ਜਲੰਧਰ : ਆਈ. ਓ. ਐੱਸ. 8 ਅਪਡੇਟ 'ਚ ਐਪਲ ਨੇ ਐਪ ਸ਼ੇਅਰਿੰਗ ਐਕਸਟੈਂਸ਼ਨ ਨੂੰ ਇੰਟ੍ਰੋਡਿਊਜ਼ ਕੀਤਾ ਸੀ, ਜਿਸ ਤੋਂ ਬਾਅਦ ਸਭ ਤੋਂ ਜ਼ਿਆਦਾ ਉਡੀਕ ਕੀਤੀ ਜਾ ਰਹੀ ਸੀ ਇੰਸਟਾਗ੍ਰਾਮ ਐਕਸਟੈਂਸ਼ਮ ਨਾਲ ਫੋਟੋਜ਼ ਸ਼ੇਅਰ ਕਰਨ ਦੀ, ਪਰ ਅਫਸੋਸ ਦੀ ਗੱਲ ਹੈ ਕਿ ਇਹ ਫੀਚਰ ਆਈ. ਓ. ਐੱਸ. 'ਚ ਐਡ ਨਹੀਂ ਸੀ ਕੀਤਾ ਗਿਆ। ਇਹ ਗੱਲ ਹੁਣ ਪੁਰੀਣੀ ਹੋ ਚੁੱਕੀ ਹੈ ਕਿਉਂਕਿ ਇੰਸਟਾਗ੍ਰਾਮ ਨੇ ਆਪਣੀ ਆਈ. ਓ. ਐੱਸ. ਐਪ ਦੀ ਲੇਟੈਸਟ ਅਪਡੇਟ 'ਚ ਸ਼ੇਅਰਿੰਗ ਐਕਸਟੈਂਸ਼ਨ ਫੀਚਰ ਐਡ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇੰਸਟਾਗ੍ਰਾਮ ਨੂੰ ਓਪਨ ਕਰ ਕੇ ਕੈਮਰਾ ਰੋਲ 'ਚੋਂ ਹੀ ਫੋਟੋ ਪੋਸਟ ਕੀਤੀ ਜਾ ਸਕਦੀ ਸੀ।
ਐਂਡ੍ਰਾਇਡ ਯੂਜ਼ਰਾਂ ਲਈ ਇਹ ਫੀਚਰ ਨਵਾਂ ਨਹੀਂ ਹੈ ਕਿਉਂਕਿ ਐਂਡ੍ਰਾਇਡ ਪਲੈਟਫਾਰਮ 'ਤੇ ਇਹ ਫੀਚਰ ਪਹਿਲਾਂ ਤੋਂ ਹੀ ਦਿੱਤਾ ਗਿਆ ਹੈ। ਫਲਿਕਰ ਵਰਗੀ ਪੁਰਾਣੀ ਫੋਟੋ ਸ਼ੇਅਰਿੰਗ ਐਪ ਨਾਲ ਵੀ ਆਈ. ਓ. ਐੱਸ ਫੋਟੋ ਸ਼ੇਅਰਿੰਗ ਫੀਚਰ ਦਿੱਤਾ ਗਿਆ ਸੀ ਪਰ ਅੱਜਕਲ ਟ੍ਰੈਂਡ ਇੰਸਟਾਗ੍ਰਾਮ ਦਾ ਹੈ, ਜਿਸ ਕਰਕੇ ਆਈ. ਓ. ਐੱਸ. 'ਚ ਇੰਸਟਾਗ੍ਰਾਮ ਦੀ ਇਸ ਨਵੀਂ ਅਪਡੇਟ ਨੇ ਫੋਟੋ ਮੋਮੈਂਟਸ ਸ਼ੇਅਰ ਕਰਨ ਵਾਲੇ ਯੂਜ਼ਰਾਂ ਲਈ ਇਕ ਵੱਡੀ ਸੱਮਸਿਆ ਹੱਲ ਕਰ ਦਿੱਤੀ ਹੈ।
ਆਪਣੀ ਪੁਰਾਣੀ ਡਿਵਾਈਸ ਨੂੰ ਵੀ ਕਰ ਸਕੋਗੇ ਬਾਇਓਮੈਟ੍ਰਿਕ ਪਾਸਵਰਡ ਨਾਲ ਸਿਕਿਓਰ
NEXT STORY