ਜਲੰਧਰ- ਨੂਬੀਆ ਨੇ ਅੱਜ ਤੋਂ ਆਪਣੇ ਸਮਾਰਟਫੋਨ 'ਤੇ ਛੋਟ ਦੇਣ ਦਾ ਐਲਾਨ ਕੀਤਾ ਹੈ। ਅੱਜ ਤੋਂ 27 ਜੁਲਾਈ ਤੱਕ ਐਮਾਜ਼ਾਨ ਇੰਡੀਆ 'ਤੇ ਸਮਰ ਰਸ਼ ਪ੍ਰਮੋਸ਼ਨ ਦੌਰਾਨ ਕੰਪਨੀ ਆਪਣੇ ਕਈ ਸਮਾਰਟਫੋਨ 'ਤੇ ਛੋਟ ਦੇ ਰਹੀ ਹੈ। ਤਿੰਨ ਦਿਨ ਤੱਕ ਚਲਣ ਵਾਲੇ ਪ੍ਰਮੋਸ਼ਨ ਆਫਰ ਦੀ ਸ਼ੁਰੂਆਤ ਐਮਾਜ਼ਾਨ ਇੰਡੀਆ 'ਤੇ ਹੋ ਗਈ ਹੈ ਤੇ ਨੂਬੀਆ ਦੇ ਚੁਣੇ ਗਏ ਕੈਟਾਗਿਰੀ ਦੇ ਸਮਾਰਟਫੋਨਜ਼ 'ਤੇ 1,000 ਰੁਪਏ ਤੋਂ 4,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਨੂਬੀਆ ਐੱਨ1 ਲਾਈਟ, ਐੱਮ 2 ਲਾਈਟ ਅਤੇ ਨੂਬੀਆ ਐੱਨ2 'ਤੇ ਆਫਰ ਮਿਲ ਰਹੇ ਹਨ। ਇਸ ਤੋਂ ਇਲਾਵਾ ਫਲੈਗਸ਼ਿਪ ਜ਼ੈੱਡ11 ਅਤੇ ਹਾਲ ਹੀ 'ਚ ਲਾਂਚ ਹੋਏ ਨੂਬੀਆ ਜ਼ੈੱਡ 17 ਮਿੰਨੀ 'ਤੇ ਕੰਪਨੀ ਛੋਟ ਦੇ ਰਹੀ ਹੈ। ਨੂਬੀਆ ਐੱਮ 2 ਨੂੰ ਵੀ ਘੱਟ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
ਐਮਾਜ਼ਾਨ ਇੰਡੀਆ 'ਤੇ 'ਸਮਰ ਰਸ਼' ਪ੍ਰਮੋਸ਼ਨ ਆਫ੍ਰ ਦੇ ਤਹਿਤ ਨੂਬੀਆ ਐੱਨ1 ਲਾਈਟ ਬਲੈਕ ਗੋਲਡ ਸਮਾਰਟਫੋਨ 1,000 ਰੁਪਏ ਦੀ ਛੋਟ ਨਾਲ 5,999 ਰੁਪਏ (ਐੱਮ. ਆਰ. ਪੀ.- 6,999 ਰੁਪਏ 0 'ਚ ਮਿਲੇਗਾ। ਐੱਮ 2 ਲਾਈਟ ਬਲੈਕ ਗੋਲਡ 2.500 ਰੁਪਏ ਦੀ ਛੋਟ ਨਾਲ 9,999 ਰੁਪਏ (ਐੱਮ. ਆਰ. ਪੀ. 12,499 ਰੁਪਏ) 'ਚ ਖਰੀਦਣ ਲਈ ਉਪਲੱਬਧ ਹੈ। ਨੂਬੀਆ ਐੱਨ 2 ਬਲੈਕ ਗੋਲਡ ਅਤੇ ਐੱਨ 2 ਗੋਲਡ 3,000 ਰੁਪਏ ਦੀ ਛੋਟ ਨਾਲ ਮਿਲੇਗਾ ਅਤੇ ਇਸ ਨੂੰ 15,999 ਰੁਪਏ ਦੀ ਜਗ੍ਹਾ 12,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਜ਼ੈੱਡ17 ਮਿੰਨੀ ਬਲੈਕ ਗੋਲਡ ਵੈਰੀਅੰਟ ਦੀ ਕੀਮਤ 19,999 ਰੁਪਏ ਹੈ ਪਰ 'ਸਮਰ ਰਸ਼' ਪ੍ਰਮੋਸ਼ਨ ਆਫਰ 'ਚ ਇਸ ਨੂੰ 1,10 ਰੁਪਏ ਦੀ ਛੋਟ ਨਾਲ 18,899 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ ਨੂੰ ਕੁਝ ਦਿਨ ਪਿਹਲਾਂ ਹੀ ਭਾਰਤ 'ਚ ਲਾਂਚ ਕਾਤ ਗਿਆ ਹੈ।
ਹਾਲ ਹੀ 'ਚ ਲਾਂਚ ਹੋਏ ਐੱਮ 2 ਬਲੈਕ ਗੋਲਡ ਵੈਰੀਅੰਟ (ਐੱਮ. ਆਰ. ਪੀ. -22,999 ਰੁਪਏ) 1,600 ਰੁਪਏ ਦੀ ਛੋਟ ਨਾਲ 21,399 ਰੁਪਏ 'ਚ ਉਪਲੱਬਧ ਹੈ। ਜ਼ੈੱਡ11 ਬਲੈਕ ਗੋਲਡ ਵੈਰੀਅੰਟ 4,000 ਰੁਪਏ ਘੱਟ 'ਚ ਮਿਲ ਰਿਹਾ ਹੈ ਇਸ ਲਈ 29,999 ਰੁਪਏ ਦੀ ਜਗ੍ਹਾ 25,999 ਰੁਪਏ ਦੇਣੇ ਹੋਣਗੇ। ਜ਼ੈੱਡ11 ਗ੍ਰੇ ਨੂੰ 4,000ਰੁਪਏ ਦੀ ਛੋਟ ਨਾਲ 28,999 ਰੁਪਏ ਦੀ ਜਗ੍ਹਾ 24,999 ਰੁਪਏ 'ਚ ਖਰੀਦ ਸਕਦੇ ਹੋ।
Huawei ਨੇ ਲਾਂਚ ਕੀਤੀ Porsche Design Edition ਸਮਾਰਟਵਾਚ, ਜਾਣੋ ਸਪੈਸੀਫਿਕੇਸ਼ਨ ਅਤੇ ਕੀਮਤ
NEXT STORY