ਜਲੰਧਰ- ਬਜਟ ਸਮਾਰਟਫੋਨ ਦੀ ਤੁਲਨਾ 'ਚ ਮਿਡ-ਰੇਂਜ ਸਮਾਰਟਫੋਨ ਇਨੀਂ ਦਿਨੀਂ ਭਾਰਤੀ ਯੂਜ਼ਰਸ ਦੇ ਵਿਚਕਾਰ ਜ਼ਿਆਦਾ ਪਾਪੂਲਰ ਹੋ ਰਹੇ ਹਨ। ਇੰਨ੍ਹਾਂ ਸਮਾਰਟਫੋਨਜ਼ ਦੀ ਵੱਧਦੀ ਵਿਕਰੀ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਸਮਾਰਟਫੋਨ ਬਾਜ਼ਾਰਾਂ 'ਚੋਂ ਇਕ ਬਣ ਚੁੱਕਾ ਹੈ। ਇਸ ਨੂੰ ਦੇਖਦੇ ਹੋਏ ਸਮਾਰਟਫੋਨ ਨਿਰਮਾਤਾ ਕੰਪਨੀਆਂ ਇਨੀਂ ਦਿਨੀਂ ਆਪਣੇ ਡਿਵਾਈਸ ਨੂੰ 15,000 ਤੋਂ 22,000 ਰੁਪਏ ਦੇ ਪ੍ਰਾਈਜ਼ ਰੇਂਜ 'ਚ ਬਾਜ਼ਾਰ 'ਚ ਉਤਾਰ ਰਹੀ ਹੈ। ਇੰਨ੍ਹਾਂ 'ਚ ਵੀਵੋ, ਅੋਪੋ ਅਤੇ ਸੈਮਸੰਗ ਵਰਗੀਆਂ ਕੰਪਨੀਆਂ ਦੇ ਸਮਾਰਟਫੋਨਜ਼ ਸ਼ਾਮਿਲ ਹਨ। ਅਸੀਂ ਤੁਹਾਨੂੰ ਅਜਿਹੇ ਹੀ ਕੁਝ ਮਿਡ-ਰੇਂਜ ਸਮਾਰਟਫੋਨਜ਼ ਬਾਰੇ 'ਚ ਦੱਸਣ ਜਾ ਰਹੇ ਹਾਂ।
Vivo V7+
ਕੀਮਤ 21,990 ਰੁਪਏ -
ਇਸ ਸਮਾਰਟਫੋਨ 'ਚ 5.99 ਇੰਚ ਦੀ ਫੁੱਲ ਵਿਊ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ 14nm ਕੁਆਲਕਾਮ ਸਨੈਪਡ੍ਰੈਗਨ 450 ਪ੍ਰੋਸੈਸਰ ਅਤੇ 4 ਜੀ. ਬੀ. ਰੈਮ ਨਾਲ ਲੈਸ ਹਨ। ਇਸ਼ 'ਚ 64 ਜੀ. ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀਂ ਵਧਾਇਆ ਜਾ ਸਕਦਾ ਹੈ। ਇਹ ਫੋਨ ਐਂਡ੍ਰਾਇਡ 7.0 ਨੂਗਟ 'ਤੇ ਕੰਮ ਕਰਦਾ ਹੈ, ਜਿਸ 'ਤੇ FunTouch ਦੀ ਸਕਰੀਨ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3225 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ 'ਚ ਐੱਫ/2.0 ਅਪਰਚਰ ਨਾਲ ਲੈਸ 16 ਮੈਗਾਪਿਕਸਲ ਦਾ ਰਿਅਰ ਕੈਮਰਾ, 24 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਕਨੈਕਟੀਵਿਟੀ ਲਈ ਇਸ 'ਚ 4G LTE, VoLTE, ਬਲੂਟੁੱਥ, ਵਾਈ-ਫਾਈ ਅਤੇ ਮਾਈਕ੍ਰੋ ਯੂ. ਐੱਸ. ਬੀ. ਪਰੋਟ ਵਰਗੇ ਫੀਚਰਸ ਦਿੱਤੇ ਗਏ ਹਨ।

Oppo F5 -
ਕੀਮਤ 19,990 ਰੁਪਏ -
ਇਸ ਸਮਾਰਟਫੋਨ 'ਚ ਫੁੱਲ ਐੱਚ. ਡੀ+ ਐੱਲ. ਟੀ. ਪੀ. ਐੱਸ. ਫੁੱਲ ਸਕਰੀਨ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਪਿਕਸਲ ਰੈਜ਼ੋਲਿਊਸ਼ਨ 1080x2160 ਹੈ। ਇਸ ਸਮਾਰਟਫੋਨ 'ਚ ਦੋ ਵੇਰੀਐਂਟ 4 ਜੀ. ਬੀ., 32 ਜੀ. ਬੀ. ਸਟੋਰੇਜ ਅਤੇ 6 ਜੀ. ਬੀ. ਰੈਮ, 64 ਜੀ. ਬੀ. ਸਟੋਰੇਜ 'ਚ ਉਪਲੱਬਧ ਕਰਾਇਆ ਜਾਵੇਗਾ। ਇਸ ਨੂੰ ਰੈੱਡ ਅਤੇ ਬਲੈਕ ਕਲਰ ਵੇਰੀਐਂਟ 'ਚ ਉਪਲੱਬਧ ਕਰਾਇਆ ਜਾਵੇਗਾ। ਇਸ ਦੀ ਇੰਟਰਨਲ ਸਟੋਰੇਦ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀਂ 256 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 32,00 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਵਈ ਇਸ 'ਚ ਐੱਫ/2.0 ਅਪਰਚਰ ਨਾਲ 20 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ ਡਿਊਲ ਐੱਲ. ਈ। ਡੀ. ਫਲੈਸ਼ ਅਤੇ ਐੱਫ/1.8 ਅਪਰਚਰ ਨਾਲ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਜਾਵੇਗਾ। ਇਸ ਦੇ 6 ਜੀ. ਬੀ. ਰੈਮ ਦੀ ਵਿਕਰੀ ਦਸੰਬਰ ਤੋਂ ਸ਼ੁਰੂ ਹੋਵੇਗੀ।

Samsung Galaxy J7 Pro -
ਕੀਮਤ 19,349 ਰੁਪਏ -
ਇਸ 'ਚ 2.5ਡੀ ਕਵਰਡ ਗਲਾਸ ਡਿਜ਼ਾਈਨ ਨਾਲ 5.5 ਇੰਚ ਦੀ ਫੁੱਲ ਐੱਚ. ਡੀ. ਸੁਪਰ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸ 'ਚ ਆਲਵੇਜ਼ ਆਨ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ ਐਂਡ੍ਰਆਇਡ 7.0 ਨੂਗਟ 'ਤੇ ਕੰਮ ਕਰਦਾ ਹੈ। ਇਹ ਫੋਨ 1.6 ਗੀਗਾਹਟਰਜ਼ ਔਕਟਾ-ਕੋਰ ਐਕਸੀਨੋਸ 7870 ਪ੍ਰੋਸੈਸਰ ਅਤੇ 3 ਜੀ. ਬੀ. ਰੈਮ ਨਾਲ ਲੈਸ ਹੈ। ਇਸ 'ਚ 64 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਸਹਾਰੇ ਵਧਾਇਆ ਜਾ ਸਕਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3600 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ 'ਚ ਐੱਫ/1.7 ਅਪਰਚਰ ਅਤੇ ਐੱਲ. ਈ. ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਇਸ ਦਾ ਫਰੰਟ ਕੈਮਰਾ ਵੀ ਐੱਫ/1.9 ਅਪਰਚਰ ਅਤੇ ਐੱਲ. ਈ. ਡੀ. ਫਲੈਸ਼ ਨਾਲ 13 ਮੈਗਾਪਿਕਸਲ ਨਾਲ ਲੈਸ ਹੈ। ਕਨੈਕਟੀਵਿਟੀ ਲਈ ਇਸ 'ਚ ਯੂ. ਐੱਸ. ਬੀ., ਵਾਈ-ਫਾਈ, ਬਲੂਟੁੱਥ 4.2 ਅਤੇ ਜੀ. ਪੀ. ਐੱਸ. ਵਰਗੇ ਫੀਚਰਸ ਦਿੱਤੇ ਗਏ ਹਨ।

12 ਦਸੰਬਰ ਨੂੰ ਵਾਲਵੋ ਭਾਰਤ 'ਚ ਲਾਂਚ ਕਰੇਗੀ ਨਵੀਂ SUV XC60
NEXT STORY