ਜਲੰਧਰ- ਟੈਸਲਾ ਦੇ ਇਲੈਕਟ੍ਰਿਕ ਕਾਰ ਮਾਰਕੀਟ 'ਚ ਮਜ਼ਬੂਤ ਜਗ੍ਹਾ ਬਣਾਉਣ ਦੇ ਬਾਅਦ ਕਈ ਕਾਰ ਕੰਪਨੀਆਂ ਇਲੈਕਟ੍ਰਿਕ ਕਾਰਾਂ ਬਣਾਉਣ 'ਤੇ ਧਿਆਨ ਦੇ ਰਹੀਆਂ ਹਨ। ਵੱਖ-ਵੱਖ ਕੰਪਨੀਆਂ ਵਲੋਂ ਇਕਲੈਕਟ੍ਰਿਕ ਕਾਰਾਂ ਬਣਾਉਂਦੇ ਸਮੇਂ ਕਾਰ ਦੀ ਰੇਂਜ (ਇਕ ਵਾਰ ਚਾਰਜ ਕਰਨ 'ਤੇ ਕਿੰਨੇ ਕਿ. ਮੀ. ਚਲੇਗੀ) ਤੇ ਡਿਜ਼ਾਇਨ 'ਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਇਲੈਕਟ੍ਰਿਕ ਕਾਰਾਂ ਵਲ ਆਕਰਸ਼ਿਤ ਹੋ ਸਕਣ।
ਹੁਣ NextEV ਨੇ NIO ਬ੍ਰਾਂਡ ਤਹਿਤ NIO EP9 ਇਲੈਕਟ੍ਰਿਕ ਕਾਰ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ। ਇਹ ਸੰਸਾਰ ਦੀ ਸਭ ਤੋਂ ਤੇਜ਼ ਚੱਲਣ ਵਾਲੀ ਇਲੈਕਟ੍ਰਿਕ ਕਾਰ ਹੈ ਤੇ ਇਸ ਨੇ Nuerburging NordschleIfe ਟ੍ਰੈਕ 'ਤੇ ਨਵੇਂ ਲੈਪ ਰਿਕਾਰਡ ਨੂੰ ਸਥਾਪਿਤ ਕੀਤਾ ਹੈ।
ਜੀ.ਟੀ. -ਆਰ ਨਿਸਮੋ ਨੂੰ ਵੀ ਛੱਡਿਆ ਪਿੱਛੇ
ਕੰਪਨੀ ਨੇ NIO EP9 ਨੂੰ 12 ਅਕਤੂਬਰ 2016 ਨੂੰ ਟ੍ਰੈਕ 'ਤੇ ਉਤਾਰਿਆ ਸੀ ਤੇ ਇਸ ਨੇ 7:5:12 ਮਿੰਟ 'ਚ ਲੈਪ ਪੂਰਾ ਕਰਦਿਆਂ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ। ਸਭ ਤੋਂ ਤੇਜ਼ ਇਲੈਕਟ੍ਰਿਕ ਕਾਰ ਦਾ ਵਿਸ਼ਵ ਰਿਕਾਰਡ ਬਣਾਉਣ ਦੇ ਨਾਲ-ਨਾਲ ਇਸ ਨੇ ਰਫਤਾਰ ਦੇ ਮਾਮਲੇ 'ਚ ਨਿਸਾਨ ਜੀਟੀ-ਆਰ ਨਿਸਮੋ ਤੇ ਡਾਜ ਬਾਈਪਰ ਐਸੀਆਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਨੈਕਸਟਈਵੀ ਦੇ ਫਾਉਂਡਰ ਤੇ ਚੇਅਰਮੈਨ William Li ਨੇ ਕਿਹਾ ਕਿ ਅਸੀਂ ਆਪਣੀ ਇਲੈਕਟ੍ਰਿਕ ਸੁਪਰਕਾਰ ਨੂੰ ਲਾਂਚ ਕਰ ਰਹੇ ਹਨ ਜਿਸ ਨੇ Nordschleife 'ਚ ਰਿਕਾਰਡ ਤੋੜਿਆ ਹੈ। NIO EP9 ਲਿਮਟਸ ਨੂੰ ਕ੍ਰਾਸ ਕਰਨ ਲਈ ਪੈਦਾ ਹੋਈ ਹੈ ਤੇ ਇਹ NIO ਦੇ ਆਟੋਮੇਟਿਵ ਪ੍ਰਾਡਕਸ਼ਨ ਦੀ ਪਹਿਲੀ ਸਟੇਜ ਹੈ।
NIO EP9 ਨਾਲ ਜੁੜੀਆਂ ਖਾਸ ਗੱਲਾਂ
ਕੰਪਨੀ ਮੁਤਾਬਕ ਇਸ 'ਚ ਕਾਰਬਨ ਕਾਕਪਿਟ ਦੀ ਵਰਤੋਂ ਕੀਤੀ ਗਈ ਹੈ। ਇਹ ਕਾਰ 240 ਕਿ. ਮੀ. ਪ੍ਰਤੀ ਘੰਟਾ ਦੀ ਰਫਤਾਰ 'ਤੇ 24,000 ਨਿਊਟਨਜ਼ ਦਾ ਡਾਉਨਫੋਰਸ ਪੈਦਾ ਕਰਦੀ ਹੈ, ਜਿਸ ਨਾਲ ਇੰਨੀ ਤੇਜ਼ ਰਫਤਾਰ 'ਤੇ ਵੀ ਇਹ ਕਾਰ ਸੜਰਕ 'ਤੇ ਪਕੜ ਬਣਾਈ ਰੱਖਦੀ ਹੈ। NIO EP9 ਨਾਲ ਜੁੜੀਆਂ ਖਾਸ ਗੱਲਾਂ—
- ਇਸ 'ਚ 4 ਹਾਈ ਪਰਫਾਰਮੈਂਸ ਇਨਬੋਰਡ ਮੋਟਰਾਂ ਤੇ 4 ਵੱਖ-ਵੱਖ ਗਿਅਰਬਾਕਸ ਲੱਗੇ ਹਨ।
- 1 ਮੈਗਾਵਾਟ ਦੀ ਪਾਵਰ ਦੇ ਨਾਲ ਇਙ 1,341 ਬੀ. ਐੱਚ. ਪੀ. ਦੀ ਤਾਕਤ ਪੈਦਾ ਕਰਦੀ ਹੈ।
- ਮਹਿਜ 7.1 ਸੈਕੰਡ 'ਚ ਫੜ ਲੈਂਦੀ ਹੈ 0-200 ਕਿ.ਮੀ. ਪ੍ਰਤੀ ਘੰਟਾ ਦੀ ਰਫਤਾਰ।
- ਇਸ ਇਲੈਕਟ੍ਰਿਕ ਸੁਪਰ ਕਾਰ ਦੀ ਟਾਪ ਸਪੀਡ 313 ਕਿ.ਮੀ. ਪ੍ਰਤੀ ਘੰਟਾ ਹੈ।
- 45 ਮਿੰਟ 'ਚ ਹੋ ਜਾਂਦੀ ਹੈ ਚਾਰਜ ਤੇ ਇਕ ਵਾਰ ਚਾਰਜ ਕਰਨ 'ਤੇ ਚੱਲੇਗੀ 427 ਕਿ. ਮੀ. ਤਕ।
2017 ਤੋਂ ਜਿੰਜਰਬ੍ਰੈੱਡ ਹਨੀਕਾਮਬ ਵਰਜਨ 'ਚ ਗੂਗਲ ਪਲੇ ਸਰਵਿਸ ਹੋ ਜਾਵੇਗੀ ਬੰਦ
NEXT STORY