ਜਲੰਧਰ- ਪੇ. ਟੀ. ਐੱਮ 'ਤੇ ਦ ਗਰੇਟ ਐੱਪਲ ਸੇਲ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਸੇਲ ਵੀਰਵਾਰ (16 ਫਰਵਰੀ) ਤੱਕ ਚਲੇਗੀ। ਪੇ. ਟੀ. ਐੱਮ ਦੀ The Great Apple Sale ਦੇ ਦੌਰਾਨ ਈ-ਵਾਲੇਟ ਸਾਈਟ 'ਤੇ ਗਾਹਕਾਂ ਨੂੰ ਆਈਫੋਨ ਅਤੇ ਮੈਕਬੁੱਕ ਦੀ ਖਰੀਦਾਰੀ 'ਤੇ ਕੈਸ਼ਬੈਕ ਮਿਲੇਗਾ । ਕੈਸ਼ਬੈਕ ਦੀ ਰਾਸ਼ੀ ਨੂੰ ਪ੍ਰੋਡਕਟ ਖਰੀਦੇ ਜਾਣ ਦੇ 24 ਘੰਟੇ ਦੇ ਅੰਦਰ ਪੇ. ਟੀ. ਐੱਮ ਵਾਲੇਟ 'ਚ ਆ ਜਾਵੇਗੀ। ਇਸ ਆਫਰ 'ਚ ਕੈਸ਼ ਆਨ ਡਿਲੀਵਰੀ ਦੀ ਆਪਸ਼ਨ ਨਹੀਂ ਹੈ।
ਸੇਲ ਦੇ ਤਹਿਤ, ਪੇ. ਟੀ. ਐੱਮ ਤੇਂ ਆਈਫੋਨ 7 ਦਾ 256 ਜੀ. ਬੀ ਵੇਰਿਅੰਟ ਖਰੀਦਣ ਵਾਲੇ ਗਾਹਕਾਂ ਨੂੰ 12,000 ਰੁਪਏ ਦਾ ਕੈਸ਼ਬੈਕ ਮਿਲੇਗਾ। ਈ-ਕਾਮਰਸ ਸਾਈਟ 'ਤੇ 92,000 ਰੁਪਏ 'ਚ ਉਪਲੱਬਧ ਹੈ। ਇਸੇ ਤਰ੍ਹਾਂ ਹੀ ਗਾਹਕ ਆਈਫੋਨ 7 ਦੇ 128 ਜੀ. ਬੀ ਵੇਰਿਅੰਟ ਦੀ ਖਰੀਦਾਰੀ 'ਤੇ 7, 500 ਰੁਪਏ ਦਾ ਕੈਸ਼ਬੈਕ ਪਾ ਸਕਦੇ ਹਨ। ਇਸ ਵੇਰਿਅੰਟ ਨੂੰ 65,000 ਰੁਪਏ 'ਚ ਲਿਸਟ ਕੀਤਾ ਗਿਆ ਹੈ।
ਪੇ. ਟੀ. ਐੱਮ 'ਤੇ ਚੁਨਿੰਦਾ ਮੈਕਬੁੱਕ ਮਾਡਲ 'ਤੇ 20,000 ਰੁਪਏ ਤੱਕ ਦਾ ਕੈਸ਼ਬੈਕ ਦਿੱਤਾ ਜਾਵੇਗਾ। ਐੱਪਲ ਮੈਕਬੁੱਕ ਪ੍ਰੋ 15 ਇੰਚ (ਇੰਟੈੱਲ ਕੋਰ ਆਈ 7, 16 ਜੀ. ਬੀ ਰੈਮ, 257 ਜੀ. ਬੀ ਐੱਸ. ਐੱਸ. ਡੀ) 1,50,000 ਰੁਪਏ 'ਚ ਉਪਲੱਬਧ ਹੈ। ਗਾਹਕਾਂ ਨੂੰ ਇਸ ਪ੍ਰੋਡਕਟ ਦੇ ਨਾਲ 20,000 ਰੁਪਏ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ।
ਆਈਫੋਨ 6ਐੱਸ ਦਾ 32 ਜੀ. ਬੀ ਵੇਰਿਅੰਟ 46,000 ਰੁਪਏ 'ਚ ਉਪਲੱਬਧ ਹੈ। ਗਾਹਕ ਇਸ ਫੋਨ ਨਾਲ 6,000 ਰੁਪਏ ਕੈਸ਼ਬੈਕ ਪਾ ਸਕਦੇ ਹਨ।
ਐੱਪਲ ਆਈਪੈਡ ਪ੍ਰੋ 12.9 (32 ਜੀ. ਬੀ) 65,000 ਰੁਪਏ 'ਚ ਉਪਲੱਬਧ ਹੈ ਅਤੇ ਖਰੀਦਾਰੀ ਕਰਨ 'ਤੇ ਗਾਹਕਾਂ ਨੂੰ 9,000 ਰੁਪਏ ਦਾ ਕੈਸ਼ਬੈਕ ਮਿਲੇਗਾ। ਗਾਹਕ ਚਾਅਣ ਤਾਂ ਐਪਲ ਵਾਚ ਦੀ ਖਰੀਦਾਰੀ 'ਤੇ 4,500 ਰੁਪਏ ਦਾ ਕੈਸ਼ਬੈਕ ਪਾ ਸਕਦੇ ਹਨ।
26 ਫਰਵਰੀ ਨੂੰ Huawei P10 ਸਮਾਰਟਫੋਨ ਅਤੇ Huawei Watch 2 ਹੋਣਗੇ ਲਾਂਚ
NEXT STORY