ਜਲੰਧਰ- NET ਕਰਮਚਾਰੀਆਂ ਨੇ Smart Home Neato Botvac ਰੋਬੋਟ ਵੈਕਿਊਮ ਕਲੀਨਰ ਨੂੰ ਬਣਾਇਆ ਹੈ। ਇਸ ਸਮਾਰਟ-ਹੋਮ ਪ੍ਰੋਡਕਟ ਨਾਲ ਛੋਟੇ ਵਾਲਾਂ ਨੂੰ ਵੀ ਆਸਾਨੀ ਨਾਲ ਸਾਫ ਕੀਤਾ ਜਾ ਸਕਦਾ ਹੈ। ਇਸ ਨੂੰ ਸਮਾਰਟ wi-fi ਨਾਲ ਕਨੈਕਟ ਕੀਤਾ ਜਾ ਸਕਦਾ ਹੈ ਅਤੇ ਤੁਹਾਡੀ ਐਂਡਰਾਈਡ ਜਾਂ iOS ਡਿਵਾਈਸ ਦੇ ਨਾਲ ਚਲਾਇਆ ਜਾ ਸਕਦਾ ਹੈ। ਇਸ ਨੂੰ ਸ਼ੁਰੂ ਕਰ ਕੇ ਸ਼ੈਡਿਊਲ ਵੀ ਕੀਤਾ ਜਾ ਸਕਦਾ ਹੈ। ਇਸ ਬ੍ਰੈਂਡ ਨੇ ਬਹੁਤ ਸਾਰੇ ਮਾਡਲਜ਼ ਦਿੱਤੇ ਹਨ ਪਰ ਇਸ ਨਵੇਂ ਕਲੀਨਰ 'ਚ ਰਿਮੋਟ ਕੰਟਰੋਲ ਵੀ ਦਿੱਤਾ ਜਾ ਰਿਹਾ ਹੈ। ਇਸ ਦੀ ਕੀਮਤ 700 ਡਾਲਰ ਰੱਖੀ ਗਈ ਹੈ ਜਿਸ ਨਾਲ ਇਹ ਸਭ ਤੋਂ ਮਹਿੰਗਾ ਰੋਬੋਟ ਵੈਕਿਊਮ ਬਣ ਗਿਆ ਹੈ। ਇਹ ਅਨਕਨੈਕਟਡ Botvac D Series ਨਾਲੋਂ 200 ਡਾਲਰ ਮਹਿੰਗਾ ਅਤੇ ਕਨੈਕਟਡ iRobot's Roomba ਨਾਲੋਂ 200 ਡਾਲਰ ਸਸਤਾ ਹੈ। ਇਸ ਦੇ ਫੀਚਰਜ਼ ਵਿਚ ਤਕਨੀਕੀ ਲੀਥੀਅਮ ਬੈਟਰੀ ਦਿੱਤੀ ਗਈ ਹੈ। ਰੰਗਾਂ ਦੇ ਮਾਮਲੇ 'ਚ ਇਹ ਥੋੜਾ ਜਿਹਾ ਬਦਲ ਦਿੱਤਾ ਗਿਆ ਹੈ। ਇਸ ਨੂੰ ਇੱਕ D-ਸ਼ੇਪ ਕਲੀਨਰ ਦੀ ਤਰ੍ਹਾਂ ਬਣਾਇਆ ਗਿਆ ਹੈ ਜਿਸ ਵਿਚ ਬਰਸ਼ਰੋਲਜ਼ ਲਾਏ ਗਏ ਹਨ ਜੋ ਤੁਹਾਡੇ ਫਰਸ਼ ਨੂੰ ਕਵਰ ਕਰ ਕੇ ਸਾਫ ਕਰਦੇ ਹਨ। ਸਫਾਈ ਕਰਨ ਸਮੇਂ ਇਹ ਅੱਗੇ ਆਉਣ ਵਾਲੀ ਹਰ ਚੀਜ਼ ਨੂੰ ਮਹਿਸੂਸ ਕਰ ਲੈਂਦਾ ਹੈ ਅਤੇ ਦੀਵਾਰ ਦੇ ਕੋਨਿਆਂ ਨੂੰ ਵੀ ਆਸਾਨੀ ਨਾਲ ਸਾਫ ਕਰਦਾ ਹੈ। ਇਸ ਵਿਚ laser-assisted navigation ਦਿੱਤਾ ਗਿਆ ਹੈ, ਜਿਸ ਨਾਲ ਇਹ ਕਮਰੇ 'ਚ ਅੱਗੇ ਅਤੇ ਪਿੱਛੇ ਵੀ ਝਾੜੂ ਲਗਾਉਂਦਾ ਹੈ। ਕੰਮ ਖਤਮ ਹੋਣ 'ਤੇ ਇਹ ਰਿਚਾਰਜ ਹੋਣ ਲਈ ਆਪਣੇ ਆਪ ਡਾਕਿੰਗ ਸਟੇਸ਼ਨ 'ਤੇ ਪਹੁੰਚ ਜਾਂਦਾ ਹੈ। ਇਸ ਵਿਚ ਡਿਫਾਲਟ ਮੋਡ ਦੇ ਨਾਲ ਪਾਵਰ ਸੇਵਿੰਗ ਟਰਬੋ ਮੋਡ ਅਤੇ ਈਕੋ ਮੋਡ ਵੀ ਦਿੱਤੇ ਗਏ ਹਨ। ਇਸ ਵਿਚ ਰੰਗੀਨ LCD ਸਕਰੀਨ ਵੀ ਦਿੱਤੀ ਗਈ ਹੈ। ਇਸ ਵੈਕਿਊਮ ਕਲੀਨਰ 'ਚ Wi-Fi ਰੇਡੀਓ ਦੇ ਨਾਲ ਤੁਹਾਡੇ ਸਮਾਰਟਫੋਨ 'ਤੇ ਸੰਕੇਤ ਭੇਜੇ ਜਾ ਸਕਦੇ ਹਨ, ਜਿਨ੍ਹਾਂ ਨੂੰ ਅਸੀਂ ਪੁਸ਼ ਮੈਸੇਜ ਵੀ ਕਹਿੰਦੇ ਹਾਂ। ਜੇਕਰ ਕੰਮ ਕਰਦਿਆਂ ਇਸ ਦਾ ਬਰੱਸ਼ ਜਾਮ ਹੋ ਜਾਵੇ ਜਾਂ ਕਿਸੇ ਫਰਨੀਚਰ 'ਚ ਫੱਸ ਜਾਵੇ ਤਾਂ ਇਸਦੀ ਐਪਲੀਕੇਸ਼ਨ ਤੁਹਾਡੇ ਫੋਨ 'ਤੇ ਸੰਕੇਤ ਭੇਜ ਦਿੰਦੀ ਹੈ। ਇਸ ਵੈਕਿਊਮ ਕਲੀਨਰ 'ਤੇ ਕਈ ਤਰ੍ਹਾਂ ਦੇ ਕਲੀਨਿੰਗ ਟੈਸਟ ਕੀਤੇ ਗਏ ਹਨ। 30 ਵੱਖ-ਵੱਖ ਸਥਾਨਾਂ ਦੀ ਸਫਾਈ ਕਰਨ ਤੋਂ ਬਾਅਦ ਇਸ ਦੇ ਨਤੀਜੇ ਕਾਫੀ ਚੰਗੇ ਰਹੇ ਹਨ, ਜਿਸ ਨਾਲ ਇਹ ਬੈੱਸਟ ਪ੍ਰਫਾਰਮਰ ਵੈਕਿਊਮ ਕਲੀਨਰ ਬਣ ਗਿਆ ਹੈ।
ਭਾਰਤ 'ਚ ਲਾਂਚ ਹੋਇਆ ਸਮਾਰਟਫੋਨ ਨਾਲ ਚੱਲਣ ਵਾਲਾ ਬਲਬ
NEXT STORY