ਗੈਜੇਟ ਡੈਸਕ - ਜੇਕਰ ਤੁਸੀਂ ਵੀ ਆਈਫੋਨ ਖਰੀਦਣ ਦੀ ਸੋਚ ਰਹੇ ਹਾਂ ਤਾਂ ਇਹ ਖਬਰ ਤੁਹਾਡੇ ਲਈ ਹੈ। ਐਮਾਜ਼ੋਨ ਆਈਫੋੋਨ 15 ’ਤੇ ਜ਼ਬਰਦਸਤ ਡੀਲ ਦੇ ਰਿਹਾ ਹੈ। ਦੱਸ ਦਈਏ ਕਿ ਫੋਨ ’ਤੇ ਤੁਸੀਂ ਬਿਨਾਂ ਕਿਸੇ ਆਫਰ ਦੇ 8,510 ਰੁਪਏ ਦਾ ਸਿੱਧਾ ਡਿਸਕਾਊਂਟ ਲੈ ਸਕਦੇ ਹੋ। ਅਜਿਹੇ ’ਚ ਭਾਵੇਂ ਤੁਸੀਂ ਪੁਰਾਣੇ ਆਈਫੋਨ ਨੂੰ ਅਪਗ੍ਰੇਡ ਕਰ ਰਹੇ ਹੋ ਜਾਂ ਕਿਸੇ ਦੂਜੇ ਬ੍ਰੈਂਡ ਤੋਂ ਸਵਿੱਚ ਕਰਨ ਦੀ ਸੋਚ ਰਹੇ ਹਾਂ ਇਹ ਆਫਰ ਤੁਹਾਡੀ ਖਰੀਦਦਾਰੀ ’ਤੇ ਬਚਤ ਕਰਨ ’ਚ ਮਦਦ ਕਰ ਸਕਦਾ ਹੈ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਪੜ੍ਹੋ ਇਹ ਅਹਿਮ ਖਬਰ - ਗੂਗਲ ਨੇ ਰੱਦ ਕਰ'ਤੇ 29 ਲੱਖ ਭਾਰਤੀ ਖਾਤੇ! ਜਾਣੋ ਕੀ ਹੈ ਪੂਰਾ ਮਾਮਲਾ
ਕੀ ਹੈ ਆਫਰ?
ਐਪਲ ਦੀ ਅਧਿਕਾਰਤ ਵੈੱਬਸਾਈਟ 'ਤੇ ਆਈਫੋਨ 15 ਦੀ ਕੀਮਤ ਇਸ ਵੇਲੇ 69,900 ਰੁਪਏ ਹੈ। ਜਦੋਂ ਕਿ ਐਮਾਜ਼ਾਨ ਦੀ ਵੈੱਬਸਾਈਟ 'ਤੇ, ਇਹ ਪ੍ਰੀਮੀਅਮ ਡਿਵਾਈਸ ਸਿਰਫ 61,390 ਰੁਪਏ ’ਚ ਖਰੀਦਣ ਲਈ ਉਪਲਬਧ ਹੈ। ਇਸ ਦਾ ਮਤਲਬ ਹੈ ਕਿ ਈ-ਕਾਮਰਸ ਦਿੱਗਜ ਫੋਨ 'ਤੇ 8,510 ਰੁਪਏ ਦੀ ਫਲੈਟ ਛੋਟ ਦੇ ਰਿਹਾ ਹੈ। ਤੁਸੀਂ Amazon Pay ICICI ਬੈਂਕ ਕ੍ਰੈਡਿਟ ਕਾਰਡ ਨਾਲ 5% ਵਾਧੂ ਛੋਟ ਪ੍ਰਾਪਤ ਕਰ ਸਕਦੇ ਹੋ।
ਪੜ੍ਹੋ ਇਹ ਅਹਿਮ ਖਬਰ - WhatsApp Users ਲਈ ਵੱਡੀ ਖਬਰ! ਹੋ ਗਿਐ ਵੱਡਾ ਬਦਲਾਅ
ਇਸ ਤੋਂ ਇਲਾਵਾ, ਫੋਨ 'ਤੇ ਇਕ ਵਿਸ਼ੇਸ਼ ਐਕਸਚੇਂਜ ਆਫਰ ਵੀ ਉਪਲਬਧ ਹੈ ਜਿਸ ਤੋਂ ਤੁਸੀਂ 22,800 ਰੁਪਏ ਤੱਕ ਦੀ ਬਚਤ ਕਰ ਸਕਦੇ ਹੋ। ਹਾਲਾਂਕਿ, ਦੱਸਿਆ ਗਿਆ ਮੁੱਲ ਪੂਰੀ ਤਰ੍ਹਾਂ ਤੁਹਾਡੇ ਪੁਰਾਣੇ ਫ਼ੋਨ ਦੀ ਸਥਿਤੀ ਅਤੇ ਮਾਡਲ 'ਤੇ ਨਿਰਭਰ ਕਰਦਾ ਹੈ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਆਪਣਾ ਪੁਰਾਣਾ ਆਈਫੋਨ 11 ਬਦਲਦੇ ਹੋ, ਤਾਂ ਤੁਹਾਨੂੰ 13,500 ਰੁਪਏ ਤੱਕ ਦੀ ਛੋਟ ਮਿਲ ਸਕਦੀ ਹੈ ਜੋ ਸੌਦੇ ਨੂੰ ਹੋਰ ਵੀ ਵਧੀਆ ਬਣਾ ਸਕਦੀ ਹੈ।
ਪੜ੍ਹੋ ਇਹ ਅਹਿਮ ਖਬਰ - Google ਕਰਨ ਜਾ ਰਿਹਾ ਵੱਡਾ ਬਦਲਾਅ! ਜਾਣੋ ਕਿਨ੍ਹਾਂ Users ’ਤੇ ਪਵੇਗਾ ਅਸਰ
ਫੀਚਰਜ਼
ਦੱਸ ਦਈਏ ਕਿ ਇਸ ਫੋਨ ’ਚ 6.1-ਇੰਚ ਦੀ XDR OLED ਡਿਸਪਲੇਅ ਹੈ। ਇਹ ਡਿਸਪਲੇਅ ਡੌਲਬੀ ਵਿਜ਼ਨ ਅਤੇ HDR10 ਸਪੋਰਟ ਦੇ ਨਾਲ ਆਉਂਦਾ ਹੈ ਜਿਸ ਦੀ ਸਿਖਰ ਚਮਕ 2000 nits ਤੱਕ ਹੈ। ਆਈਫੋਨ 15 ਸਮਾਰਟਫੋਨ ਐਪਲ ਦੇ A16 ਬਾਇਓਨਿਕ ਚਿੱਪਸੈੱਟ ਦੁਆਰਾ ਸੰਚਾਲਿਤ ਹੈ, ਜੋ ਕਿ 6GB ਤੱਕ RAM ਅਤੇ 512GB ਤੱਕ ਸਟੋਰੇਜ ਦੇ ਨਾਲ ਹੈ। ਇਸ ਤੋਂ ਇਲਾਵਾ, ਇਸ ਸ਼ਾਨਦਾਰ ਹੈਂਡਸੈੱਟ ਵਿੱਚ 3,349mAh ਬੈਟਰੀ ਵੀ ਉਪਲਬਧ ਹੈ ਜੋ ਵਾਇਰਲੈੱਸ ਚਾਰਜਿੰਗ ਨੂੰ ਵੀ ਸਪੋਰਟ ਕਰਦੀ ਹੈ।
ਪੜ੍ਹੋ ਇਹ ਅਹਿਮ ਖਬਰ - ਵਿਕ ਜਾਣਗੇ Whatsapp ਤੇ Instagram! ਮਾਰਕ ਜ਼ੁਕਰਬਰਗ ਹੋਏ ਮਜਬੂਰ, ਜਾਣੋ ਕੀ ਹੈ ਕਾਰਨ
ਕੈਮਰਾ
ਇਹ ਡਿਵਾਈਸ ਫੋਟੋਗ੍ਰਾਫੀ ਪ੍ਰੇਮੀਆਂ ਲਈ ਬਹੁਤ ਵਧੀਆ ਸਾਬਤ ਹੋ ਸਕਦਾ ਹੈ ਕਿਉਂਕਿ ਆਈਫੋਨ 15 ਦੇ ਪਿਛਲੇ ਪਾਸੇ ਇਕ ਡਿਊਲ ਕੈਮਰਾ ਸੈੱਟਅਪ ਹੈ, ਜਿਸ ’ਚ 48MP ਪ੍ਰਾਇਮਰੀ ਕੈਮਰਾ ਹੈ ਜੋ ਬਹੁਤ ਹੀ ਸਪੱਸ਼ਟ ਅਤੇ ਤਿੱਖੀਆਂ ਤਸਵੀਰਾਂ ਲੈਂਦਾ ਹੈ। ਨਾਲ ਹੀ, ਡਿਵਾਈਸ ’ਚ 12MP ਦਾ ਅਲਟਰਾ ਵਾਈਡ ਕੈਮਰਾ ਵੀ ਉਪਲਬਧ ਹੈ। ਸੈਲਫੀ ਅਤੇ ਵੀਡੀਓ ਕਾਲਾਂ ਲਈ ਇਸ ਸ਼ਾਨਦਾਰ ਡਿਵਾਈਸ ’ਚ 12MP ਦਾ ਫਰੰਟ ਕੈਮਰਾ ਉਪਲਬਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਐਪਲ ਭਾਰਤ 'ਚ ਬਣਾ ਰਿਹਾ ਰਿਕਾਰਡ, ਤਿੰਨ ਮਹੀਨੇ 'ਚ ਵਿਕੇ 30 ਲੱਖ ਆਈਫੋਨ
NEXT STORY