ਗੈਜੇਟ ਡੈਸਕ- ਹਾਲਾਂਕਿ 5ਜੀ ਨੂੰ ਲਾਂਚ ਹੋਏ ਦੋ ਸਾਲ ਹੋ ਗਏ ਹਨ ਪਰ ਅਜੇ ਵੀ 3-4ਜੀ ਬਾਰੇ ਗੱਲਬਾਤ ਹੋ ਰਹੀ ਹੈ। ਸਰਕਾਰ ਨੇ ਕਿਹਾ ਹੈ ਕਿ 3ਜੀ-4ਜੀ ਨੈੱਟਵਰਕ ਕਨੈਕਟੀਵਿਟੀ ਦੇਸ਼ ਦੇ 95.15 ਫੀਸਦੀ ਪਿੰਡਾਂ ਤੱਕ ਪਹੁੰਚ ਚੁੱਕੀ ਹੈ। ਸੰਚਾਰ ਮੰਤਰਾਲਾ (ਐੱਮ.ਓ.ਸੀ.) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਅੰਕੜੇ ਅਪ੍ਰੈਲ 2024 ਤੱਕ ਦੇ ਹਨ। ਸਰਕਾਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਯੂਨੀਵਰਸਲ ਕਨੈਕਟੀਵਿਟੀ ਅਤੇ ਡਿਜੀਟਲ ਇੰਡੀਆ ਪਹਿਲਕਦਮੀਆਂ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਅਤੇ ਪਿੰਡਾਂ ਸਮੇਤ ਸਾਰੇ ਖੇਤਰਾਂ ਤੱਕ ਪਹੁੰਚ ਰਹੀਆਂ ਹਨ।
ਡਿਜੀਟਲ ਇੰਡੀਆ ਪਹਿਲ
ਡਿਜੀਟਲ ਇੰਡੀਆ ਪਹਿਲ ਤਹਿਤ ਸਰਕਾਰ ਨੇ ਕਿਹਾ ਕਿ ਉਸਨੇ ਨਾ ਸਿਰਫ ਮਹਾਨਗਰਾਂ ਸਗੋਂ ਟਿਅਪ-2 ਅਤੇ ਟਿਅਰ-3 ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਅਤੇ ਦੂਰ-ਦਰਾਜ ਦੇ ਇਲਾਕਿਆਂ ਨੂੰ ਵੀ ਜੋੜਨ ਲਈ ਕਈ ਪਹਿਲ ਕੀਤੀਆਂ ਹਨ। ਮੰਤਰਾਲਾ ਨੇ ਇਸ ਗੱਲ 'ਤੇ ਰੋਸ਼ਨੀ ਪਾਈ ਕਿ ਮਾਰਚ 2014 'ਚ ਇੰਟਰਨੈੱਟ ਗਾਹਕਾਂ ਦੀ ਕੁੱਲ ਗਿਣਤੀ 251.59 ਮਿਲੀਅਨ ਤੋਂ ਵੱਧ ਕੇ ਮਾਰਚ 2024 'ਚ 954.40 ਮਿਲੀਅਨ ਹੋ ਗਈ।
ਮਾਰਚ 2024 ਤਕ, ਭਾਰਤ 'ਚ ਕੁੱਲ 954.40 ਮਿਲੀਅਨ ਇੰਟਰਨੈੱਟ ਗਾਹਕਾਂ 'ਚੋਂ 398.35 ਮਿਲੀਅਨ ਪੇਂਡੂ ਇੰਟਰਨੈੱਟ ਗਾਹਕ ਹਨ। ਇਸ ਤੋਂ ਇਲਾਵਾ ਅਪ੍ਰੈਲ 2024 ਤਕ, ਦੇਸ਼ ਦੇ 6,44,131 ਪਿੰਡਾਂ 'ਚੋਂ (ਭਾਰਤ ਦੇ ਰਜਿਸਟ੍ਰਾਰ ਜਨਰਲ ਦੇ ਅੰਕੜਿਆਂ ਦੇ ਅਨੁਸਾਰ), 6,12,952 ਪਿੰਡਾਂ 'ਚ 3ਜੀ/4ਜੀ ਮੋਬਾਇਲ ਕੁਨੈਕਟੀਵਿਟੀ ਹੈ। ਸੰਚਾਰ ਮੰਤਰਾਲਾ ਨੇ ਦੱਸਿਆ ਕਿ ਇਸ ਤਰ੍ਹਾਂ 95.15 ਫੀਸਦੀ ਪਿੰਡਾਂ 'ਚ ਇੰਟਰਨੈੱਟ ਤਕ ਪਹੁੰਚ ਹੈ।
ਭਾਰਤਨੈੱਟ ਪ੍ਰਾਜੈਕਟ 'ਤੇ ਚਾਨਣਾ ਪਾਉਂਦੇ ਹੋਏ ਸਰਕਾਰ ਵੱਲੋਂ ਕਿਹਾ ਗਿਆ ਕਿ ਦੇਸ਼ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ ਨੂੰ ਆਪਟਿਕਲ ਫਾਈਬਲ ਕੇਬਲ (ਓ.ਐੱਫ.ਸੀ.) ਕੁਨੈਕਟੀਵਿਟੀ ਨਾਲ ਜੋੜਨਾ ਹੈ। ਮੰਤਰਾਲਾ ਨੇ ਕਿਹਾ ਕਿ ਦੋਵਾਂ ਤਹਿਤ ਕੁੱਲ 2,22,000 ਗ੍ਰਾਮ ਪੰਚਾਇਤਾਂ 'ਚੋਂ ਭਾਰਤਨੈੱਟ ਦੇ 2,13,000 ਪੜਾਵਾਂ ਨੂੰ ਸੇਵਾ ਲਈ ਤਿਆਰ ਕੀਤਾ ਗਿਆ ਹੈ। ਸਰਕਾਰ ਨੇ ਕਿਹਾ ਕਿ ਸੋਧੇ ਹੋਏ ਭਾਰਤਨੈੱਟ ਪ੍ਰੋਗਰਾਮ ਦਾ ਟੀਚਾ 42,000 ਅਛੂਤੇ ਗ੍ਰਾਮ ਪੰਚਾਇਤ ਅਤੇ ਬਾਕੀ 3,84,000 ਪਿੰਡਾਂ ਨੂੰ ਮੰਗ ਦੇ ਆਧਾਰ 'ਤੇ ਆਪਟਿਕਲ ਫਾਈਬਰ ਕੁਨੈਕਟੀਵਿਟੀ ਪ੍ਰਦਾਨ ਕਰਨਾ ਹੈ, ਨਾਲ ਹੀ 15 ਮਿਲੀਅਨ ਗ੍ਰਾਮੀਣ ਘਰੇਲੂ ਫਾਈਬਰ ਕੁਨੈਕਸ਼ਨ ਪ੍ਰਦਾਨ ਕਰਨਾ ਹੈ।
ਮੋਬਾਈਲ ਤੋਂ ਉੱਡਿਆ ਨੈੱਟਵਰਕ ਤਾਂ ਕੰਪਨੀ ਨੂੰ ਦੇਣਾ ਪਵੇਗਾ ਲੱਖਾਂ ਰੁਪਏ ਦਾ ਮੁਆਵਜ਼ਾ
NEXT STORY