ਨਵਾਂਸ਼ਹਿਰ (ਤ੍ਰਿਪਾਠੀ)- ਸਪੇਨ ਭੇਜਣ ਦੇ ਨਾਮ ’ਤੇ 9 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪੁਲਸ ਨੇ ਔਰਤ ਸਮੇਤ 2 ਲੋਕਾਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਜਗਰੂਪ ਕੌਰ ਪਤਨੀ ਰਣਜੀਤ ਸਿੰਘ ਵਾਸੀ ਜੰਡਿਆਲੀ ਥਾਣਾ ਬਹਿਰਾਮ ਦੱਸਿਆ ਕਿ ਉਹ ਆਪਣੇ ਲੜਕੇ ਰਾਜਵੀਰ ਸਿੰਘ ਦੇ ਸੁਨਹਿਰੀ ਭਵਿੱਖ ਲਈ ਉਸ ਨੂੰ ਵਿਦੇਸ਼ ਭੇਜਨਾ ਚਾਹੁੰਦੀ ਸੀ। ਉਸ ਨੇ ਦੱਸਿਆ ਕਿ ਉਸ ਦੀ ਰਿਸ਼ਤੇਦਾਰੀ ਵਿਚ ਸਤਨਾਮ ਕੌਰ ਵਾਸੀ ਪਾਲਾ ਛੋਟੀਆਂ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਜਿਹੜੀ ਵਿਦੇਸ਼ ਭੇਜਣ ਦਾ ਕੰਮ ਕਰਦੀ ਹੈ, ਜਿਸ ਨਾਲ ਉਸ ਅਤੇ ਉਸ ਦੇ ਪਤੀ ਨੇ ਲੜਕੇ ਨੂੰ ਸਪੇਨ ਭੇਜਣ ਦੀ ਗੱਲ ਕੀਤੀ ਸੀ, ਜਿਸ ਨੇ ਦੱਸਿਆ ਕਿ ਉਹ ਟ੍ਰੈਵਲ ਏਜੰਟ ਬਲਕਾਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਚੱਕ ਸਾਬੂ ਨਾਲ ਮਿਲ ਕੇ ਲੋਕਾਂ ਨੂੰ ਵਿਦੇਸ਼ ਭੇਜਨ ਦਾ ਕੰਮ ਕਰਦੀ ਹੈ।
ਇਹ ਵੀ ਪੜ੍ਹੋ: 19 ਤੋਂ 22 ਜੂਨ ਤੱਕ ਬੰਦ ਰਹੇਗੀ ਜਲੰਧਰ ਦੀ ਇਹ ਮਸ਼ਹੂਰ ਮਾਰਕੀਟ, ਸਾਮਾਨ ਖ਼ਰੀਦਣ ਲਈ ਲੱਗੀ ਲੋਕਾਂ ਦੀ ਭੀੜ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਏਜੰਟਾਂ ਨਾਲ ਉਸ ਦੀ ਲੜਕੇ ਨੂੰ ਸਪੇਨ ਭੇਜਣ ਦੀ ਗੱਲਬਾਤ 12 ਲੱਖ ਰੁਪਏ ਵਿਚ ਤੈਅ ਹੋਈ, ਜਿਸ ਉਪਰੰਤ ਉਸ ਨੇ ਉਕੱਤ ਏਜੰਟ ਨੂੰ 1.90 ਲੱਖ ਰੁਪਏ ਦੇ ਦਿੱਤੇ। ਜਿਨ੍ਹਾਂ ਨੇ ਉਸ ਦੇ ਲੜਕੇ ਨੂੰ ਸਪੇਨ ਭੇਜਣ ਲਈ ਦੁਬਈ ਦੀ ਫਲਾਈਟ ਕਰਵਾ ਦਿੱਤੀ। ਉਸ ਨੇ ਦੱਸਿਆ ਕਿ ਉੱਥੇ ਏਜੰਟ ਨੇ ਉਸ ਦੇ ਲੜਕੇ ਤੋ 2.10 ਲੱਖ ਰੁਪਏ ਦੇ ਯੂਰੋਂ ਲੈ ਲਏ ਅਤੇ ਉਸ ਕੋਲੋਂ 5 ਲੱਖ ਰੁਪਏ ਖਾਤੇ ਵਿਚ ਟਰਾਂਸਫਰ ਕਰਵਾ ਲਏ।
ਇਹ ਵੀ ਪੜ੍ਹੋ: ਬਦਲਿਆ ਜਾਵੇਗਾ ਬਰਲਟਨ ਪਾਰਕ ਦਾ ਨਾਂ, ਮਹਾਨ ਪੰਜਾਬੀ ਐਥਲੀਟ ਦੇ ਨਾਂ 'ਤੇ ਰੱਖਿਆ ਜਾਵੇਗਾ ਨਾਂ
ਉਸ ਨੇ ਦੱਸਿਆ ਕਿ 9 ਲੱਖ ਰੁਪਏ ਲੈਣ ਤੇ ਬਾਅਦ ਵੀ ਉਸ ਦੇ ਲੜਕੇ ਨੂੰ ਸਪੇਨ ਨਹੀਂ ਭੇਜਿਆ ਅਤੇ 12 ਦਿਨਾਂ ਤੋਂ ਬਾਅਦ ਉਸ ਨੇ ਅਪਣੇ ਲੜਕੇ ਦੀ ਦੁਬਈ ਤੋਂ ਇੰਡੀਆ ਦੀ ਫਲਾਇਟ ਕਰਵਾਈ। ਉਸ ਨੇ ਦੱਸਿਆ ਕਿ ਹੁਣ ਪੈਸੇ ਮੰਗਣ 'ਤੇ ਉਕਤ ਏਜੰਟ ਉਸ ਨੂੰ ਪੈਸੇ ਵਾਪਸ ਨਹੀਂ ਕਰ ਰਹੇ ਅਤੇ ਉਲਟਾ ਧਮਕੀਆਂ ਦੇ ਰਹੇ ਹਨ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸਨੇ ਉਕਤ ਏਜੰਟਾ ਖਿਲਾਫ ਕਾਨੂੰਨ ਦੇ ਤਹਿਤ ਕਾਰਵਾਈ ਕਰਨ ਅਤੇ ਅਪਣੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵਲ੍ਹੋਂ ਕਰਨ ਉਪਰੰਤ ਦਿੱਤੀ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਬਹਿਰਾਮ ਦੀ ਪੁਲਸ ਨੇ ਏਜੰਟ ਬਲਕਾਰ ਸਿੰਘ ਅਤੇ ਸਤਨਾਮ ਕੌਰ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਇੰਗਲੈਂਡ 'ਚ ਪੰਜਾਬੀ ਵਿਅਕਤੀ ਦੀ ਹੋਈ ਮੌਤ, ਪਿੰਡ ਪੁੱਜੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੋਰਾਂ ਨੇ ਸਰਕਾਰੀ ਹਸਪਤਾਲ ’ਚ ਕੀਤੀ ਚੋਰੀ
NEXT STORY