ਗੈਜੇਟ ਡੈਸਕ– ਲੇਨੋਵੋ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਦੇ ਮੋਟੋ ਜੀ6 ਪਲੱਸ ਸਮਾਰਟਫੋਨ ਨੂੰ ਐਂਡਰਾਇਡ ਪਾਈ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਮੋਟੋ ਜੀ6 ਪਲੱਸ ਨੂੰ ਮਿਲੀ ਇਹ ਅਪਡੇਟ ਦਸੰਬਰ 2018 ਸਕਿਓਰਿਟੀ ਪੈਚ ਨਾਲ ਆ ਰਹੀ ਹੈ। ਜ਼ਿਕਰਯੋਗ ਹੈ ਕਿ ਮੋਟੋ ਜੀ6 ਪਲੱਸ ਸਮਾਰਟਫੋਨ ਨੂੰ ਸਤੰਬਰ 2018 ’ਚ ਐਂਡਰਾਇਡ 8.0 ਓਰੀਓ ਦੇ ਨਾਲ ਭਾਰਤੀ ਬਾਜ਼ਾਰ ’ਚ ਪੇਸ਼ ਕੀਤਾ ਗਿਆ ਸੀ। ਨਵੀਂ ਅਪਡੇਟ ਨੂੰ ਲੜੀਵਾਰ ਤਰੀਕੇ ਨਾਲ ਰੋਲ ਆਊਟ ਕੀਤਾ ਜਾ ਰਿਹਾ ਹੈ।
ਮੋਟੋਰੋਲਾ ਨੇ ਹਾਲ ਹੀ ’ਚ ਮੋਟੋ ਐਕਸ4 ਅਤੇ ਮੋਟੋਰੋਲਾ ਵਨ ਪਾਵਰ ਸਮਾਰਟਫੋਨਜ਼ ਲਈ ਵੀ ਐਂਡਰਾਇਡ ਪਾਈ ਅਪਡੇਟ ਰੋਲ ਆਊਟ ਕੀਤੀ ਸੀ। ਮੋਟੋ ਜੀ6 ਪਲੱਸ ਨੂੰ ਮਿਲੀ ਅਪਡੇਟ ਦੇ ਚੇਂਜਲਾਗ ’ਚ ਦਿਖਾਈ ਦੇ ਰਿਹਾ ਹੈ ਕਿ ਹੈਂਡਸੈੱਟ ਨੂੰ ਐਂਡਰਾਇਡ ਪਾਈ ਦੇ ਸਾਰੇ ਫੀਚਰਜ਼ ਮਿਲੇ ਹਨ। ਅਜਿਹੇ ’ਚ ਉਮੀਦ ਹੈ ਕਿ ਫੋਨ ’ਚ ਯੂਜ਼ਰਜਡ ਦੇ ਬਿਹਤਰ ਅਨੁਭਵ ਲਈ ਫੋਨ ’ਚ ਅਡਾਪਟਿਵ ਬੈਟਰੀ ਅਤੇ ਅਡਾਪਟਿਵ ਬ੍ਰਾਈਟਨੈੱਸ ਸਮੇਤ ਕਈ ਫੀਚਰਜ਼ ਜੁੜਨਗੇ। ਰੰਗੀਨ ਆਈਕਨ ਦੇ ਨਾਲ ਸੈਟਿੰਗਸ ਐਪ ਨੂੰ ਵੀ ਰੀਡਿਜ਼ਾਈਨ ਕੀਤਾ ਗਿਆਹੈ। ਉਮੀਦ ਹੈ ਕਿ ਮੋਟੋ ਜੀ6 ਪਲੱਸ ਯੂਜ਼ਰਜ਼ ਨੂੰ ਜੈਸਚਰ ਆਧਾਰਿਤ ਨੈਵੀਗੇਸ਼ਨ ਸਿਸਟਮ ਵੀ ਮਿਲੇਗਾ। ਦੱਸ ਦੇਈਏ ਕਿ ਚੇਂਜਲਾਗ ਨੂੰ ਸਭ ਤੋਂ ਪਹਿਲਾਂ ਯੂਜ਼ਰਜ਼ ਨੇ ਰੈਡਿਟ ’ਤੇ ਪੋਸਟ ਕੀਤਾ ਸੀ।
ਮੋਟੋਰੋਲਾ ਨੇ ਆਪਣੇ ਸਪੋਰਟ ਪੇਜ ’ਤੇ ਯੂਜ਼ਰਜ਼ ਨੂੰ ਸਲਾਹ ਦੇ ਕੇ ਕਿਹਾ ਹੈ ਕਿ ਫੋਨ ਨੂੰ ਤਾਂ ਹੀ ਅਪਡੇਟ ਕਰੋ ਜਦੋਂ ਤੁਹਾਡੇ ਡਿਵਾਈਸ ’ਚ ਘੱਟੋ-ਘੱਟ 50 ਫੀਸਦੀ ਬੈਟਰੀ ਹੋਵੇ ਅਤੇ ਹੈਂਡਸੈੱਟ ਵਾਈ-ਫਾਈ ਨਾਲ ਕਨੈਕਟ ਹੋਵੇ। ਅਜਿਹੇ ’ਚ ਜੇਕਰ ਤੁਹਾਨੂੰ ਅਜੇ ਤਕ ਅਪਡੇਟ ਦਾ ਨੋਟੀਫਿਕੇਸ਼ਨ ਨਹੀਂ ਆਇਆ ਤਾਂ Settings > System > System updates ’ਚ ਜਾ ਕੇ ਅਪਡੇਟ ਚੈੱਕ ਕਰ ਸਕਦੇ ਹੋ।
ਹੁਣ ਸਕੂਲ ਤੋਂ ਬੰਕ ਨਹੀਂ ਕਰ ਸਕਣਗੇ ਵਿਦਿਆਰਥੀ, ਆ ਗਈ Smart uniform
NEXT STORY