ਤਰਨਤਾਰਨ (ਜ.ਬ.)- ਬੀਤੇ ਸ਼ਨੀਵਾਰ ਸੈਲੂਨ ਤੋਂ ਆਪਣੇ ਘਰ ਪਰਤ ਰਹੀ ਇਕ ਕੁੜੀ ਨੂੰ ਪਿੰਡ ਦੇ ਹੀ ਇਕ ਨੌਜਵਾਨ ਵੱਲੋਂ ਸਿਰ ’ਚ ਗੋਲੀ ਮਾਰਦੇ ਹੋਏ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁੜੀ ਦੇ ਪਰਿਵਾਰ ਵੱਲੋਂ ਉਸਨੂੰ ਮ੍ਰਿਤਕ ਸਮਝ ਲਿਆ ਗਿਆ ਸੀ ਜਦਕਿ ਕੁੜੀ ਦੇ ਸਾਹ ਅੱਜ ਵੀ ਚੱਲ ਰਹੇ ਹਨ ਅਤੇ ਉਸ ਦਾ ਇਲਾਜ ਡਾਕਟਰਾਂ ਵੱਲੋਂ ਜਾਰੀ ਹੈ। ਗਰੀਬ ਪਰਿਵਾਰ ਵੱਲੋਂ ਆਪਣੀ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਜ਼ਖਮੀ ਕੁੜੀ ਦੇ ਇਲਾਜ ਸਬੰਧੀ ਵੱਖ-ਵੱਖ ਜਥੇਬੰਦੀਆਂ ਪਾਸੋਂ ਮਦਦ ਲਈ ਗੁਹਾਰ ਲਗਾਈ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਐਲਾਨਣ ਮਗਰੋਂ ਪ੍ਰਸ਼ਾਸਨ ਦਾ ਵੱਡਾ ਫੈਸਲਾ, ਮੀਟ ਤੇ ਸ਼ਰਾਬ ਦੀਆਂ ਦੁਕਾਨਾਂ...
ਬੀਤੇ ਸ਼ਨੀਵਾਰ ਨਵਰੂਪ ਕੌਰ 23 ਸਾਲ ਪੁੱਤਰੀ ਮੰਗਲ ਸਿੰਘ ਨਿਵਾਸੀ ਪਿੰਡ ਬਨਵਾਲੀਪੁਰ ਜੋ ਤਰਨਤਾਰਨ ਸ਼ਹਿਰ ਦੇ ਇਕ ਸੈਲੂਨ ਤੋਂ ਛੁੱਟੀ ਹੋਣ ਸਮੇਂ ਜਦੋਂ ਆਪਣੇ ਘਰ ਪਰਤ ਰਹੀ ਸੀ ਤਾਂ ਪਿੰਡ ਰਸੂਲਪੁਰ ਨਹਿਰਾਂ ਬੱਸ ਅੱਡੇ ਉਪਰ ਆਟੋ ਦਾ ਇੰਤਜ਼ਾਰ ਕਰ ਰਹੀ ਨਵਰੂਪ ਕੌਰ ਨੂੰ ਮੋਟਰਸਾਈਕਲ ਉਪਰ ਸਵਾਰ ਹੋ ਆਏ ਪਿੰਡ ਦੇ ਹੀ ਨੌਜਵਾਨ ਅਰਜਨ ਸਿੰਘ ਅਤੇ ਉਸਦੇ ਸਾਥੀ ਵੱਲੋਂ ਕਤਲ ਕਰਨ ਦੀ ਨੀਅਤ ਨਾਲ ਗੋਲੀ ਮਾਰ ਦਿੱਤੀ ਗਈ, ਜਿਸ ਦੇ ਚੱਲਦਿਆਂ ਨਵਰੂਪ ਕੌਰ ਦੇ ਸਿਰ ਵਿਚ ਗੋਲੀ ਵੱਜਣ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਨਵਰੂਪ ਕੌਰ ਨੂੰ ਜਦੋਂ ਜ਼ਖਮੀ ਹਾਲਤ ਵਿਚ ਤਰਨਤਾਰਨ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਉਸਦੇ ਪਿਤਾ ਮੰਗਲ ਸਿੰਘ ਨੇ ਮੀਡੀਆ ਨੂੰ ਨਵਰੂਪ ਕੌਰ ਦੀ ਮੌਤ ਹੋਣ ਸਬੰਧੀ ਜਾਣਕਾਰੀ ਦੇ ਦਿੱਤੀ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਛੋਟੇ ਭਰਾ ਵੱਲੋਂ ਵੱਡੇ ਭਰਾ ਦਾ ਕਤਲ
ਪਿਤਾ ਮੰਗਲ ਸਿੰਘ ਨੇ ਦੱਸਿਆ ਕਿ ਨਵਰੂਪ ਕੌਰ ਦੀ ਮੌਤ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪਿੰਡ ਵਾਸੀ ਅਤੇ ਰਿਸ਼ਤੇਦਾਰਾਂ ਵੱਲੋਂ ਐਮਰਜੈਂਸੀ ਤੋਂ ਬਾਹਰ ਲਿਆਂਦੀ ਨਵਰੂਪ ਕੌਰ ਕੋਲ ਖੜ੍ਹੇ ਹੋ ਵਿਰਲਾਪ ਕਰਨਾ ਸ਼ੁਰੂ ਕਰ ਦਿੱਤਾ ਗਿਆ। ਮੰਗਲ ਸਿੰਘ ਨੇ ਦੱਸਿਆ ਕਿ ਜਦੋਂ ਇਕ ਉਮੀਦ ਨੂੰ ਲੈ ਕੇ ਜਦੋਂ ਨਵਰੂਪ ਕੌਰ ਨੂੰ ਤਰਨਤਾਰਨ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਨਵਰੂਪ ਦੇ ਸਾਹ ਚੱਲਦੇ ਹੋਣ ਦੀ ਜਾਣਕਾਰੀ ਦਿੱਤੀ ਅਤੇ ਤੁਰੰਤ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ। ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤੁਰੰਤ ਨਵਰੂਪ ਕੌਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਸ਼ਨੀਵਾਰ ਰਾਤ ਲਿਆਂਦਾ ਗਿਆ, ਜਿੱਥੇ ਅੱਜ ਵੀ ਉਸ ਦਾ ਇਲਾਜ ਡਾਕਟਰਾਂ ਵੱਲੋਂ ਜਾਰੀ ਹੈ। ਪਿਤਾ ਮੰਗਲ ਸਿੰਘ ਅਤੇ ਮਾਂ ਕਵਲਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘਰ ਦੇ ਹਾਲਾਤ ਨਾਜ਼ੁਕ ਹੋਣ ਦੇ ਚੱਲਦਿਆਂ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਨਵਰੂਪ ਕੌਰ ਦੇ ਸਹੀ ਇਲਾਜ ਸਬੰਧੀ ਉਨ੍ਹਾਂ ਵੱਲੋਂ ਵੱਖ-ਵੱਖ ਜਥੇਬੰਦੀਆਂ ਪਾਸੋਂ ਮਦਦ ਦੀ ਗੁਹਾਰ ਲਗਾਈ ਗਈ ਹੈ, ਤਾਂ ਜੋ ਨਵਰੂਪ ਕੌਰ ਨੂੰ ਇਕ ਨਵੀਂ ਜ਼ਿੰਦਗੀ ਮਿਲ ਸਕੇ।
ਇਹ ਵੀ ਪੜ੍ਹੋ- ਪੰਜਾਬ: ਮਹਿੰਗੀ ਹੋ ਗਈ ਜ਼ਮੀਨ, ਅਸਮਾਨੀ ਚੜੇ ਰੇਟ
ਓਧਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਜੇਰੇ ਇਲਾਜ ਨਵਰੂਪ ਕੌਰ ਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ ਪ੍ਰੰਤੂ ਉਸਦੀ ਹਾਲਤ ਕਾਫੀ ਨਾਜ਼ੁਕ ਹੈ। ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਕੁੜੀ ਦੇ ਪਿਤਾ ਮੰਗਲ ਸਿੰਘ ਦੇ ਬਿਆਨਾਂ ਹੇਠ ਅਰਜਨ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬਨਵਾਲੀਪੁਰ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰਦੇ ਹੋਏ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਲਗਾਤਾਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਆਪਣੇ ਪਰਿਵਾਰ ਸਮੇਤ ਪਿੰਡ ਤੋਂ ਫਰਾਰ ਹੋ ਚੁੱਕਾ ਹੈ, ਜਿਸ ਦੀ ਗ੍ਰਿਫਤਾਰੀ ਲਈ ਐੱਸ.ਐੱਸ.ਪੀ ਦੇ ਹੁਕਮਾਂ ਤਹਿਤ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੋਸਟਰ ਵਿਵਾਦ 'ਤੇ 'ਆਪ' ਦਾ ਕੇਂਦਰ 'ਤੇ ਵੱਡਾ ਹਮਲਾ, ਕਿਹਾ- 'ਕਾਰਵਾਈ ਕਰੇ SGPC'
ਬਿਨਾਂ ਮਾਲ ਵਿਕੇ ਵਿਕ ਜਾਂਦੈ GST ਦਾ ਬਿਲ! ਵਿਭਾਗ ਦੀਆਂ ਮੁਸ਼ਕਲਾਂ ਵਧੀਆਂ
NEXT STORY