ਜਲੰਧਰ- ਸਾਲਾਂ ਦੇ ਲੰਬੇ ਇੰਤਜ਼ਾਰ ਦੇ ਬਾਅਦ ਨੋਕਿਆ ਨੇ ਆਪਣਾ ਪਹਿਲਾ ਐਂਡ੍ਰਾਇਡ ਸਮਾਰਟਫੋਨ ਨੋਕਿਆ 6 ਲਾਂਚ ਕਰ ਦਿੱਤਾ ਹੈ। ਹੁਣ ਖਬਰ ਹੈ ਕਿ ਐੱਚ. ਐੱਮ. ਡੀ ਗਲੋਬਲ 26 ਫਰਵਰੀ ਨੂੰ ਆਪਣੇ ਕਈ ਡਿਵਾਇਸ ਨੂੰ ਪੇਸ਼ ਕਰ ਸਕਦੀ ਹੈ। ਫਰਵਰੀ 'ਚ ਹੋਣ ਵਾਲੇ ਈਵੈਂਟ ਮੋਬਾਈਲ ਵਰਲਡ ਕਾਂਗਰਸ 'ਚ ਐੱਚ. ਐੱਮ. ਡੀ ਦੁਆਰਾ ਇਸ ਡਿਵਾਇਸ ਨੂੰ ਪੇਸ਼ ਕੀਤਾ ਜਾ ਸਕਦਾ ਹੈ । ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਈਵੈਂਟ 'ਚ ਪੰਜ ਨਵੇਂ ਸਮਾਰਟਫੋਨ ਨੂੰ ਪੇਸ਼ ਕੀਤਾ ਜਾ ਸਕਦਾ ਹੈ।
ਜਾਣਕਾਰੀ ਦੇ ਮੁਤਾਬਕ ਨੋਕਿਆ 8 ਨੂੰ ਐੱਚ. ਐੱਮ. ਡੀ ਫਰਵਰੀ 'ਚ ਪੇਸ਼ ਕਰ ਸਕਦੀ ਹੈ। ਇਹ ਕੰਪਨੀ ਦਾ ਫਲੈਗਸ਼ਿਪ ਡਿਵਾਇਸ ਹੋ ਸਕਦੀ ਹੈ। ਨੋਕਿਆ 8 ਕਵਾਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ 'ਤੇ ਆਧਾਰਿਤ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਸਮਾਰਟਫੋਨ ਦਾ ਚੀਪਰ ਵੇਰਿਅੰਟ 'ਚ ਕਵਾਲਕਾਮ 821 ਪ੍ਰੋਸੈਸਰ 'ਤੇ ਆਧਾਰਿਤ ਹੋਵੇਗਾ। ਇਸ ਦੇ ਨਾਲ ਹੀ ਇਸ ਸਮਾਰਟਫੋਨ 'ਚ 5.7-ਇੰਚ ਕਵਾਰਡ ਐੱਚ. ਡੀ ਸੁਪਰ ਐਮੋਲੇਡ ਡਿਸਪਲੇ ਹੋਵੇਗਾ। ਫੋਟੋਗ੍ਰਾਫੀ ਲਈ ਇਸ 'ਚ 24 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 12 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਉਥੇ ਹੀ, ਜਾਣਕਾਰੀ ਮਤਾਬਕ ਇਸ ਨੂੰ 64ਜੀ. ਬੀ ਅਤੇ 128ਜੀ. ਬੀ ਵੇਰਿਅੰਟ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਰਾਹੀਂ 256ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ।
ਰਾਸ਼ਟਰੀ ਸੁਰੱਖਿਆ ਲਈ ਮਹੱਤਵਪੂਰਨ ਹੈ ਸਾਈਬਰ ਸਕਿਓਰਟੀ
NEXT STORY