ਗੈਜੇਟ ਡੈਸਕ– ਹਾਲ ਹੀ ’ਚ ਚੀਨੀ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਦੇ ਆਉਣ ਵਾਲੇ ਨਵੇਂ ਸਮਾਰਟਫੋਨ F11 Pro ਦੀ ਰੀਅਲ ਲਾਈਫ ਫੋਟੋ ਲੀਕ ਹੋਈ ਸੀ, ਜਿਸ ਵਿਚ ਸਮਾਰਟਫੋਨ ਦਾ ਡਿਜ਼ਾਈਨ ਸਾਫ ਤੌਰ ’ਤੇ ਦੇਖਿਆ ਜਾ ਸਕਦਾ ਸੀ। ਇਸ ਤੋਂ ਬਾਅਦ ਹਾਲ ਹੀ ’ਚ ਕੰਪਨੀ ਦੁਆਰਾ ਇਸ ਸਮਾਰਟਫੋਨ ਨੂੰ ਇਕ ਵੀਡੀਓ ਰਾਹੀਂ ਟੀਜ਼ ਕੀਤਾ ਗਿਆ, ਜਿਸ ਵਿਚ ਸਮਾਰਟਫੋਨ ਨੂੰ ਕੁਝ ਮੁੱਖ ਸਪੈਸੀਫਿਕੇਸ਼ੰਸ ਨਾਲ ਦਿਖਾਇਆ ਗਿਆ ਸੀ।
ਹਾਲ ਹੀ ’ਚ ਓਪੋ ਦੇ ਟੀਜ਼ ਤੋਂ ਪੁੱਸ਼ਟੀ ਹੋਈ ਸੀ ਕਿ ਸਮਾਰਟਫੋਨ ਦੇ ਬੈਕ ’ਚ 48 ਮੈਗਾਪਿਕਸਲ ਰੀਅਰ ਕੈਮਰਾ ਹੈ ਅਤੇ ਇਸ ਵਿਚ ਸੁਪਰ ਨਾਈਟ ਮੋਡ ਫੀਚਰ ਸ਼ਾਮਲ ਹੋਵੇਗਾ। 30 ਸੈਕਿੰਡ ਦੀ ਇਸ ਵੀਡੀਓ ’ਚ ਸਮਾਰਟਫੋਨ ’ਚ ਸ਼ਾਮਲ ਪਾਪ-ਅਪ ਸੈਲਫੀ ਕੈਮਰਾ ਵੀ ਦੇਖਿਆ ਗਿਆ ਸੀ।
ਹੁਣ ਸਮਾਰਟਫੋਨ ਨੂੰ SlashLeaks ਦੁਆਰਾ ਦੁਬਾਰਾ ਲੀਕ ਕੀਤਾ ਗਿਆ ਹੈ। ਇਸ ਵੀਡੀਓ ’ਚ ਸਮਾਰਟਫੋਨ ਫਰੰਟ ਅਤੇ ਬੈਕ ਤੋਂ ਸਾਫ ਤੌਰ ’ਤੇ ਦੇਖਿਆ ਜਾ ਸਕਦਾ ਹੈ। ਸਮਾਰਟਫੋਨ ਫੁੱਲ-ਸਕਰੀਨ ਡਿਜ਼ਾਈਨ ਦੇ ਨਾਲ ਦੇਖਿਆ ਜਾ ਸਕਦਾ ਹੈ। ਸਮਾਰਟਫੋਨ ’ਚ ਫਰੰਟ ਕੈਮਰਾ ਦਿਖਾਈ ਨਾ ਦੇਣਾ ਇਸ ਦੇ ਪਿਛਲੇ ਲੀਕਸ ਅਤੇ ਰੈਂਡਰਜ਼ ਵੀਡੀਓ ਨਾਲ ਕਾਫੀ ਹੱਦ ਤਕ ਮੇਲ ਖਾਂਦਾ ਹੈ, ਜਿਸ ਤੋਂ ਇਸ ਗੱਲ ਦੀ ਪੁੱਸ਼ਟੀ ਹੋ ਜਾਂਦੀ ਹੈ ਕਿ ਇਸ ਵਿਚ ਪਾਪ-ਅਪ ਸੈਲਫੀ ਕੈਮਰਾ ਸ਼ਾਮਲ ਹੋਵੇਗਾ।
ਬੈਕ ਦੀ ਗੱਲ ਕਰੀਏ ਤਾਂ ਸਮਾਰਟਫੋਨ ’ਚ ਡਿਊਲ ਕੈਮਰਾ ਸਿਸਟਮ ਦਿੱਤਾ ਗਿਆ ਹੈ। ਇਹ ਸੈੱਟਅਪ ਕਾਫੀ ਹੱਦ ਤਕ ਵੀਵੋ ਦੇ ਵੀ15 ਪ੍ਰੋ ਵਰਗਾ ਲੱਗਦਾ ਹੈ, ਇਸ ਵਿਚ ਸਿਰਫ ਕੈਮਰਾ ਪਲੇਸਮੈਂਟ ਦਾ ਫਰਕ ਹੈ।ਓਪੋ ਐੱਫ 11 ਪ੍ਰੋ ’ਚ ਫਿੰਗਰਪ੍ਰਿੰਟ ਸੈਂਸਰ ਪਿਛਲੇ ਪਾਸੇ ਦਿੱਤਾ ਗਿਆ ਹੈ।
Steelbird ਦਾ ਨਵਾਂ ਅਨੋਖਾ ਹੈਲਮੈੱਟ, ਦਿਨ ਤੇ ਰਾਤ 'ਚ ਨੂੰ ਦੇਖ ਕੇ ਬਦਲਦਾ ਹੈ ਰੰਗ
NEXT STORY