ਗੈਜੇਟ ਡੈਸਕ– ਨੋਕੀਆ ਨੇ ਭਾਰਤ ’ਚ ਆਪਣੇ ਟਰੂ ਵਾਇਰਲੈੱਸ ਈਅਰਬਡਸ ਨੂੰ ਲਾਂਚ ਕਰ ਦਿੱਤਾ ਹੈ। ਭਾਰਤ ’ਚ ਇਸ ਈਅਰਬਡ ਦੀ ਕੀਮਤ 9,999 ਰੁਪਏ ਹੈ ਅਤੇ ਇਸ ਨੂੰ ਆਫਲਾਈਨ ਰਿਟੇਲ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਈਅਰਬਡਸ ਨੂੰ ਨੋਕੀਆ ਦੀ ਅਧਿਕਾਰਤ ਵੈੱਬਸਾਈਟ ਅਤੇ ਹੋਰ ਆਨਲਾਈਨ ਸਟੋਰਾਂ ਤੋਂ ਵੀ ਖਰੀਦਿਆ ਜਾ ਸਕਦਾ ਹੈ। ਨਵੇਂ ਟਰੂ ਵਾਇਰਲੈੱਸ ਈਅਰਬਡਸ ਸਿੰਗਲ ਬਲੈਕ ਕਲਰ ਵੇਰੀਐਂਟ ’ਚ ਆਉਂਦੇ ਹਨ ਅਤੇ ਇਸ ਵਿਚ ਬਲੂਟੁੱਥ 5.0 ਕਨੈਕਟੀਵਿਟੀ ਦਿੱਤੀ ਗਈ ਹੈ।
ਨੋਕੀਆ ਦੀ ਅਧਿਕਾਰਤ ਵੈੱਬਸਾਈਟ ’ਚ ਦਾਅਵਾ ਕੀਤਾ ਗਿਆ ਹੈ ਕਿ ਇਕ ਵਾਰ ਫੁੱਲ ਚਾਰਜ ਕਰਨ ’ਤੇ ਤੁਹਾਨੂੰ ਇਸ ਵਿਚ ਚਾਰ ਘੰਟੇ ਦਾ ਮਿਊਜ਼ਿਕ ਪਲੇਅਬੈਕ ਜਾਂ ਟਾਕਟਾਈਮ ਮਿਲੇਗਾ। ਇਸ ਤੋਂ ਇਲਾਵਾ ਇਸ ਦਾ ਸਟੈਂਡਬਾਈ ਟਾਈਮ 70 ਘੰਟਿਆਂ ਦਾ ਹੈ। ਇਸ ਦੇ ਚਾਰਟਿੰਗ ਕੇਸ ਨਾਲ ਤੁਸੀਂ ਈਅਰਬਡਸ ਨੂੰ 3 ਤੋਂ ਜ਼ਿਆਦਾ ਵਾਰ ਚਾਰਜ ਕਰ ਸਕਦੇ ਹੋ। ਉਥੇ ਹੀ ਇਸ ਵਿਚ ਐੱਲ.ਈ.ਡੀ. ਚਾਰਜ ਇੰਡੀਕੇਟਰ ਵੀ ਹੈ।
ਦੱਸ ਦੇਈਏ ਕਿ ਨੋਕੀਆ ਟਰੂ ਵਾਇਰਲੈੱਸ ਈਅਰਫੋਨ ਨੂੰ iFDesign Award 2019 ਮਿਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਈਅਰਬਡਸ ਨੂੰ ਭਾਰਤੀ ਬਾਜ਼ਾਰ ’ਚੋਂ ਚੰਗਾ ਰਿਸਪਾਂਸ ਮਿਲੇਗਾ।
ਗੂਗਲ ਪੇਅ ਤੇ ਵਟਸਐਪ ਪੇਮੈਂਟ ਨੂੰ ਟੱਕਰ ਦੇਵੇਗੀ ਸ਼ਾਓਮੀ ਦੀ ਪੇਮੈਂਟ ਐਪ
NEXT STORY