ਜਲੰਧਰ : ਅਮਰੀਕੀ ਮਲਟੀਨੈਸ਼ਨਲ ਦੂਰਸੰਚਾਨ ਕੰਪਨੀ ਮੋਟਰੋਲਾ ਨੇ ਆਪਣੇ ਮੋਟੋ ਜੀ3rd ਜੈਨ ਸਮਾਰਟਫੋਨ, ਮੋਟੋ 7 ਟਰਬੋ ਐਡੀਸ਼ਨ ਸਮਾਰਟਫੋਨ ਅਤੇ ਮੋਟੋ 360 2nd ਜੈਨ ਸਮਾਰਟਵਾਚ ਦੀਆਂ ਕੀਮਤਾਂ 'ਚ ਕਟੌਤੀ ਕਰ ਦਿੱਤੀ ਹੈ। ਤੁਹਾਨੂੰ ਦਈਏ ਕਿ ਮੋਟੋ ਜੀ 3rd ਜ਼ੈਨ ਦੀ ਕੀਮਤ ਪਹਿਲਾਂ 10,999 ਰੁਪਏ ਸੀ, ਇਸ 'ਤੇ 1000 ਰੁਪਏ ਦੀ ਛੁੱਟ ਨਾਲ ਹੁਣ ਇਸ ਦੀ ਕੀਮਤ 9,999 ਹੋ ਗਈ ਹੈ।
ਕੰਪਨੀ ਦੇ ਦੂੱਜੇ ਮੋਟੋ 7 ਟਰਬੋ ਐਡੀਸ਼ਨ ਸਮਾਰਟਫੋਨ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਮਾਰਕੀਟ 'ਚ ਇਸ ਦਾ ਮੁੱਲ 19,999 ਰੁਪਏ ਸੀ, ਪਰ ਹੁਣ ਇਸ ਦੀ ਕੀਮਤ 18 , 499 ਰੁਪਏ ਹੋ ਗਈ ਹੈ। ਨਾਲ ਹੀ ਕੰਪਨੀ ਨੇ ਆਪਣੀ ਮੋਟੋ 360 2nd ਜ਼ੈਨ ਸਮਾਰਟਵਾਚ ਦੀ ਕੀਮਤ 'ਚ ਵੀ 2000ਰੁਪਏ ਦੀ ਕਟੌਤੀ ਕਰ ਦਿੱਤੀ ਹੈ ਜਿਸ ਦੀ ਪਹਿਲਾਂ ਕੀਮਤ 10,000 ਰੁਪਏ ਸੀ ਹੁਣ 8,000 ਰੁਪਏ ਹੈ।ਇਸ ਪ੍ਰੋਡਕਟਸ ਨੂੰ ਆਨਲਾਇਨ ਸ਼ਾਪਿੰਗ ਸਾਇਟ ਐਮਾਜ਼ਾਨ ਅਤੇ ਫਲਿੱਪਕਾਰਟ 'ਤੇ ਉਪਲੱਬਧ ਕਰ ਦਿੱਤਾ ਗਿਆ ਹੈ ਨਾਲ ਹੀ ਸਪੈਸ਼ਲ ਆਫਰ ਦੇ ਤਹਿਤ ਮੋਟਰੋਲਾ ਸਮਾਰਟਫੋਨ ਅਤੇ ਵਾਚ ਇਕੱਠੇ ਖਰੀਦਣ 'ਤੇ ਅਲਗ ਨਾਲ 1000 ਰੁਪਏ ਤੱਕ ਦਾ ਡਿਸਕਾਊਟ ਦਿੱਤਾ ਜਾ ਰਿਹਾ ਹੈ।
ਚੀਨ ਨੇ ਲਾਂਚ ਕੀਤਾ ਰਿਮੋਟ ਸੈਂਸਿੰਗ ਸੈਟਾਲਾਈਟ
NEXT STORY