ਜਲੰਧਰ- ਸ਼ਿਓਮੀ ਮੀ6 ਸਮਾਰਟਫੋਨ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਖਬਰਾਂ ਆ ਰਹੀਆਂ ਹਨ। ਹੁਣ ਅਖੀਰਕਾਰ ਸ਼ਿਓਮੀ ਦੇ ਸੀ. ਈ. ਓ. ਲੀ ਜੂਨ ਨੇ ਮੀ6 ਸਮਾਰਟਫੋਨ ਦੇ ਇਸ ਮਹੀਨੇ ਲਾਂਚ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਪਲੇਫੁੱਲਡ੍ਰਾਇਡ ਦੀ ਖਬਰ ਦੇ ਮੁਤਾਬਕ ਸ਼ਿਓਮੀ ਦੇ ਸੀ. ਈ. ਓ. ਨੇ ਇਕ ਲਾਈਵ ਸਟ੍ਰੀਮ 'ਚ ਮੀ6 ਦੇ ਲਾਂਚ ਲਈ ਕਿਸੇ ਤਰੀਕ ਦਾ ਖੁਲਾਸਾ ਨਹੀਂ ਕੀਤਾ ਪਰ ਫੋਨ ਦੇ ਅਪ੍ਰੈਲ 'ਚ ਪੇਸ਼ ਕੀਤੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਆਈ ਰਿਪੋਰਟ ਦੇ ਅਨੁਸਾਰ ਫੋਨ ਨੂੰ 11 ਅਪ੍ਰੈਲ ਜਾਂ 18 ਅਪ੍ਰੈਲ ਨੂੰ ਲਾਂਚ ਕੀਤਾ ਜਾ ਸਕਦਾ ਹੈ। ਮੀ6 ਕਥਿਤ ਤੌਰ 'ਤੇ 4 ਜੀ. ਬੀ. ਰੈਮ+32 ਜੀ. ਬੀ. ਸਟੋਰੇਜ, 4 ਜੀ. ਬੀ+64 ਜੀ. ਬੀ., 6 ਜੀ. ਬੀ. +128 ਜੀ. ਬੀ. ਵੇਰਿਅੰਟ 'ਚ ਆਵੇਗਾ। ਇਨ੍ਹਾਂ ਦੀ ਕੀਮਤ ਕ੍ਰਮਵਾਰ 1.99 ਚੀਨੀ ਯੂਆਨ (ਕਰੀਬ 19,000 ਰੁਪਏ), 2,299 ਚੀਨੀ ਯੂਆਨ (ਕਰੀਬ 19, 000 ਰੁਪਏ), 2,299 ਚੀਨੀ ਯੂਆਨ (ਕਰੀਬ 21,800 ਰੁਪਏ) ਅਤੇ 2,699 ਚੀਨੀ ਯੂਆਨ (ਕਰੀਬ 25,600 ਰੁਪਏ) ਹੋਵੇਗੀ। ਸ਼ਿਓਮੀ ਮੀ6 ਪਲੱਸ ਨੂੰ 4 ਜੀ. ਬੀ. ਰੈਮ+ 64 ਜੀ. ਬੀ.ਸਟੋਰੇਜ, 6 ਜੀ. ਬੀ+ 128 ਜੀ. ਬੀ., 8 ਜੀ. ਬੀ+ 256 ਜੀ. ਬੀ. ਵੇਰਿਅੰਟ 'ਚ ਕ੍ਰਮਵਾਰ 2,599 ਚੀਨੀ ਯੂਆਨ (ਕਰੀਬ 24,700 ਰੁਪਏ) 2,999 ਚੀਨੀ ਯੂਆਨ (ਕਰੀਬ 28,500 ਰੁਪਏ) ਅਤੇ 3,499 ਚੀਨੀ ਯੂਆਨ (ਕਰੀਬ 33, 200 ਰੁਪਏ) 'ਚ ਲਾਂਚ ਕੀਤਾ ਜਾਵੇਗਾ।
ਹੁਣ ਤੱਕ ਮਿਲੀ ਜਾਣਕਾਰ ਦੇ ਅਨੁਸਾਰ ਮੀ6 ਫਲੈਗਸ਼ਿਪ ਸਮਾਰਟਫੋਨ 'ਚ ਇਕ ਕਵਾਡ ਐੱਚ. ਡੀ. 2ਕੇ ਓਲੇਡ ਡਿਸਪਲੇ ਹੋਵੇਗਾ, ਇਸ 'ਚ ਡਿਊਲ ਕਵਰਡ ਕਿਨਾਰੇ ਅਤੇ ਡਿਊਲ ਰਿਅਰ ਕੈਮਰਾ ਸੈੱਟਅੱਪ ਹੋਵੇਗਾ, ਜਦਕਿ ਮੀ6 'ਚ ਇਕ ਫਲੈਟ ਡਿਸਪਲੇ ਹੋ ਸਕਦਾ ਹੈ। ਦੋਵੇਂ ਫਲੈਗਸ਼ਿਪ 'ਚ ਕਵਾਡਮ ਸਨੈਪਡ੍ਰੈਗਨ 835 ਪ੍ਰੋਸੈਸਰ ਹੋ ਸਕਦਾ ਹੈ। ਫੋਨ 'ਚ ਫਾਸਟ ਚਾਰਜਿੰਗ ਸਪੋਰਟ ਲਈ ਕਵਾਲਕਮ ਦੀ ਕਵਿੱਕ ਚਾਰਡ 4.0 ਟੈਕਨਾਲੋਜੀ ਹੋ ਸਕਦੀ ਹੈ। ਇਸ ਸਮਾਰਟਫੋਨ (ਮੀ 6 ਪਲੱਸ ) 'ਚ 4000 ਐੱਮ. ਏ. ਐੱਚ. ਦੀ ਬੈਟਰੀ ਹੋ ਸਕਦੀ ਹੈ। ਇਕ ਵਾਰ ਫਿਰ ਅਸੀਂ ਸਪੱਸ਼ਟ ਕਰ ਦਿਓ ਕਿ ਹੁਣ ਕੰਪਨੀ ਵੱਲੋਂ ਕਿਸੇ ਵੀ ਸਪੈਸੀਫਿਕੇਸ਼ਨ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਜੀ.ਪੀ.ਐੱਸ. ਸਿਗਨਲ 'ਚ ਆ ਰਹੀ ਸਮੱਸਿਆ ਦਾ ਇੰਝ ਕਰੋ ਹੱਲ
NEXT STORY