ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ 20 ਜਨਵਰੀ ਨੂੰ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਓਪੋ ਏ83 ਨੂੰ ਲਾਂਚ ਕਰੇਗੀ। ਕੰਪਨੀ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਰਾਹੀਂ ਦਿੱਤੀ। ਓਪੋ ਇੰਡੀਆ ਨੇ ਟਵੀਟ ਕਰਕੇ Oppo A83 ਨੂੰ ਭਾਰਤ 'ਚ ਲਿਆਉਣ ਦੀ ਜਾਣਕਾਰੀ ਦਿੱਤੀ। Phoneradar ਦੀ ਰਿਪੋਰਟ ਮੁਤਾਬਕ, Oppo A83 ਸਮਾਰਟਫੋਨ ਦੀ ਕੀਮਤ 13,990 ਰੁਪਏ ਹੋਵੇਗੀ। ਓਪੋ ਦੇ ਦੂੱਜੇ ਸਮਾਰਟਫੋਨ ਦੀ ਤਰ੍ਹਾਂ ਹੀ ਇਹ ਫੋਨ ਵੀ ਮੈਟਲ ਯੂਨੀਬਾਡੀ ਡਿਜ਼ਾਇਨ ਨਾਲ ਪੇਸ਼ ਕੀਤਾ ਜਾਵੇਗਾ।
ਓਪੋ A83 ਸਮਾਰਟਫੋਨ 'ਚ 5.7-ਇੰਚ ਦਾ (1440x720 ਪਿਕਸਲ) ਫੁੱਲ ਐੈੱਚ. ਡੀ+ ਡਿਸਪਲੇਅ ਦਿੱਤੀ ਗਈ ਹੈ। ਨਾਲ ਹੀ ਇਸ ਫੋਨ ਨੂੰ 18:9 ਐਸਪੈਕਟ ਰੇਸ਼ਿਓ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ਦੀ ਡਿਸਪਲੇਅ ਮਲਟੀ ਟੱਚ ਫੰਕਸ਼ਨ ਨੂੰ ਸਪੋਰਟ ਕਰਦੀ ਹੈ। ਇਸ ਸਮਾਰਟਫੋਨ 'ਚ ਮੀਡੀਆਟੈੱਕ Helio P23 ਓਕਟਾ-ਕੋਰ ਪ੍ਰੋਸੈਸਰ ਹੈ, ਜੋ ਕਿ ਕਲਾਕ 2.5GHz ਦੇ ਨਾਲ ਆਉਂਦਾ ਹੈ। ਮਲਟੀ ਟਾਸਕਿੰਗ ਲਈ ਸਮਾਰਟਫੋਨ 'ਚ 4ਜੀ. ਬੀ ਰੈਮ, 32ਜੀ. ਬੀ ਇੰਟਰਨਲ ਸਟੋਰੇਜ਼, 128 ਜੀ. ਬੀ ਤੱਕ ਦੀ ਮਾਇਕ੍ਰੋ ਐੈੱਸ. ਡੀ ਕਾਰਡ ਸਪੋਰਟ ਦਿੱਤੀ ਹੈ। 
ਫੋਟੋਗਰਾਫੀ ਲਈ 13 ਮੈਗਾਪਿਕਸਲ ਦਾ ਰਿਅਰ ਕੈਮਰੇ ਦੇ ਨਾਲ ਐੱਲ. ਈ. ਡੀ ਫਲੈਸ਼, ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ਸਮਾਰਟਫੋਨ 'ਚ 8-ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਇਹ facial recognition ਫੀਚਰ ਦੇ ਨਾਲ ਆਉਂਦਾ ਹੈ। ਪਾਵਰ ਬੈਕਅਪ ਲਈ 3,180 ਐੈੱਮ. ਏ. ਐੈੱਚ ਦੀ ਬੈਟਰੀ ਦਿੱਤੀ ਗਈ ਹੈ। ਨਾਲ ਹੀ ਇਹ ਫੋਨ ਐਂਡ੍ਰਾਇਡ 7.1.1 ਨੂਗਟ, ColorOS 3.2 'ਤੇ ਚੱਲੇਗਾ। ਕੁਨੈੱਟੀਵਿਟੀ ਲਈ 4G VoLTE ਸਪੋਰਟ, ਵਾਈ-ਫਾਈ 802.11 ac, ਬਲੂਟੁੱਥ 4.2, USB Type-C, GPS, GLONASS ਅਤੇ ਡਿਊਲ-ਸਿਮ ਸਪੋਰਟ ਹੈ। ਉਥੇ ਹੀ , ਫਿੰਗਰਪ੍ਰਿੰਟ ਸੈਂਸਰ ਦੇ ਬਦਲੇ ਇਸ ਫੋਨ ਨੂੰ ਫੇਸ ਅਨਲਾਕ ਫੀਚਰ ਦੇ ਨਾਲ ਪੇਸ਼ ਕੀਤਾ ਗਿਆ ਹੈ।
Honor ਦੇ ਇਸ ਸਮਾਰਟਫੋਨ ਨੂੰ ਨਹੀਂ ਮਿਲੇਗਾ ਐਂਡਰਾਇਡ Oreo ਅਪਡੇਟ
NEXT STORY