ਗੈਜੇਟ ਡੈਸਕ– ਮੋਟੋਰੋਲਾ ਦਾ ਨਵਾਂ ਸਮਾਰਟਫੋਨ Moto G 5G ਲਾਂਚ ਹੋ ਗਿਆ ਹੈ। ਕੰਪਨੀ ਨੇ ਇਸ ਫੋਨ ਨੂੰ ਅਜੇ ਯੂਰਪ ’ਚ ਲਾਂਚ ਕੀਤਾ ਹੈ। ਇਸ ਫੋਨ ਦੀ ਕੀਮਤ ਲਗਭਗ 26 ਹਜ਼ਾਰ ਰੁਪਏ ਰੱਖੀ ਗਈ ਹੈ। ਮੋਟੋ ਦੇ ਇਸ ਨਵੇਂ ਫੋਨ ’ਚ 5ਜੀ ਨੈੱਟਵਰਕ ਕੁਨੈਕਟੀਵਿਟੀ ਨਾਲ 48 ਮੈਗਾਪਿਕਸਲ ਕੈਮਰਾ ਅਤੇ ਦਮਦਾਰ ਬੈਟਰੀ ਵਰਗੇ ਫੀਚਰਜ਼ ਦਿੱਤੇ ਗਏ ਹਨ।
Moto G 5G ਦੇ ਫੀਚਰਜ਼
ਇਹ ਫੋਨ 6 ਜੀ.ਬੀ. ਤਕ ਦੀ ਰੈਮ ਅਤੇ 128 ਜੀ.ਬੀ. ਤਕ ਦੀ ਇੰਟਰਨਲ ਸਟੋਰੇਜ ਨਾਲ ਆਉਂਦਾ ਹੈ। ਫੋਨ ’ਚ 1080x2400 ਪਿਕਸਲ ਰੈਜ਼ੋਲਿਊਸ਼ਨ ਨਾਲ 6.7 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਫੋਨ ਦਾ ਡਿਸਪਲੇਅ ਸੈਂਟਰ ਪੰਚ ਹੋਲ ਨਾਲ ਆਉਂਦਾ ਹੈ। 60Hz ਦੇ ਰਿਫ੍ਰੈਸ਼ ਰੇਟ ਵਾਲੇ ਇਸ ਫੋਨ ’ਚ ਸਨੈਪਡ੍ਰੈਗਨ 750G ਪ੍ਰੋਸੈਸਰ ਲੱਗਾ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਲੱਗਾ ਹੈ ਜੋ ਸੈਮਸੰਗ ਦੇ GM1 ਲੈੱਨਜ਼ ਨਾਲ ਲੈਸ ਹੈ। ਬਾਕੀ ਕੈਮਰਿਆਂ ਦੀ ਗੱਲ ਕਰੀਏ ਤਾਂ ਇਸ ਵਿਚ ਤੁਹਾਨੂੰ 8 ਮੈਗਾਪਿਕਸਲ ਦਾ ਇਕ ਅਲਟਰਾ ਵਾਈਡ ਐਂਗਲ ਅਤੇ ਇਕ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਮਿਲੇਗਾ। ਸੈਲਫੀ ਲਈ ਇਸ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 5000mAh ਦੀ ਬੈਟਰੀ ਹੈ। ਫੋਨ 20 ਵਾਟ ਦੇ ਫਾਸਟ ਚਾਰਜਿੰਗ ਸੁਪੋਰਟ ਨਾਲ ਆਉਂਦਾ ਹੈ। ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਹ ਫੋਨ ਐਂਡਰਾਇਡ 10 ’ਤੇ ਕੰਮ ਕਰਦਾ ਹੈ। ਫੋਨ ਦੀ ਬਾਡੀ ਦੇ ਸੱਜੇ ਪਾਸੇ ਪਾਵਰ ਅਤੇ ਵਾਲਿਊਮ ਬਟਨ ਦਿੱਤੇ ਗਏ ਹਨ। ਉਥੇ ਹੀ ਇਸ ਦੇ ਖੱਬੇ ਪਾਸੇ ਤੁਹਾਨੂੰ ਸਮਰਪਿਤ ਗੂਗਲ ਅਸਿਸਟੈਂਟ ਬਟਨ ਮਿਲੇਗਾ। ਫੋਨ ਦਾ ਫਿੰਗਰਪ੍ਰਿੰਟ ਸੈਂਸਰ ਬੈਕ ਸਾਈਡ ’ਚ ਦਿੱਤੇ ਗਏ ਕੰਪਨੀ ਦੇ ਲੋਗੋ ਦੇ ਅੰਦਰ ਮੌਜੂਦ ਹੈ।
10 ਦਿਨਾਂ ਦਾ ਬੈਟਰੀ ਬੈਕਅਪ ਦੇਵੇਗਾ ਲੋਗੀਟੈੱਕ ਦਾ ਨਵਾਂ ਵਾਇਰਲੈੱਸ ਕੀਬੋਰਡ
NEXT STORY