ਜਲੰਧਰ- ਬੈਲੇਸਟਿਕ ਸ਼ੀਲਡ ਨੂੰ ਆਮ ਤੌਰ 'ਤੇ ਬੰਦੂਕ 'ਚੋਂ ਨਿਕਲੀ ਗੋਲੀ ਤੋਂ ਬਚਣ ਲਈ ਵਰਤੋਂ 'ਚ ਲਿਆਂਦਾ ਜਾਂਦਾ ਹੈ। ਇਹ ਸ਼ੀਲਡ ਗੋਲੀ ਨਾਲ ਹੋਣ ਵਾਲੇ ਨੁਕਸਾਨ ਤੋਂ ਸਵਾਟ (SWAT) ਟੀਮਸ ਨੂੰ ਬਚਾਉਂਦੀ ਹੈ। ਬੈਲੇਸਟਿਕ ਸ਼ੀਲਡ ਕਾਫੀ ਭਾਰੀ ਹੁੰਦੀ ਹੈ ਅਤੇ ਇਸ ਨੂੰ ਕਿਸੇ ਵੀ ਥਾਂ 'ਤੇ ਲੈ ਕੇ ਜਾਣ 'ਚ ਸੈਨਿਕ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ 'ਚ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਪ੍ਰਾਈਵੇਟ ਰਿਸਰਚਰ ਯੂਨੀਵਰਸਿਟੀ ਬਰਿਘਮ ਯੰਗ ਯੂਨੀਵਰਸਿਟੀ (Brigham Young University) ਨੇ ਨਵੀਂ ਲਾਈਟਵੇਟ ਓਰਿਗੇਮੀ ਇੰਸਪਾਇਰਡ (Origami-inspired) ਬੁਲੇਟਪਰੂਫ ਸ਼ੀਲਡ ਵਿਕਸਿਤ ਕੀਤੀ ਹੈ ਜੋ ਹਲਕੀ ਹੋਣ ਦੇ ਨਾਲ ਸੁਵਿਧਾਜਨਕ ਤਰੀਕੇ ਨਾਲ ਕਿਤੇ ਵੀ ਲਿਜਾਈ ਜਾ ਸਕਦੀ ਹੈ। ਇਸ ਬੁਲੇਟਪਰੂਫ ਸ਼ੀਲਡ ਨੂੰ ਮਕੈਨੀਕਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਲੈਰੀ ਹਾਵੇਲ (Larry Howell) ਅਤੇ ਉਨ੍ਹਾਂ ਦੀ BYU ਟੀਮ ਨੇ ਮਿਲ ਕੇ ਵਿਕਸਿਤ ਕੀਤਾ ਹੈ।
12 ਬੁਲੇਟਪਰੂਫ ਲੇਅਰਾਂ ਨਾਲ ਬਣਾਈ ਗਈ ਇਹ ਸ਼ੀਲਡ-
ਜਪਾਨੀ ਫੋਲਡਿੰਗ ਤਕਨੀਕ 'ਤੇ ਆਧਾਰਿਤ ਇਹ ਸ਼ੀਲਡ ਹਲਕੀ ਹੋਣ ਦੇ ਨਾਲ ਪੋਰਟੇਬਲ ਤਕਨੀਕ ਨਾਲ ਬਣਾਈ ਗਈ ਹੈ। ਇਸ ਬੁਲੇਟਪਰੂਫ ਸ਼ੀਲਡ ਨੂੰ 12 ਬੁਲੇਟਪਰੂਫ ਕੈਵਲਰ (bulletproof kevlar) ਦੀਆਂ ਲੇਅਰਾਂ ਨਾਲ ਬਣਾਇਆ ਗਿਆ ਹੈ ਜਿਨ੍ਹਾਂ ਨੂੰ ਓਪਨ ਹੋਣ 'ਚ ਸਿਰਫ 5 ਸੈਕਿੰਡ ਦਾ ਸਮਾਂ ਲੱਗਦਾ ਹੈ। ਇਸ 25 ਕਿਲੋਗ੍ਰਾਮ ਭਾਰੀ ਸ਼ੀਲਡ ਨੂੰ ਮੌਜੂਦਾ ਸਟੀਲ ਨਾਲ ਬਣੀ ਸ਼ੀਲਡਸ ਤੋਂ ਕਰੀਬ ਅੱਧੇ ਭਾਰ 'ਚ ਬਣਾਇਆ ਗਿਆ ਹੈ। ਇਹ ਦੋ ਤੋਂ ਤਿੰਨ ਸੈਨਿਕਾਂ ਨੂੰ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ। ਇਸ ਨੂੰ ਬਣਾਉਣ ਵਾਲੀ BYU ਟੀਮ 'ਚ ਇੰਜੀਨੀਅਰਿੰਗ ਦੇ ਸਹਾਇਕ ਪ੍ਰੋਫੈਸਰ ਟੈਰੀ ਬੈਟਮੈਨ (Terri Bateman) ਨੇ ਕਿਹਾ ਹੈ ਕਿ ਇਸ ਕੰਪੈਕਟ ਸ਼ੀਲਡ ਨੂੰ ਕਾਰ 'ਚ ਰੱਖ ਕੇ ਕਿਤੇ ਵੀ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਹਰਕਤ ਹੋਣ 'ਤੇ ਇਸ ਨੂੰ ਥਾਂ ਬਦਲਦੇ-ਬਦਲਦੇ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ।
ਸਫਲ ਰਿਹਾ ਪ੍ਰੀਖਣ-
ਇਸ ਸ਼ੀਲਡ 'ਤੇ ਟੈਸਟ ਕਰਨ ਤੋਂ ਬਾਅਦ ਖੋਜਕਾਰਾਂ ਨੇ ਕਿਹਾ ਹੈ ਕਿ ਇਸ ਨੇ 9mm ਦੀਆਂ ਗੋਲੀਆਂ ਨੂੰ ਰੋਕਣ ਦੇ ਨਾਲ ਹੈਂਡਗਨਜ਼ ਦੀ .357 ਮੈਗਨਮ ਅਤੇ .44 ਮੈਗਨਮ ਗੋਲੀਆਂ ਤੋਂ ਵੀ ਸੁਰੱਖਿਆ ਪ੍ਰਦਾਨ ਕੀਤੀ ਹੈ। ਲੈਰੀ ਹਾਵੇਲ ਨੇ ਕਿਹਾ ਹੈ ਕਿ ਇਸ .44 ਮੈਗਨਮ ਗੋਲੀ ਤੋਂ ਸੁਰੱਖਿਆ ਪ੍ਰਦਾਨ ਕਰਨ ਵਾਲੀ ਸ਼ੀਲਡ ਦਾ ਫਿਲਹਾਲ ਪ੍ਰੋਟੋਟਾਈਪ ਬਣਾਇਆ ਗਿਆ ਹੈ। ਇਸ ਦੀ ਨਿਰਮਾਤਾ ਟੀਮ ਕਾਨੂੰਨ ਪਰਿਵਰਤਨ ਏਜੰਸੀਆਂ ਨਾਲ ਗੱਲਬਾਤ ਕਰ ਰਹੀ ਹੈ। ਉਮੀਦ ਕਰਦੇ ਹੋਏ ਟੀਮ ਨੇ ਕਿਹਾ ਹੈ ਕਿ ਇਸ ਨੂੰ ਜਲਦੀ ਹੀ ਬਾਰਡਰ 'ਤੇ ਵਰਤੋਂ ਕਰਨ ਲਈ, ਸਕੂਲਾਂ 'ਚ ਸੁਰੱਖਿਆ ਪ੍ਰਦਾਨ ਕਰਨ ਲਈ ਅਤੇ ਐਂਮਰਜੈਂਸੀ ਦੇ ਹਾਲਾਤ 'ਚ ਜ਼ਖਮੀਆਂ ਦੀ ਸੁਰੱਖਿਆ ਕਰਨ ਲਈ ਵਰਤੋਂ 'ਚ ਲਿਆਇਆ ਜਾ ਸਕਦਾ ਹੈ।
Oneplus 4 ਦੀ ਸਾਹਮਣੇ ਆਈ ਕਾਂਸੈਪਟ ਇਮੇਜ ਅਤੇ ਸਪੈਸੀਫਿਕੇਸ਼ਨਸ ਦੀ ਜਾਣਕਾਰੀ (video)
NEXT STORY