ਜਲੰਧਰ-ਰੀੜ੍ਹ ਦੀ ਹੱਡੀ ਵਿਚ ਲੱਗੀ ਗੰਭੀਰ ਸੱਟ ਕਾਰਨ ਲਕਵਾ ਪੀੜਤ ਹੋਇਆ ਵਿਅਕਤੀ ਜੇ ਚੱਲ ਪਵੇ ਤਾਂ ਉਸ ਨੂੰ ਕਰਿਸ਼ਮਾ ਹੀ ਕਹਾਂਗੇ। ਜੀ ਹਾਂ, ਵਿਗਿਆਨੀਆਂ ਨੇ ਆਪਣੀ ਖੋਜ ਨਾਲ ਅਜਿਹਾ ਕਰ ਕੇ ਦਿਖਾਇਆ ਹੈ, ਜਿਸ ਦੀ ਮਦਦ ਨਾਲ 8 ਮਰੀਜ਼ ਫਿਰ ਚੱਲਣ ਲੱਗੇ।
'ਸਾਇੰਟੀਫਿਕ ਰਿਪੋਰਟਸ' ਜਨਰਲ ਵਿਚ ਪ੍ਰਕਾਸ਼ਿਤ ਖੋਜ ਮੁਤਾਬਕ ਬ੍ਰਾਜ਼ੀਲ ਦੇ ਸਾਓ ਪਾਓਲੋ ਦੇ ਵਿਗਿਆਨੀਆਂ ਨੇ 'ਵਾਕ ਅਗੇਨ ਪ੍ਰਾਜੈਕਟ' ਤਿਆਰ ਕੀਤਾ। ਉਨ੍ਹਾਂ ਨੇ ਇਸ ਸੋਚ ਨਾਲ ਇਸ ਨੂੰ ਤਿਆਰ ਕੀਤਾ ਕਿ ਉਹ ਐਕਸੋਸਕੇਲੇਟਾਨ ਰਾਹੀਂ ਸਰੀਰ ਦੇ ਹੇਠਲੇ ਹਿੱਸੇ ਨੂੰ ਮੁੜ ਸਰਗਰਮ ਕਰ ਸਕਦੇ ਹਨ। ਇਹ ਐਕਸੋਸਕੇਲੇਟਾਨ ਵਿਗਿਆਨੀਆਂ ਦੀ ਸੋਚ ਨਾਲ ਕੰਟਰੋਲ ਹੁੰਦਾ ਹੈ ਮਤਲਬ ਇਹ ਇਨਸਾਨ ਉਨ੍ਹਾਂ ਦੇ ਦਿਮਾਗ ਨਾਲ ਜੁੜਿਆ ਹੁੰਦਾ ਹੈ।
ਉਹ ਆਪਣੀ ਖੋਜ ਤੋਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਸਿਖਲਾਈ ਦੌਰਾਨ ਪਾਇਆ ਕਿ ਸਾਰੇ 8 ਮਰੀਜ਼ ਛੋਹ ਨੂੰ ਮਹਿਸੂਸ ਕਰ ਸਕਦੇ ਸਨ ਅਤੇ ਉਹ ਸਰੀਰ ਦੇ ਹੇਠਲੇ ਹਿੱਸੇ ਵਿਚ ਹੋ ਰਹੀ ਹਲਚਲ ਨੂੰ ਵੀ ਮਹਿਸੂਸ ਕਰ ਸਕਦੇ ਸਨ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਇਨ੍ਹਾਂ ਵਿਚੋਂ 7 ਮਰੀਜ਼ਾਂ ਦਾ ਸਪਾਈਨ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਪਰ ਹੁਣ ਖੋਜਕਾਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਕੁਝ ਨਰਵ ਠੀਕ ਹਨ, ਜਿਸ ਨੇ ਸਿਖਲਾਈ ਦੌਰਾਨ ਰਿਐਕਟ ਕੀਤਾ ਹੈ। ਵਿਗਿਆਨੀਆਂ ਨੇ ਕਿਹਾ ਕਿ ਇਕ ਮਰੀਜ਼ ਖੜ੍ਹਾ ਨਹੀਂ ਹੋ ਸਕਦਾ ਸੀ ਪਰ 10 ਮਹੀਨੇ ਬਾਅਦ ਮਰੀਜ਼ ਵਾਕਰ, ਵੈਸਾਖੀ ਅਤੇ ਥੇਰੇਪਿਸਟ ਦੀ ਮਦਦ ਨਾਲ ਚੱਲਣ ਲੱਗਾ।
ਲਾਜੀਟੈੱਕ ਪੌਪ : ਇਕ ਕਲਿਕ ਨਾਲ ਕੰਟਰੋਲ ਹੋਣਗੇ ਘਰ ਦੇ ਸਮਾਰਟ ਡਿਵਾਈਸਿਜ਼
NEXT STORY