ਜਲੰਧਰ : ਵੁਆਇਸ ਐਕਟੀਵੇਟਿਡ ਅਸਿਸਟੈਂਟ ਦੀ ਰੇਸ 'ਚ ਸ਼ਾਮਿਲ ਹੋ ਚੁਕੇ ਗੂਗਲ ਹੋਮ ਦੀ ਕੀਮਤ ਸਾਹਮਣੇ ਆ ਗਈ ਹੈ। ਇਸ ਨੂੰ ਖਰੀਦਣ ਦੇ ਨਾਲ ਨਾਲ ਤੁਹਾਨੂੰ ਅਲੱਗ-ਅਲਗ ਕਲਰ ਬੇਸ ਦੀ ਆਪਸ਼ਨ ਵੀ ਮਿਲਦੀ ਹੈ। ਐਂਡ੍ਰਾਇਡ ਪੁਲਿਸ ਦੇ ਮੁਤਾਬਿਕ ਗੂਗਲ ਹੋਮ ਦੀ ਕੀਮਤ 130 ਡਾਲਰ ( ਲਗਭਗ 8600 ਰੁਪਏ) ਰੱਖੀ ਗਈ ਹੈ, ਜਿਸ ਨਾਲ ਗੂਗਲ ਹੋਮ ਐਮੇਜ਼ਾਨ ਦੇ ਪ੍ਰਸਨਲ ਅਸਿਸਟੈਂਟ ਈਕੋ ਨੂੰ ਸਿੱਧੀ ਟੱਕਰ ਦਵੇਗੀ। ਕੀਮਤ ਦੇ ਮਾਮਲੇ 'ਚ ਗੂਗਲ ਹੋਮ ਐਮੇਜ਼ਾਨ ਈਕੋ ਤੋਂ 50 ਡਾਲਰ ਸਸਤਾ ਹੈ।
ਇਸ ਸਾਲ ਦੀ ਸ਼ੁਰੂਆਤ 'ਚ ਐਮੇਜ਼ਾਨ ਨੇ ਸਿਰਫ 50 ਡਾਲਰ 'ਚ ਈਕੋ ਡਾਟ ਪੇਸ਼ ਕੀਤਾ ਸੀ ਜੋ ਓਰਿਜਨਲ ਦਾ ਇਕ ਛੋਟਾ ਵਰਜ਼ਨ ਸੀ। ਐਂਡ੍ਰਾਇਡ ਪੁਲਿਸ ਦੇ ਮੁਤਾਬਿਕ ਗੂਗਲ ਇਕ ਸਮਾਰਟ ਰਾਊਟਰ ਦਾ ਨਿਰਮਾਣ ਕਰ ਰਹੀ ਹੈ ਜਿਸ ਦਾ ਨਾਂ 'ਗੂਗਲ ਵਾਈਫਾਈ' ਹੋਵੇਗਾ ਤੇ ਇਸ ਦੀ ਕੀਮਤ 130 ਡਾਲਰ ਹੋਵੇਗੀ। ਗੂਗਲ ਕ੍ਰੋਮਕਾਸਟ ਅਲਟ੍ਰਾ ਜੋ ਕਿ ਸਟੈਂਡਰਡ ਕ੍ਰੋਮਕਾਸਟ ਤੋਂ ਦੁੱਗਣੀ ਕੀਮਤ (70 ਡਾਲਰ) ਦੀ ਹੈ 'ਚ ਇਸ ਵਾਰ 4ਕੇ ਮੀਡੀਆ ਸਟ੍ਰੀਮਿੰਗ ਦੇ ਨਾਲ ਐੱਚ ਡੀ ਆਰ ਸਪੋਕਟ ਵੀ ਹੋਵੇਗਾ।
Google ਦੀ ਸੈਲਫ ਡ੍ਰਾਈਵਿੰਗ ਕਾਰ ਬਣੀ ਹਾਦਸੇ ਦਾ ਸ਼ਿਕਾਰ
NEXT STORY