ਜਲੰਧਰ- ਇੰਟਰਨੈੱਟ ਨਾਲ ਕੁਨੈਕਟ ਹੋਣਾ ਹੀ ਕਾਫ਼ੀ ਨਹੀਂ ਹੈ ਬਲਕਿ ਇਸ 'ਤੇ ਜਾਣਕਾਰੀ ਨੂੰ ਸਰਚ ਕਰਨ , ਕੁੱਝ ਡਾਊਨਲੋਡ ਕਰਨ ਅਤੇ ਹੋਰ ਕੰਮਾਂ ਲਈ ਇੰਟਰਨੈੱਟ ਦੀ ਸਪੀਡ ਵੀ ਤੇਜ਼ ਹੋਣੀ ਚਾਹੀਦੀ ਹੈ । ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ 'ਚ ਇੰਟਰਨੈੱਟ ਸਪੀਡ ਹਾਲੇ ਵੀ ਬਹੁਤ ਘੱਟ ਹੈ । ਸ਼ੋਧਕਰਤਾ ਵੀ ਇੰਟਰਨੈੱਟ ਦੀ ਸਪੀਡ ਨੂੰ ਵਧਾਉਣ ਲਈ ਕੋਈ ਨਾ ਕੋਈ ਨਵੀਂ ਤਕਨੀਕ ਲੈ ਕੇ ਆ ਰਹੇ ਹਨ । ਹੁਣ ਸ਼ੋਧਕਰਤਾਵਾਂ ਨੇ ਇਕ ਨਵੇਂ ਹਾਰਡਵੇਅਰ ਨੂੰ ਵਿਕਸਿਤ ਕੀਤਾ ਹੈ ਜੋ ਤੁਹਾਡੇ ਘਰ ਦੀ ਇੰਟਰਨੈੱਟ ਸਪੀਡ ਨੂੰ ਬਹੁਤ ਤੇਜ਼ ਕਰ ਦਵੇਗਾ ।
ਯੂਨੀਵਰਸਿਟੀ ਕਾਲਜ ਲੰਦਨ ਦੇ ਸ਼ੋਧਕਰਤਾਵਾਂ ਦੁਆਰਾ ਵਿਕਸਿਤ ਕੀਤੇ ਗਏ ਨਵੇਂ ਹਾਰਡਵੇਅਰ ਨਾਲ ਇੰਟਰਨੈੱਟ ਯੂਜ਼ਰ ਘਰ 'ਚ ਵਰਤੋਂ ਹੋਣ ਵਾਲੇ ਬਰਾਡਬੈਂਡ ਇੰਟਰਨੈੱਟ ਕੁਨੈਕਸ਼ਨ ਨਾਲ ਤੇਜ਼ ਸਪੀਡ ਅਤੇ ਹਾਈ ਬੈਂਡਵਿਡਥ ਪਾ ਸਕਦਾ ਹੈ । ਇਸ ਦੀ ਮਦਦ ਨਾਲ ਸਸਤੇ ਫਾਇਬਰ ਕੁਨੈਕਸ਼ਨ ਨਾਲ ਵੀ ਤੇਜ਼ ਇੰਟਰਨੈੱਟ ਪਾਇਆ ਜਾ ਸਕਦਾ ਹੈ ਬਸ ਆਪਟਿਕਲ ਸੰਕੇਤ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਹੈ । ਇਸ ਨਵੀਂ ਟੈਕਨਾਲੋਜੀ ਦੀ ਮਦਦ ਨਾਲ ਘਰਾਂ ਨੂੰ ਤੇਜ਼ੀ ਨਾਲ ਫਾਇਬਰ ਕੁਨੈਕਸ਼ਨ ਦੇਣ ਦੀ ਕੀਮਤ 'ਚ ਕਟੌਤੀ ਕੀਤੀ ਜਾ ਸਕਦੀ ਹੈ ।
ਕਾਪਰ ਕੇਬਲ ਦੀ ਮਦਦ ਨਾਲ ਬਰਾਡਬੈਂਡ ਇੰਟਰਨੈੱਟ 300 ਐਮ.ਬੀ.ਪੀ.ਐੱਸ ਤਕ ਦੀ ਸਪੀਡ ਦੇ ਸਕਦਾ ਹੈ ਪਰ Dr Erkilinc ਦੇ ਜਰਨਲ ਆਫ ਲਾਈਟਵੇਵ ਟੈਕਨਾਲੋਜੀ 'ਚ ਪ੍ਰਕਾਸ਼ਿਤ ਹੋਏ ਪੱਤਰ 'ਚ ਕਿਹਾ ਗਿਆ ਹੈ ਕਿ ਸਾਡੀ ਟੈਕਨਾਲੋਜੀ 10 ਜੀ.ਬੀ.ਪੀ.ਐੱਸ ਤੱਕ ਦੀ ਸਪੀਡ ਨੂੰ ਸਪੋਰਟ ਕਰਦੀ ਹੈ ।
ਸੈਮਸੰਗ ਆਪਣੀ ਗਲੈਕਸੀ ਡਿਵਾਇਸਿਸ 'ਤੇ ਉਪਲੱਬਧ ਕਰੇਗੀ ਐਂਡ੍ਰਾਇਡ 6.0 ਮਾਰਸ਼ਮੈਲੋ ਅਪਡੇਟ
NEXT STORY