ਜਲੰਧਰ- ਅਮੀਰੀਕੀ ਪੁਲਾੜ ਏਜੰਸੀ ਨਾਸਾ ਨੇ ਪਲੂਟੋ ਅਤੇ ਉਸ ਦੇ ਸਭ ਤੋਂ ਵੱਡੇ ਉਪਗ੍ਰਹਿ ਚਾਰੋਨ ਦਾ ਨਵਾਂ ਨਕਸ਼ਾ ਜਾਰੀ ਕੀਤਾ ਹੈ, ਜੋ ਉਨ੍ਹਾਂ ਦੀ ਜਟਿਲ ਰਚਨਾ ਦਾ ਖੁਲਾਸ ਕਰਦਾ ਹੈ। ਨਾਸਾ ਦੇ ਨਿਊ ਹੋਰਾਇਜਨ ਪੁਲਾੜਯਾਨ ਨੇ 14 ਜੁਲਾਈ, 2015 ਨੂੰ ਪਲੂਟੋ ਲਈ ਇਤਿਹਾਸਿਕ ਉਡਾਨ ਭਰੀ ਸੀ, ਜਿਸ ਤੋਂ ਬਾਅਦ ਹੀ ਉਹ ਪਲੂਟੋ ਅਤੇ ਉਸ ਦੇ ਉਪਗ੍ਰਿਹਾਂ ਦੀਆਂ ਤਸਵੀਰਾਂ ਉਪਲੱਬਧ ਕਰਾਉਣ ਦੇ ਨਾਲ ਹੀ ਹੋਰ ਆਂਕੜੇ ਇਕੱਠੇ ਕਰ ਰਿਹਾ ਹੈ, ਜਿਸ ਨੇ ਸੌਰ ਮੰਡਲ ਦੀ ਬਾਹਰੀ ਸੀਮਾ 'ਤੇ ਇਸ ਰਹੱਸਮਈ ਦੁਨੀਆਂ ਦੇ ਪ੍ਰਤੀ ਸਾਡੀ ਸਮਝ ਨੂੰ ਬਦਲ ਕੇ ਰੱਖ ਦਿੱਤਾ ਹੈ।
ਵਿਗਿਆਨੀ ਉਨ੍ਹਾਂ ਆਂਕੜਿਆਂ ਦਾ ਹੁਣ ਵੀ ਵਿਸ਼ਲੇਣ ਕਰ ਰਹੇ ਹਨ, ਜਿਸ ਨੂੰ ਨਿਊ ਹੋਰਾਇਜੰਸ ਨੇ ਭੇਜੇ ਹਨ। ਉਡਾਨ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ 'ਤੇ ਵਿਗਿਆਨੀਆਂ ਦਾ ਬਲ ਪਲੂਟੋ ਅਤੇ ਚਾਰੋਨ ਦੇ ਇਕ ਉੱਚ ਗੁਣਵੱਤਾ ਵਾਲੀ ਵਿਸਤ੍ਰਿਤ ਤਸਵੀਰ ਦੇ ਸੈੱਟ ਦਾ ਐਕਸਪੋਜ਼ ਕਰ ਰਿਹਾ ਹੈ।
ਪੁਲਾੜਯਾਨ ਫਿਲਹਾਲ ਧਰਤੀ ਤੋਂ 5.7 ਅਰਬ ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਆਪਣੇ ਅਗਲੇ ਟੀਚੇ ਤੱਕ ਪਹੁੰਚਣ ਲਈ ਰਹੱਸਮਈ ਕੁਇਪਰ ਬੈਲਟ ਦੀ ਗਹਿਰਾਈ 'ਚ ਪਹੁੰਚ ਗਿਆ ਹੈ। ਨਾਸਾ ਨੇ ਕਿਹਾ ਹੈ ਕਿ ਸਾਲ 2019 ਦੇ ਨਵੇਂ ਸਾਲ ਦੇ ਦਿਨ ਹੋਰਾਇਜਨ ਕੁਇਪਰ ਬੈਲਟ ਅਬਜੈਕਟ ਨੂੰ ਬੇਹੱਦ ਤੇਜ਼ੀ ਨਾਲ ਪਾਰ ਕਰੇਗਾ, ਜਿਸ ਦਾ ਨਾਂ 2014 ਐੱਮ. ਯੂ. 69 ਹੈ।
Nokia 8 ਸਮਾਰਟਫੋਨ 31 ਜੁਲਾਈ ਨੂੰ ਹੋਵੇਗਾ ਲਾਂਚ
NEXT STORY