ਗੈਜੇਟ ਡੈਸਕ- OnePlus ਹੁਣ ਆਪਣਾ ਸਭ ਤੋਂ ਪਾਵਰਫੁਲ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਇਸਦਾ ਨਾਂ OnePlus 15 ਹੋਵੇਗਾ। ਇਸ ਸਮਾਰਟਫੋਨ 'ਚ ਕੁਆਲਕਾਮ ਦਾ ਸਭ ਤੋਂ ਲੇਟੈਸਟ ਅਤੇ ਪਾਵਰਫੁਲ ਮੋਬਾਇਲ ਚਿੱਪਸੈਟ ਦੇ ਨਾਲ ਲਾਂਚ ਕੀਤਾ ਜਾਵੇਗਾ। ਇਸ ਵਿਚ ਬੈਕ ਪੈਨਲ 'ਤੇ ਟ੍ਰਿਪਲ ਰੀਅਰ ਕੈਮਰਾ ਮਿਲੇਗਾ। OnePlus 15 ਕੱਲ੍ਹ ਯਾਨੀ ਸੋਮਵਾਰ ਨੂੰ ਚੀਨ 'ਚ ਲਾਂਚ ਹੋਵੇਗਾ, ਉਸ ਤੋਂ ਬਾਅਦ ਇਸਨੂੰ ਜਲਦੀ ਹੀ ਭਾਰਤ 'ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਭਾਰਤ ਦੇ ਅਧਿਕਾਰਤ ਪੋਰਟਲ 'ਤੇ ਇਸਦਾ ਟੀਜ਼ਰ ਆਊਟ ਕਰ ਦਿੱਤਾ ਹੈ। ਇਸ ਵਿਚ 8.5 mm ਦੀ ਥਿਕਨੈੱਸ ਮਿਲ ਸਕਦੀ ਹੈ।
OnePlus 15 'ਚ ਮਿਲੇਗੀ ਇੰਨੀ ਵੱਡੀ ਬੈਟਰੀ
OnePlus 15 ਬੀਤੇ ਸਾਲ ਲਾਂਚ ਕੀਤੇ ਗਏ OnePlus 13 ਦਾ ਅਪਗ੍ਰੇਡ ਮਾਡਲ ਹੈ। ਇਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਕੰਪਨੀ ਨੇ OnePlus 14 ਨੂੰ ਲਾਂਚ ਨਹੀਂ ਕੀਤਾ। OnePlus 15 'ਚ 7,300mAh ਦੀ ਬੈਟਰੀ ਦਾ ਇਸਤੇਮਾਲ ਕੀਤਾ ਜਾਵੇਗਾ। ਨਾਲ ਹੀ ਇਸ ਵਿਚ ਬੈਕ ਪੈਨਲ 'ਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਹੈ।
OnePlus 15 'ਚ ਮਿਲੇਗਾ ਖਾਸ ਡਿਜ਼ਾਈਨ
OnePlus 15 ਨੂੰ ਲੈ ਕੇ ਕੰਪਨੀ ਨੇ ਟੀਜ਼ਰ ਜਾਰੀ ਕੀਤਾ ਹੈ, ਜਿਸ ਨਾਲ ਇਸਦੇ ਡਿਜ਼ਾਈਨ ਅਤੇ ਕੁਝ ਫੀਚਰਜ਼ ਦਾ ਖੁਲਾਸਾ ਹੋਇਆ ਹੈ। ਦੇਖਣ 'ਚ ਇਹ ਹੈਂਡਸੈੱਟ OnePlus 13s ਵਰਗਾ ਹੀ ਲੱਗੇਗਾ। ਬੈਕ ਪੈਨਲ 'ਤੇ Squoval Camera Island ਦੀ ਵਰਤੋਂ ਕੀਤੀ ਹੈ ਅਤੇ ਵਨਪਲੱਸ ਦੀ ਬ੍ਰਾਂਡਿੰਗ ਵੀ ਹੈ।
ਸਭ ਤੋਂ ਪਾਵਰਫੁਲ ਪ੍ਰੋਸੈਸਰ ਤੇ 7,300mAh ਦੀ ਬੈਟਰੀ ਨਾਲ ਕੱਲ੍ਹ ਲਾਂਚ ਹੋਵੇਗਾ OnePlus 15
NEXT STORY