ਜਲੰਧਰ- ਨਿਕੋਨ ਵੱਲੋਂ ਹਾਲ ਹੀ 'ਚ ਇਕ ਕੈਮਰਾ ਡਿਜ਼ਾਇਨ ਕੀਤਾ ਗਿਆ ਹੈ ਜਿਸ ਨੂੰ ਤੁਸੀਂ ਪਾਣੀ ਦੇ ਅੰਦਰ ਵੀ ਇਸਤੇਮਾਲ ਕਰ ਸਕਦੇ ਹੋ। ਇਸ ਨਵੇਂ ਅਡੀਸ਼ਨ ਕੈਮਰੇ ਦਾ ਨਾਂ ਕੂਲਪਿਕਸ ਡਬਲਿਊ100 (Coolpix W100) ਹੈ। ਇਸ 'ਚ ਵਾਟਰਪਰੂਫ ਫੀਚਰਸ ਦਿੱਤੇ ਗਏ ਹਨ ਜਿਸ ਦੀ ਵਰਤੋਂ ਨਾਲ ਤੁਸੀਂ ਕੈਮਰੇ ਲੈ ਕੇ ਬਿਨਾਂ ਕਿਸੇ ਡਰ ਸਵਿਮਿੰਗ ਕਰ ਸਕਦੇ ਹੋ। ਨਿਕੋਨ ਦਾ ਇਹ ਕੈਮਰਾ 10ਮੀਟਰ ਤੱਕ ਡੂੰਘੇ ਪਾਣੀ 'ਚ ਕੰਮ ਕਰ ਸਕਦਾ ਹੈ। ਇਸ ਦੇ ਨਾਲ ਹੀ ਇਹ ਸ਼ਾਕਪਰੂਫ ਅਤੇ 1.8ਮੀਟਰ ਤੱਕ ਦੀ ਉਚਾਈ ਤੋਂ ਡਿੱਗਣ ਵਾਲੀਆਂ ਬੂੰਦਾਂ ਨੂੰ ਝੇਲ ਸਕਦਾ ਹੈ। ਇਸ ਦੇ ਸਪੈਸੀਫਿਕੇਸ਼ਨਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਮਰੇ 'ਚ ਇਕ 13.2ਐੱਮ.ਪੀ. ਸੈਂਸਰ ੇਦੇ ਨਾਲ ਇਕ 3x ਆਪਟੀਕਲ ਜ਼ੂਮ ਲੈਂਜ਼ ਦਿੱਤਾ ਗਿਆ ਹੈ।
ਇਸ ਨਾਲ ਫੁਲ ਐੱਚ.ਡੀ. ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਸ 'ਚ ਕਾਰਟੂਨ ਇਫੈਕਟਸ ਵੀ ਐਡ ਕੀਤੇ ਜਾ ਸਕਦੇ ਹਨ ਅਤੇ ਈਮੇਜ ਲਈ ਕਈ ਫਿਲਟਰਜ਼ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੈਮਰੇ 'ਚ ਵਾਈ-ਫਾਈ ਅਤੇ ਬਲੂਟੂਥ ਕੁਨੈਕਟੀਵਿਟੀ ਵੀ ਦਿੱਤੀ ਗਈ ਹੈ ਜਿਸ ਨਾਲ ਈਮੇਜਜ਼ ਨੂੰ ਆਸਾਨੀ ਨਾਲ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ ਬਾਰੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਫੇਸਬੁਕ ਮੈਸੇਂਜਰ 'ਚ ਵੀ ਐਡ ਹੋਇਆ WhatsApp ਦਾ ਇਹ ਫੀਚਰ
NEXT STORY