ਜਲੰਧਰ: ਤਾਇਵਾਨ ਦੀ ਮਲਟੀਨੈਸ਼ਨਲ ਇਨਫਾਰਮੇਸ਼ਨ ਟੈਕਨਾਲੋਜੀ ਕੰਪਨੀ MSi ਨੇ ਸ਼ਾਨਦਾਰ ਪਰਫਾਰਮੇਨਸ ਵਾਲੇ 5 ਗੇਮਿੰਗ ਲੈਪਟਾਪਸ ਲਾਂਚ ਕੀਤੇ ਹੈ। ਲਾਂਚ ਹੋਏ ਲੈਪਟਾਪ ਦਾ ਨਾਮ ਇਸ ਪ੍ਰਕਾਰ ਹੈ : ਐੱਮ. ਐੱਸ. ਆਈ MSi GT83VR 7VR Titan SLi, GT73VR 7RF Titan Pro 4K, 7S63VR 7RF Stealth Pro, 7562 7RF Apache Pro, and GP62 7RD Leopard। ਤੁਹਾਨੂੰ ਦੱਸ ਦਈਏ ਕਿ ਇਹ ਪੰਜੇ ਲੈਪਟਾਪ ਇੰਟੈੱਲ ਦੇ ਲੇਟੈਸਟ ਕੇ. ਬੀ ਲੇਕ ਪ੍ਰੋਸੈਸਰ ਨਾਲ ਲੈਸ ਹੈ।
MSi GT83VR 7VR Titan SLi
ਫੀਚਰਸ ਦੀ ਗੱਲ ਕਰੀਏ ਤਾਂ ਇਹ ਲੈਪਟਾਪ ਵਰਚੁਅਲ ਰਿਆਲਿਟੀ ਨੂੰ ਸਪੋਰਟ ਕਰਦਾ ਹੈ। ਇਸ ਲੈਪਟਾਪ 'ਚ MSi ਨੇ ਇੰਟੈਲ ਦੀ ਲੇਟੈਸਟ ਕੇ. ਬੀ ਲੇਕ core i7-78208K+CM238 ਪ੍ਰੋਸੈਸਰ ਨੂੰ Nvidia ਡਿਊਲ GTX 1080 8GB DDR5X ਗਰਾਫ਼ਿਕਸ ਪ੍ਰੋਸੈਸਿੰਗ ਯੂਨਿਟ ਦੇ ਨਾਲ ਲਗਾਇਆ ਹੈ। ਇੰਨਾਂ ਹੀ ਨਹੀਂ , ਵਿੰਡੋਜ਼ 10 'ਤੇ ਚੱਲਣ ਵਾਲਾ ਇਹ ਲੈਪਟਾਪ ਸੁਪਰ ਰੈੱਡ 4- 512GB NVMe ਸਾਲਿਡ ਸਟੈਟ ਡਰਾਇਵ ਅਤੇ 1TB 7200 RPM ਹਾਰਡ ਡਰਾਇਵ ਨਾਲ ਲੈਸ ਹਨ। ਇਸ ਦੀ ਕੀਮਤ ਕੰਪਨੀ ਨੇ 3 ,49,990 ਰੁਪਏ ਰੱਖੀ ਹੈ।
GT73VR 7RF Titan Pro 4K - ਲੈਪਟਾਪ 'ਚ ਕੰਪਨੀ ਨੇ 4K ਐੱਲ. ਸੀ. ਡੀ ਡਿਸਪਲੇ ਨੂੰ ਲਗਾਇਆ ਹੈ ਜਿਸਦਾ ਰੈਜ਼ੋਲਿਊਸ਼ਨ ਹੈ 3840x2160 ਪਿਕਸਲ। ਵਿੰਡੋਜ਼ 10 'ਤੇ ਚੱਲਣ ਵਾਲਾ ਇਹ ਲੈਪਟਾਪ ਵੀ ਸੁਪਰ ਰੈੱਡ 4-512GB NVMe ਸਾਲਿਡ ਸਟੈਟ ਡਰਾਇਵ ਅਤੇ 1TB 7200 RPM ਹਾਰਡ ਡਰਾਇਵ ਨਾਲ ਲੈਸ ਹੈ। ਲੈਪਟਾਪ ਦੇ ਅੰਦਰ ਇੰਟੈੱਲ ਕੋਰ-i7 78208K ਪ੍ਰੋਸੈਸਰ ਲਗਾ ਹੈ ਜੋ ਨਾ ਸਿਰਫ ਤੁਹਾਨੂੰ 4K ਗੇਮ ਖੇਡਣ ਦੀ ਆਜ਼ਾਦੀ ਦਿੰਦਾ ਹੈ ਬਲਕਿ ਇਸ ਲੈਪਟਾਪ ਨੂੰ 4K ਵੀਡੀਓ ਨੂੰ ਸੰਪਾਦਤ ਕਰਨ 'ਚ ਵੀ ਸਮਰੱਥ ਬਣਾਉਂਦਾ ਹੈ। ਇਸ ਦੀ ਕੀਮਤ ਕੰਪਨੀ ਨੇ 3,34,990 ਰੁਪਏ ਰੱਖੀ ਹੈ।
7562 7RF Apache Pro, and GP62 7RD Leopard - ਲੈਪਟਾਪਸ ਦੇ ਸਪੈਸੀਫਿਕੇਸ਼ਨ ਇਕ ਦੂਜੇ ਦੇ ਸਾਮਾਨ ਹੀ ਹੈ ਸਿਵਾਏ ਗਰਾਫ਼ਿਕਸ ਦੇ। ਕੰਪਨੀ ਨੇ 7562 7RF Apache Pro 'ਚ Nvidia Ge6orce 1050Ti ਗਰਾਫ਼ਿਕਸ ਪ੍ਰੋਸੈਸਿੰਗ ਯੂਨਿਟ ਨੂੰ 4GB ਦੀ 7DDR5 ਗਰਾਫ਼ਿਕਸ ਰੈਮ ਦੇ ਨਾਲ ਲਗਾਇਆ ਹੈ , ਉਥੇ ਹੀ GP62 7RD Leopard 'ਚ Nvidia 7TX 1050 ਗਰਾਫ਼ਿਕਸ ਪ੍ਰੋਸੇਸਿੰਗ ਯੂਨਿਟ 2GB ਦੀ GDDR5 ਗਰਾਫ਼ਿਕਸ ਰੈਮ ਦੇ ਨਾਲ ਮੌਜੂਦ ਹੈ । ਕੰਪਨੀ ਨੇ GE62 7R5 Apache Pro ਦੀ ਕੀਮਤ 1,29,990 ਰੁਪਏ ਨਿਰਧਾਰਤ ਕੀਤੀ ਹੈ, ਉਹੀ GP62 7RD Leopard ਦੀ ਕੀਮਤ ਦਾ ਖੁਲਾਸਾ ਹੋਣਾ ਅਜੇ ਬਾਕੀ ਹੈ।
MSi ਦੇ GS ਸੀਰੀਜ ਦੇ GS63VR 7RF ਸਟੀਲਥ ਪ੍ਰੋ - ਲੈਪਟਾਪ 'ਚ 15.6 ਇੰਚ ਦੀ ਡਿਸਪਲੇ ਫੁੱਲ-ਐੱਚ. ਡੀ ਰੈਜ਼ੋਲਿਊਸ਼ਨ ਦੇ ਨਾਲ ਮੌਜੂਦ ਹੈ । ਕੰਪਨੀ ਨੇ ਇਸ 'ਚ 7th gen intel core-i7 77008Q+8M175 ਪ੍ਰੋਸੈਸਰ ਨੂੰ Nvidia GeForce 7TX 1060 ਗਰਾਫ਼ਿਕਸ ਪ੍ਰੋਸੈਸਿੰਗ ਯੂਨਿਟ ਦੇ ਨਾਲ ਲਗਾਇਆ ਹੈ। ਇੰਨਾਂ ਹੀ ਨਹੀਂ, ਇਸ 'ਚ 6GB ਦੀ GDDR5 ਗਰਾਫ਼ਿਕਸ ਰੈਮ ਵੀ ਮੌਜੂਦ ਹੈ। 256GB NVMe M.2 ਸਾਲਿਡ ਸਟੇਟ ਡਰਾਇਵ ਨਾਲ ਲੈਸ ਇਸ ਲੈਪਟਾਪ ਦੀ ਕੀਮਤ 1,77,990 ਰੁਪਏ ਨਿਰਧਾਰਤ ਕੀਤੀ ਗਈ ਹੈ।
Sennheiser ਨੇ ਭਾਰਤ 'ਚ ਲਾਂਚ ਕੀਤੇ ਨਵੇਂ Headphones
NEXT STORY