ਜਲੰਧਰ- ਗੂਗਲ ਟ੍ਰਾਂਸਲੇਸ਼ਨ ਨੇ ਪਿਛਲੇ ਸਾਲ ਨਵੰਬਰ 'ਚ ਨਿਊਰਲ ਮਸ਼ੀਨ ਟ੍ਰਾਂਸਲੇਸ਼ਨ ਪੇਸ਼ ਕੀਤਾ ਸੀ। ਉਸ ਸਮੇਂ ਇਹ ਸਿਰਫ 8 ਭਾਸ਼ਾਵਾਂ ਲਈ ਉਪਲੱਬਧ ਸੀ ਪਰ ਹੁਣ ਗੂਗਲ ਨੇ ਬਿਹਤਰ ਟ੍ਰਾਂਸਲੇਸ਼ਨ ਕਰਨ ਵਾਲੇ ਇਸ ਸਿਸਟਮ ਨੂੰ ਹਿੰਦੀ, ਰੂਸੀ ਅਤੇ ਵਿਅਤਨਾਮੀ ਭਾਸ਼ਾਵਾਂ ਲਈ ਜਾਰੀ ਕੀਤਾ ਹੈ। ਇਹ ਹੁਣ ਗੂਗਲ ਇਨ੍ਹਾਂ ਭਾਸ਼ਾਵਾਂ ਲਈ ਟ੍ਰਾਂਸਲੇਸ਼ਨ ਲਈ ਆਪਣੇ ਟ੍ਰਾਂਸਲੇਸ਼ਨ ਐਪ ਅਤੇ ਟ੍ਰਾਂਸਲੇਸ਼ਨ ਟੂਲ 'ਚ ਬੈਕ ਐਂਡ 'ਤੇ ਇਸ ਸਿਸਟਮ ਨੂੰ ਇਸਤੇਮਾਲ ਕਰੇਗਾ।
ਗੂਗਲ ਨੇ ਦੱਸਿਆ ਹੈ ਕਿ ਨਿਊਰਲ ਮਸ਼ੀਨ ਟ੍ਰਾਂਸਲੇਸ਼ਨ 'ਚ ਇਕ-ਇਕ ਸ਼ਬਦ ਦਾ ਟ੍ਰਾਂਸਲੇਸ਼ਨ ਕਰਨ ਦੇ ਬਾਵਜੂਦ ਪੂਰੇ ਸਮਝਦਾਰ ਉਸ ਦਾ ਟ੍ਰਾਂਸਲੇਸ਼ਨ ਕੀਤਾ ਜਾਂਦਾ ਹੈ। ਇਸ ਨਾਲ ਪਹਿਲਾਂ ਲਈ ਕੀਤੇ ਜਾਣ ਵਾਲੇ ਟ੍ਰਾਂਸਲੇਸ਼ਨ 'ਚ ਕਾਫੀ ਬੁਨਿਆਦੀ ਵਾਕ ਹੀ ਟ੍ਰਾਂਸਲੇਸ਼ਨ ਹੋ ਪਾਉਂਦੇ ਸਨ ਅਤੇ ਕਈ ਵਾਰ ਉਨ੍ਹਾਂ ਦਾ ਵੀ ਅਰਥ ਬਦਲ ਜਾਂਦਾ ਸੀ ਪਰ ਨਿਊਰਲ ਮਸ਼ੀਨ ਟ੍ਰਾਂਸਲੇਸ਼ਨ ਪਹਿਲਾਂ ਵਾਲੇ ਟੂਸਲ ਤੋਂ ਬਿਹਤਰ ਅਨੁਵਾਦ ਕਰੇਗਾ।
ਗੂਗਲ ਨੇ ਆਪਣੇ ਬਲਾਗ 'ਚ ਲਿਖਿਆ ਹੈ ਕਿ ਨਿਊਰਲ ਟ੍ਰਾਂਸਲੇਸ਼ਨ ਸਾਡੀ ਪਿਛਲੀ ਟੈਕਨਾਲੋਜੀ ਤੋਂ ਕਾਫੀ ਬਿਹਤਰ ਹੈ। ਅਜਿਹਾ ਇਸ ਲਈ ਕਿਉਂਕਿ ਵਾਕ ਦੇ ਹਿੱਸਿਆ ਨੂੰ ਟ੍ਰਾਂਸਲੇਟ ਕਰਨ ਦੀ ਬਜਾਏ ਪੂਰੇ ਵਾਕ ਦਾ ਅਨੁਵਾਦ ਕੀਤਾ ਜਾਂਦਾ ਹੈ। ਇਸ ਨਾਲ ਟ੍ਰਾਂਸਲੇਸ਼ਨ ਜ਼ਿਆਦਾ ਸਟਿੱਕ ਹੋ ਜਾਂਦਾ ਹੈ। ਇਹ ਉਸੇ ਹੀ ਰੂਪ 'ਚ ਹੁੰਦਾ ਹੈ ਜਿਸ ਤਰ੍ਹਾਂ ਹੀ ਰੂਪ 'ਚ ਹੁੰਦਾ ਹੈ, ਜਿਸ ਤਰ੍ਹਾਂ ਲੋਕ ਗੱਲ ਕਰਦੇ ਹਨ।
ਜਲਦ ਹੀ iOS ਅਤੇ ਐਂਡਰਾਇਡ ਯੂਜ਼ਰਸ ਦੇ ਗੂਗਲ ਟ੍ਰਾਂਸਲੇਟ ਐਪਸ ਨੂੰ ਅਪਡੇਟ ਮਿਲ ਜਾਵੇਗਾ। ਇਹ ਫੀਚਰ translate.google.com, ਗੂਗਲ ਸਰਚ ਅਤੇ ਗੂਗਲ ਐਪ 'ਤੇ ਵੀ ਐਕਸੈਸ ਕੀਤਾ ਜਾ ਸਕਦਾ ਹੈ। ਗੂਗਲ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨ੍ਹਾਂ 'ਚ ਹੋਰ ਭਾਸ਼ਾਵਾਂ ਲਈ ਵੀ ਨਿਊਰਲ ਮਸ਼ੀਨ ਟ੍ਰਾਂਸਲੇਸ਼ਨ ਲਿਆਇਆ ਜਾਵੇਗਾ।
ਜੇਕਰ ਤੁਸੀਂ ਵੀ ਸਮਾਰਟਫੋਨਜ਼ ਖਰੀਦ ਰਹੇ ਹੋ ਤਾਂ ਅਪਣਾਓ ਇਹ ਟਿਪਸ
NEXT STORY