਲਾ ਕੇ ਗੂਗਲ ਪਲੇਅ ਸਟੋਰ 'ਤੇ ਮੌਜੂਦ 88,000 ਐਪਸ ਦੀ ਟਰੈਕਿੰਗ ਕੀਤੀ ਗਈ ਜੋ ਪਰਮਿਸ਼ਨ ਮੰਗਣ 'ਤੇ ਮੰਨਾ ਕਰਨ ਦੇ ਬਾਵਜੂਦ ਲੋਕੇਸ਼ਨ ਨੂੰ ਟਰੈਕ ਕਰ ਰਹੀ ਸੀ। ਉੱਥੇ 1,325 ਐਪਸ 'ਚ ਹਿਡਨ ਕੋਡਸ ਮੌਜੂਦ ਸਨ ਜੋ Wi-Fi ਦੀ ਮਦਦ ਨਾਲ ਯੂਜ਼ਰਸ ਦਾ ਪਰਸਨਲ ਡਾਟਾ ਚੋਰੀ ਕਰ ਰਹੇ ਸਨ।
GPS ਡਾਟਾ ਦਾ ਫਾਇਦਾ ਲੈ ਰਹੀ ਫੋਟੋ ਐਡਿਟਿੰਗ ਐਪ
ਰਿਸਰਚਰਸ ਨੇ ਪਤਾ ਲਗਾਇਆ ਹੈ ਕਿ ਫੋਟੋ ਐਡਿਟਿੰਗ ਐਪ Shutterfly ਸਮਾਰਟਫੋਨ ਦੇ GPS ਦਾ ਡਾਟਾ ਇਕੱਠਾ ਕਰ ਰਹੀਆਂ ਸਨ ਅਤੇ ਇਸ ਨੂੰ ਆਪਣੇ ਸਰਵਰ 'ਤੇ ਭੇਜ ਰਹੀਆਂ ਸਨ। ਉਹ ਵੀ ਜਦ ਯੂਜ਼ਰ ਨੇ ਸਮਾਰਟਫੋਨ ਦੀ ਲੋਕੇਸ਼ਨ ਡਾਟਾ ਨੂੰ ਬੰਦ ਕੀਤਾ ਹੋਇਆ ਸੀ।
SD ਕਾਰਡ 'ਚ ਸੇਫ ਨਹੀਂ ਹਨ ਤੁਹਾਡੀਆਂ ਫਾਈਲਸ
ਕੁਝ ਐਪਸ ਯੂਜ਼ਰਸ ਦਾ ਪਰਸਨਲ ਡਾਟਾ ਅਤੇ IMEI ਨੰਬਰ ਦਾ ਪਤਾ ਲਗਾ ਰਹੀਆਂ ਸਨ। ਉੱਥੇ ਕੁਝ ਸਮਾਰਟਫੋਨ ਦੇ SD ਕਾਰਡ 'ਚ ਪਈ ਅਨਪ੍ਰੋਟੈਕਟਿਡ ਫਾਈਲਸ ਨੂੰ ਵੀ ਚੋਰੀ ਕਰ ਰਹੀ ਸੀ। ਰਿਸਚਰਸ ਮੁਤਾਬਕ ਅਜਿਹੀਆਂ 13 ਐਪਸ ਦਾ ਪਤਾ ਲੱਗਿਆ ਹੈ ਜੋ 17 ਲੱਖ ਵਾਰ ਇੰਸਟਾਲਡ ਹੋ ਚੁੱਕਾਂ ਹਨ। ਇਨ੍ਹਾਂ 'ਚ Baidu ਕੰਪਨੀ ਦੀ Hong Kong Disneyland park app ਵੀ ਸ਼ਾਮਲ ਹੈ।
Wi-Fi ਨੈੱਟਵਰਕ ਵੀ ਨਹੀਂ ਹੈ ਸੁਰੱਖਿਅਤ
ਕੁਝ ਐਪਲੀਕੇਸ਼ਨਸ ਤੁਹਾਡੇ Wi-Fi ਨੈੱਟਵਰਕ ਨਾਲ ਕੁਨੈਕਟ ਕਰਨ 'ਤੇ ਰਾਊਟਰ ਦਾ MAC ਐਡਰੈੱਸ ਚੋਰੀ ਕਰ ਰਹੀ ਸੀ। ਇਸ ਤੋਂ ਇਲਾਵਾ ਰਿਪੋਰਟ 'ਚ ਸਭ ਤੋਂ ਮਸ਼ਹੂਰ 153 ਐਪਸ ਦਾ ਪਤਾ ਲਗਾਇਆ ਗਿਆ ਹੈ ਜੋ 50 ਕਰੋੜ ਡਿਵਾਈਸ 'ਚ ਇੰਸਟਾਲਡ ਹੋ ਚੁੱਕੀ ਹੈ ਜਿਨ੍ਹਾਂ 'ਚ ਸੈਮਸੰਗ ਦੀ ਹੈਲਥ ਅਤੇ ਬ੍ਰਾਊਜ਼ਰ ਐਪਸ ਵੀ ਸ਼ਾਮਲ ਹੈ।
ਸਭ ਤੋਂ ਸਸਤਾ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵਾਲਾ ਫੋਨ ਭਾਰਤ ’ਚ ਲਾਂਚ
NEXT STORY