ਜਲੰਧਰ : ਐਪਲ ਆਈਪੈਡਜ਼ 'ਚ ਪਿੱਚਰ-ਇਨ-ਪਿੱਚਰ ਮੋਡ ਦੀ ਮਦਦ ਨਾਲ ਅਸੀਂ ਕੋਈ ਵੀ ਟਾਸਕ ਕਰਦੇ ਹੋਏ ਵੀਡੀਓ ਪਲੇਬੈਕ ਕਰ ਸਕਦੇ ਹਾਂ। ਇਹ ਫੀਚਰ ਓ. ਐੱਸ. ਅਪਡੇਟ 9 ਦੇ ਨਾਲ ਆਇਆ ਸੀ। ਇਸ 'ਚ ਵਰਤੀ ਜਾਂਦੀ ਐਪ ਨੈੱਟਫਲਿਕਸ 'ਚ ਇਹ ਫੀਚਰ ਨਾ ਹੋਣ ਕਰਕੇ ਯੂਜ਼ਰ ਇਸ ਦਾ ਮਜ਼ਾ ਨਹੀ ਲੈ ਸਕਦੇ ਸੀ ਪਰ ਆਈਟਿਊਨ 'ਤੇ ਨੈੱਟਫਲਿਕਸ ਐਪ ਦੀ ਨਵੀਂ ਅਪਡੇਟ 8.7.0 ਨਾਲ ਤੁਹਾਨੂੰ ਇਹ ਨਵਾਂ ਫੀਚਰ ਮਿਲ ਜਾਵੇਗਾ।
ਇਸ ਅਪਡੇਟ ਦੀ ਵਰਤੋਂ ਕਰਨ ਲਈ ਤੁਹਾਡੇ ਆਈਪੈਡ ਦੇ ਆਈ. ਓ. ਐੱਸ ਵਰਜ਼ਨ ਨੂੰ 9.3.2 ਅਪਡੇਟ ਹੋਣ ਜ਼ਰੂਰੀ ਹੈ। ਇਸ ਨਵੀਂ ਅਪਡੇਟ ਨੂੰ ਡਾਊਨਲੋਡ ਕਰ ਕੇ ਮਲਟੀਟਾਸਕਿੰਗ ਕਰਦੇ ਹੋਏ ਤੁਸੀਂ ਨੈੱਟਫਲਿਕਸ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਨਾਲ-ਨਾਲ ਵਿੰਡੋ ਦਾ ਸਾਈਜ਼ ਵੀ ਐਡਜਸਟ ਕੀਤਾ ਜਾ ਸਕਦਾ ਹੈ। ਇਹ ਅਪਡੇਟ ਹੁਣ ਆਈਟਿਊਨਜ਼ 'ਤੇ ਅਵੇਲੇਬਲ ਹੈ ਜਿਸ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ।
ਇਸ ਸਮਾਰਟਫੋਨ 'ਚ ਹੈ 16MP ਦਾ ਕੈਮਰਾ ਅਤੇ 3 ਜੀਬੀ ਰੈਮ ਜਿਹੇ ਖਾਸ ਫੀਚਰਸ
NEXT STORY