ਗੈਜੇਟ ਡੈਸਕ– ਮੋਟੋਰੋਲਾ ਨੇ ਆਪਣੇ Moto G7 Plus ਸਮਾਰਟਫੋਨ ਦਾ ਨਵਾਂ ਕਲਰ ਵੇਰੀਐਂਟ ਚੀਨ ’ਚ ਲਾਂਚ ਕਰ ਦਿੱਤਾ ਹੈ। ਇਸ ਨਵੇਂ ਵੀਵਾ ਰੈੱਡ ਕਲਰ ਵਾਲੇ ਵੇਰੀਐਂਟ ਨੂੰ ਦੋ ਕਨਫੀਗਰੇਸ਼ੰਸ ਦੇ ਨਾਲ ਉਤਾਰਿਆ ਗਿਆ ਹੈ। ਇਸ ਦਾ ਬੇਸ ਵੇਰੀਐਂਟ 4 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਦੇ ਨਾਲ ਆਉਂਦਾ ਹੈ ਉਥੇ ਹੀ ਦੂਜਾ ਵੇਰੀਐਂਟ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਦੇ ਨਾਲ ਲਾਂਚ ਕੀਤਾ ਗਿਆ ਹੈ। ਨੌਚ ਡਿਸਪਲੇਅ ਦੇ ਨਾਲ ਆਉਣ ਵਾਲਾ ਇਹ ਸਮਾਰਟਫੋਨ ਐਂਡਰਾਇਡ 9.0 ਪਾਈ ’ਤੇ ਚੱਲਦਾ ਹੈ।
ਸਮਾਰਟਫੋਨ ਦੇ 4 ਜੀ.ਬੀ. ਰੈਮ ਵੇਰੀਐਂਟ ਦੀ ਕੀਮਤ 2099 ਯੁਆਨ (ਕਰੀਬ 21,000 ਰੁਪਏ) ਹੈ। ਉਥੇ ਹੀ 6 ਜੀ.ਬੀ. ਰੈਮ ਵੇਰੀਐਂਟ ਦੀ ਕੀਮਤ 2399 ਯੁਆਨ (ਕਰੀਬ 24,000 ਰੁਪਏ) ਰੱਖੀ ਗਈ ਹੈ। ਨਵੇਂ ਕਲਰ ਵੇਰੀਐਂਟ ਵਾਲੇ ਸਮਾਰਟਫੋਨ ਨੂੰ 11 ਅਪ੍ਰੈਲ ਤੋਂ ਬਾਜ਼ਾਰ ’ਚ ਵਿਕਰੀ ਲਈ ਮੁਹੱਈਆ ਕੀਤਾ ਜਾ ਸਕਦਾ ਹੈ। ਫਿਲਹਾਲ ਮੋਟੋਰੋਲਾ ਇਸ ਨਵੇਂ ਵੇਰੀਐਂਟ ਨੂੰ ਭਾਰਤੀ ਬਾਜ਼ਾਰ ’ਚ ਲਿਆਉਣ ਦੀ ਤਿਆਰੀ ’ਚ ਹੈ। ਭਾਰਤ ’ਚ ਮੋਟੋਰੋਲਾ ਦਾ ਵੱਡਾ ਯੂਜ਼ਰ ਬੇਸ ਹੈ ਅਤੇ ਮਿਡ-ਰੇਂਜ ਪ੍ਰਾਈਜ਼ ਸੈਗਮੈਂਟ ’ਚ ਕੰਪਨੀ ਦੇ ਫੋਨ ਪਹਿਲਾਂ ਵੀ ਸਫਲ ਰਹੇ ਹਨ।
ਫੀਚਰਜ਼ ਦੀ ਗੱਲ ਕਰੀਏ ਤਾਂ Moto G7 Plus ’ਚ ਵੀ 6.24-ਇੰਚ ਦੀ ਫੁੱਲ-ਐੱਚ.ਡੀ.+ (1080x2270 ਪਿਕਸਲ) ਮੈਕਸ ਵਿਜ਼ਨ ਡਿਸਪਲੇਅ ਦਿੱਤੀ ਗਈ ਹੈ। ਇਸ ਵਿਚ 1.8 ਗੀਗਾਹਰਟਜ਼ ਵਾਲੇ ਕੁਆਲਕਾਮ ਸਨੈਪਡ੍ਰੈਗਨ 636 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। 4 ਜੀ.ਬੀ. ਰੈਮ ਦੇ ਨਾਲ ਫੋਨ ’ਚ 128 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਫੋਨ ’ਚ 16+5 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਉਥੇ ਹੀ ਸੈਲਫੀ ਲਈ ਫੋਨ ’ਚ 12 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ ਨੂੰ ਪਾਵਰ ਦੇਣ ਲਈ 3,000 mAh ਦੀ ਬੈਟਰੀ ਦਿੱਤੀ ਗਈ ਹੈ।
Huawei P30 Pro ਤੇ P30 Lite ਭਾਰਤ ’ਚ ਲਾਂਚ, ਮਿਲੇਗਾ 50X ਜ਼ੂਮ ਕੈਮਰਾ
NEXT STORY