ਗੈਜੇਟ ਡੈਸਕ– ਪਿਛਲੇ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ OnePlus 6T ਜਾ ਅਧਿਕਾਰਤ ਪੋਸਟਰ ਸਾਹਮਣੇ ਆਇਆ ਹੈ, ਜਿਸ ਵਿਚ ਫਰੰਟ ਪੈਨਲ ਦਿਖਾਈ ਦੇ ਰਿਹਾ ਹੈ। ਇਸ ਪੋਸਟਰ ਨੂੰ SlashLeaks ਰਾਹੀਂ ਦੇਖਿਆ ਗਿਆ ਹੈ। ਪੋਸਟਰ ’ਚ ਸਲੋਗਨ ‘Unlock The Speed’ ਲਿਖਿਆ ਹੈ।ਇਸ ’ਚ ਵਾਟਰ ਡਰਾਪ ਨੌਚ ਦਿਖਾਈ ਦੇ ਰਿਹਾ ਹੈ ਅਤੇ ਇਸ ’ਚ ਫਰੰਟ ਕੈਮਰਾ, ਨੋਟੀਫਿਕੇਸ਼ਨ ਲਾਈਟ ਅਤੇ ਈਅਰਪੀਸ ਸੈਂਸਰ ਹੋਵੇਗਾ। ਉਥੇ ਹੀ ਇਸ ਪੋਸਟ ’ਚ ਡਿਵਾਈਸ ਦਾ ਬੈਕ ਅਤੇ ਬਾਟਮ ਦਿਖਾਈ ਨਹੀਂ ਦੇ ਰਿਹਾ।

ਟਿਪਸਟਰ ਰੋਲੈਂਡ ਦੇ ਟਵੀਟ ’ਚ ਦੱਸਿਆ ਗਿਆ ਹੈ ਕਿ ਇਹ ਡਿਵਾਈਸ ਰੀਅਰ-ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਏਗਾ। ਹਾਲਾਂਕਿ, ਇਹ ਗੱਲ ਪਹਿਲਾਂ ਹੀ ਕਨਫਰਮ ਹੋ ਗਈ ਸੀ ਕਿ ਇਹ ਸਮਾਰਟਫੋਨ ਅੰਡਰ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਆਏਗਾ। ਦੱਸਿਆ ਜਾ ਰਿਹਾ ਹੈ ਕਿ OnePlus 6T ਸਮਾਰਟਫੋਨ ’ਚ ਟ੍ਰਿਪਲ ਕੈਮਰਾ ਸਿਸਟਮ ਨਹੀਂ ਦਿੱਤਾ ਜਾਵੇਗਾ।ਇਸ ਫੋਨ ਦੇ ਬੈਕ ’ਚ ਟ੍ਰਿਪਲ ਕੈਮਰਾ ਸਿਸਟਮ ਨਹੀਂ ਹੋਵੇਗਾ।

ਹਾਲਾਂਕਿ, ਇਸ ਤੋਂ ਪਹਿਲਾਂ ਜੋ ਲੀਕ ਰਿਪੋਰਟਾਂ ਆਈਆਂ ਸਨ ਉਨ੍ਹਾਂ ’ਚ ਕਿਹਾ ਗਿਆ ਸੀ ਕਿ OnePlus 6T ਸਮਾਰਟਫੋਨ ’ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਜਾਵੇਗਾ। ਦੱਸ ਦੇਇਏ ਕਿ OnePlus 6T ਸਮਾਰਟਫੋਨ 17 ਅਕਤੂਬਰ ਨੂੰ ਲਾਂਚ ਹੋ ਸਕਦਾ ਹੈ। ਇਸ ਸਮਾਰਟਫੋਨ ਦਾ ਟੀਜ਼ਰ ਪੇਜ ਅਮੇਜ਼ਨ ਇੰਡੀਆ ’ਤੇ ਲਾਈਵ ਹੋ ਚੁੱਕਾ ਹੈ।
BSNL ਦੇ ਇਸ ਪਲਾਨ 'ਚ ਮਿਲ ਰਿਹੈ 2.2GB ਵਾਧੂ ਡਾਟਾ
NEXT STORY