ਵਾਸ਼ਿੰਗਟਨ- ਨਾਸਾ ਨੇ ਮੰਗਲ 'ਤੇ ਭਵਿੱਖ 'ਚ ਭੇਜੇ ਜਾਣ ਵਾਲੇ ਮਨੁੱਖੀ ਮਿਸ਼ਨਾਂ ਲਈ ਬੱਸਤੀਆਂ ਵਿਕਸਿਤ ਕਰਨ 'ਚ ਮਦਦ ਲਈ 6 ਅਮਰੀਕੀ ਕੰਪਨੀਆਂ ਦੀ ਚੌਣ ਕੀਤੀ ਹੈ। ਨਾਸਾ ਨੇ ਦੱਸਿਆ ਕਿ ਰਿਹਾਇਸ਼ ਪ੍ਰਣਾਲੀਆਂ (ਹੈਬਿਟੇਸ਼ਨ ਸਿਸਟਮ) ਮਨੁੱਖਾਂ ਨੂੰ ਸੁਰੱਖਿਅਤ ਸਥਾਨ ਮੁਹੱਈਆ ਕਰਾਏਗੀ, ਜਦੋਂ ਅਸੀਂ ਮੰਗਲ ਦੀ ਯਾਤਰਾ ਲਈ ਆਪਣੀ ਧਰਤੀ ਤੋਂ ਵੱਖ ਹੋਵਾਂਗੇ।
ਅਮਰੀਕੀ ਸਪੇਸ ਏਜੰਸੀ ਨਾਸਾ ਦੇ 'ਐਡਵਾਂਸਡ ਐਕਸਪਲੋਰੇਸ਼ਨ ਸਿਸਟਮ' ਦੇ ਨਿਰਦੇਸ਼ਕ ਜੇਸਨ ਕਰੂਜੈਨ ਨੇ ਦੱਸਿਆ ਕਿ ਨਾਸਾ 'ਚ ਮੰਗਲ ਦੀ ਯਾਤਰਾ ਸਮੇਤ ਮਨੁੱਕ ਨੂੰ ਅੰਤਰਿਕਸ਼ 'ਚ ਭੇਜਣ ਦੀ ਯੋਜਨਾ ਦਾ ਵਿਸਤਾਰ ਹੋ ਰਿਹਾ ਹੈ ਅਤੇ ਅਸੀਂ ਨਵਾਚਾਰ, ਕੌਸ਼ਲ ਤੇ ਸਰਕਾਰੀ ਅਤੇ ਨਿੱਜੀ ਦੋਵਾਂ ਖੇਤਰਾਂ ਦੇ ਗਿਆਨ ਦੀ ਵਰਤੋਂ ਕਰ ਰਹੇ ਹਾਂ। ਕਰੂਜੈਨ ਨੇ ਦੱਸਿਆ ਕਿ ਮਨੁੱਖੀ ਮਿਸ਼ਨ ਲਈ ਬੱਸਤੀਆਂ ਅਤੇ ਅੰਤਰਿਕਸ਼ 'ਚ ਰਹਿਣ ਅਤੇ ਅਨੁਸੰਧਾਨ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਅਸੀਂ ਅੰਤਰਿਕਸ਼ 'ਚ ਬੱਸਤੀਆਂ 'ਤੇ ਖਾਸ ਧਿਆਨ ਦੇ ਰਹੇ ਹਾਂ ਜਿਥੇ ਮਨੁੱਖ ਰਹਿਣ ਅਤੇ ਧਰਤੀ ਤੋਂ ਮਾਲਵਾਹਕ ਸਪਲਾਈ ਦੇ ਬਿਨਾਂ ਕਈ ਮਹੀਨਿਆਂ ਜਾਂ ਸਾਲਾਂ ਤੱਕ ਸੁਤੰਤਰ ਰੂਪ ਨਾਲ ਕੰਮ ਕਰ ਸਕਣ। ਨਾਸਾ ਵੱਲੋਂ ਚੁਣੀਆਂ ਗਈਆਂ ਕੰਪਨੀਆਂ ਬਿਗੇਲੋ ਏਅਰੋਸਪੇਸ, ਬੋਇੰਗ, ਲਾਕਹੀਡ ਮਾਰਟਿਨ, ਆਰਬਿਟਲ ਏ.ਟੀ.ਕੇ. ਸੀਏਰਾ ਨੇਵਾਡਾ ਕਾਰਪੋਰੇਸ਼ੰਸ ਸਪੇਸ ਸਿਸਟਮ ਅਤੇ ਨੈਨੋਰੈਕਸ ਹਨ।
ਧਰਤੀ ਦੀ ਸਟੀਕ ਤਸਵੀਰਾਂ ਲਈ ਚੀਨ ਨੇ ਲਾਂਚ ਕੀਤਾ ਉਪਗ੍ਰਹਿ
NEXT STORY