ਜਲੰਧਰ- ਨੈੱਟਪਲੱਸ ਬ੍ਰਾਡਬੈਂਡ ਪੰਜਾਬ ਅਤੇ ਹਰਿਆਣਾ 'ਚ ਲੀਡਿੰਗ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਹੈ ਜਿਸ ਨੇ ਆਪਣਾ ਨਵਾਂ Net+ ਸਪੀਡ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੀ ਸਪੀਡ 100mbps ਹੈ। ਨੈੱਟਪਲੱਸ ਕਈ ਬ੍ਰਾਡਬੈਂਡ ਪਲਾਨਸ ਅਤੇ FTTH ਪਲਾਨਸ ਆਫਰ ਕਰਦਾ ਹੈ।
ਨੈੱਟਪਲੱਸ 699 ਰੁਪਏ 'ਚ ਹਰ ਮਹੀਨੇ 100mbps ਦੀ ਸਪੀਡ ਨਾਲ ਡਾਟਾ ਮਿਲ ਰਿਹਾ ਹੈ ਪਰ ਇਸ ਦੇ ਲਗਭਗ ਸਾਰੇ ਪਲਾਨਸ 'ਚ ਐੱਫ.ਯੂ.ਪੀ. ਲਿਮਟ ਸ਼ਾਮਲ ਹੈ। ਕੰਪਨੀ ਕਈ ਡੈਡੀਕੇਟਿਡ ਅਨਲਿਮਟਿਡ ਡਾਟਾ ਪਲਾਨਸ ਆਫਰ ਕਰਦਾ ਹੈ ਪਰ ਇਨ੍ਹਾਂ ਪਲਾਨਸ ਦੀ ਲਿਮਟ 50mbps ਹੈ। ਨੈੱਟਪਲੱਸ ਨੇ ਦੋ ਨਵੇਂ ਪਲਾਨਸ ਪੇਸ਼ ਕੀਤੇ ਹਨ ਜਿਨ੍ਹਾਂ ਦੀ ਸਪੀਡ 100mbps ਹੈ।
ਨੈੱਟਪਲੱਸ ਦੇ 699 ਰੁਪਏ ਦੇ ਪਲਾਨਸ 'ਚ 100mbps FTTH ਪਲਾਨ 'ਚ 100ਜੀ.ਬੀ. ਪ੍ਰਤੀ ਮਹੀਨਾ ਡਾਟਾ ਮਿਲ ਰਿਹਾ ਹੈ ਜਦ ਕਿ 1099 ਰੁਪਏ ਦੇ ਪਲਾਨ 'ਚ 100mbps ਦੀ ਸਪੀਡ 'ਤੇ 500 ਐੱਫ.ਯੂ.ਪੀ. ਮਿਲ ਰਿਹਾ ਹੈ। 699 ਰੁਪਏ ਵਾਲੇ ਪਲਾਨ 'ਚ ਐੱਫ.ਯੂ.ਪੀ. ਤੋਂ ਬਾਅਦ 10mbps ਸਪੀਡ ਮਿਲਦੀ ਹੈ ਜਦ ਕਿ 1099 ਦੇ ਪਲਾਨ 'ਚ ਐੱਫ.ਯੂ.ਪੀ. ਸਪੀਡ ਤੋਂ ਬਾਅਦ 20mbps ਸਪੀਡ ਮਿਲਦੀ ਹੈ। ਇਹ ਪਲਾਨਸ ਪੰਜਾਬ ਅਤੇ ਹਰਿਣਾਆ 'ਚ ਉਪਲੱਬਧ ਹਨ।
ਕੰਪਨੀ ਦਾ ਦਾਅਵਾ ਹੈ ਕਿ ਇਹ ਪਲਾਨ ਪੰਜਾਬ ਅਤੇ ਹਰਿਆਣਾ 'ਚ ਮੌਜੂਦ ਬਾਕੀ ਬ੍ਰਾਡਬੈਂਡ ਆਫਰ ਦੇ ਮੁਕਾਬਲੇ 20 ਗੁਣਾ ਤੇਜ਼ ਸਪੀਡ ਅਤੇ ਚਾਰ ਗੁਣਾ ਡਾਟਾ ਆਫਰ ਕਰਦਾ ਹੈ। ਇਹ ਪਲਾਨਸ ਵਿਰੋਧੀ ਕੰਪਨੀਆਂ ਦੇ ਮੁਕਾਬਲੇ ਇੰਨਾ ਡਾਟਾ ਅੱਧੀ ਕੀਮਤ 'ਚ ਆਫ ਕਰ ਰਿਹਾ ਹੈ।
ਇਨ੍ਹਾਂ ਪਲਾਨਸ ਤੋਂ ਇਲਾਵਾ ਨੈੱਟਪਲੱਸ ਉਨ੍ਹਾਂ ਯੂਜ਼ਰਸ ਨੂੰ ਦੋ ਮਹੀਨੇ ਦਾ ਪ੍ਰੀ ਕੁਨੈਕਸ਼ਨ ਆਫਰ ਕਰ ਰਿਹਾ ਹੈ ਜੋ 12 ਮਹੀਨੇ ਦਾ ਪਲਾਨ ਚੁਣਦੇ ਹਨ। ਨੈੱਟਪਲੱਸ ਦੇ 1599 ਰੁਪਏ ਦੇ ਪਲਾਨ 'ਚ ਪ੍ਰਤੀ ਮਹੀਨਾ 500ਜੀ.ਬੀ. ਡਾਟਾ ਮਿਲਦਾ ਹੈ ਜਿਸ ਦੀ ਸਪੀਡ 200mbps ਹੈ। ਇਸ ਪਲਾਨ 'ਚ ਐੱਫ.ਯੂ.ਪੀ. ਲਿਮਟ ਦਿੱਤੀ ਗਈ ਹੈ ਜਿਸ ਦੇ ਖਤਮ ਹੋਣ ਤੋਂ ਬਾਅਦ ਯੂਜ਼ਰਸ 50mbps ਦੀ ਸਪੀਡ 'ਤੇ ਡਾਟਾ ਦਾ ਇਸਤੇਮਾਲ ਕਰ ਸਕਦੇ ਹਨ।
ਐਪਲ ਨੇ ਰਿਲੀਜ਼ ਕੀਤੀ iOS 11.3.1 ਅਪਡੇਟ
NEXT STORY