ਜਲੰਧਰ- ਐਪ ਆਧਾਰਿਤ ਟੈਕਸੀ ਸੇਵਾ ਦੇਣ ਵਾਲੀ ਕੰਪਨੀ ਓਲਾ ਨੇ ਯੂਜ਼ਰਸ ਡਿਜੀਟਲ ਭੁਗਤਾਨ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਯੂਨੀਫਾਈਡ ਪੇਮੈਂਟ ਇੰਟਰਫੇਸ ਯੂ.ਪੀ.ਆਈ. ਦੇ ਨਾਲ ਆਪਣੀ ਸੇਵਾ ਨੂੰ ਜੋੜਿਆ ਹੈ। ਗਾਹਕਾਂ ਕੋਲ ਹੁਣ ਕੈਸ਼, ਕ੍ਰੈਡਿਟ/ਡੈਬਿਟ ਕਾਰਡ ਅਤੇ ਓਲਾ ਮਨੀ ਵਿਕਲਪ ਤੋਂ ਇਲਾਵਾ ਯੂ.ਪੀ.ਆਈ. ਨਾਲ ਭੁਗਤਾਨ ਦਾ ਵਿਕਲਪ ਵੀ ਹੈ। ਪੇਮੈਂਟ ਪੇਜ 'ਤੇ ਜਦੋਂ ਗਾਹਕ ਆਪਮੀ ਯੂਨੀਕ ਯੂ.ਪੀ.ਆਈ. ਆਈ.ਡੀ. ਪਾਉਣਗੇ ਤਾਂ ਸਕਰੀਨ 'ਤੇ 'ਮੇਕ ਪੇਮੈਂਟ' ਦਾ ਵਿਕਲਪ ਦਿਖਾਈ ਦੇਵੇਗਾ। ਗਾਹਕ 4-6 ਡਿਜੀਟ ਵਾਲਾ ਯੂਨੀਕ ਯੂ.ਪੀ.ਆਈ. ਟ੍ਰਾਂਜੈਕਸ਼ਨ ਪਿਨ ਪਾ ਕੇ ਟਰਾਂਜੈਕਸਨ ਨੂੰ ਪੂਰਾ ਕਰ ਸਕਦੇ ਹਨ।
ਇਸ ਨਵੇਂ ਫੀਚਰ ਬਾਰੇ ਓਲਾ ਮਨੀ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਪਲੱਵ ਸਿੰਘ ਨੇ ਕਿਹਾ ਕਿ ਓਲਾ 'ਚ ਅਸੀਂ 'ਡਿਜੀਟਲ ਇੰਡੀਆ' ਦੇ ਉਦੇਸ਼ ਨੂੰ ਲੈ ਕੇ ਵਚਨਬੱਧ ਹਾਂ. ਅਸੀਂ ਜ਼ਿਆਦਾ ਤੋਂ ਜ਼ਿਆਦਾ ਭਾਰਤੀਆਂ ਲਈ ਕੈਸ਼ਲੈਸ਼ ਅਰਥਵਿਵਸਥਾ ਦਾ ਵਿਸਤਾਰ ਕਰ ਰਹੇ ਹਾਂ। ਯੂ.ਪੀ.ਆਈ. ਰਾਹੀਂ ਭੁਗਤਾਨ ਤੇਜ਼ੀ ਨਾਲ ਅਤੇ ਸੁਵਿਧਾਜਨਕ ਤਰੀਕੇ ਨਾਲ ਹੋ ਜਾਂਦਾ ਹੈ।
4GB ਰੈਮ ਨਾਲ Xiaomi Mi6 ਸਮਾਰਟਫੋਨ ਹੋਵੇਗਾ ਲਾਂਚ
NEXT STORY