ਜਲੰਧਰ- ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਹਾਲ ਹੀ 'ਚ ਲਾਂਚ ਹੋਈ ਗੇਮ ਪੋਕੇਮੋਨ ਗੋ ਨੇ ਪੂਰੀ ਦੁਨੀਆ 'ਚ ਧੂਮ ਮਚਾ ਦਿੱਤੀ ਹੈ। ਲਾਂਚ ਹੋਣ ਦੇ ਇਕ ਹਫਤੇ 'ਚ ਹੀ ਇਸ ਦੇ ਡਾਊਨਲੋਡ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦੱਸ ਦਈਏ ਕਿ ਇਹ ਗੇਮ ਅਜੇ ਭਾਰਤ 'ਚ ਆਫਿਸ਼ੀਅਲੀ ਲਾਂਚ ਨਹੀਂ ਹੋਈ ਹੈ। ਜੇਕਰ ਤੁਸੀਂ ਵੀ ਪੋਕੇਮੋਨ ਗੇਮ ਖੇਡਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦੇ ਆਫਿਸ਼ੀਅਲ ਲਾਂਚ ਦਾ ਇੰਤਜ਼ਾਰ ਕਨ ਦੀ ਲੋੜ ਨਹੀਂ ਹੈ। ਜੇਕਰ ਤੁਹਾਡੇ ਕੋਲ ਐਂਡ੍ਰਾਇਡ ਫੋਨ ਹੈ ਤਾਂ ਪੋਕੇਮੋਨ ਗੋ ਖੇਡਣ ਲਈ Apk ਫਾਇਲ ਡਾਊਨਲੋਡ ਕਰੇਕ ਗੇਮਿੰਗ ਦਾ ਮਜ਼ਾ ਲੈ ਸਕਦੇ ਹੋ।
ਧਿਆਨ ਰਹੇ ਕਿ ਇਹ ਗੇਮ ਕਿਤੋਂ ਵੀ ਡਾਊਨਲੋਡ ਨਾ ਕਰੋ। ਇਥੋਂ ਤੱਕ ਕਿ ਗੂਗਲ ਪਲੇਅ ਸਟੋਰ 'ਤੇ ਵੀ ਪੋਕੇਮੋਨ ਗੋ ਦੇ ਨਾਂ ਨਾਲ ਮਾਲਵੇਅਰ ਅਤੇ ਵਾਇਰਸ ਵਾਲੇ ਐਡ ਮੌਜੂਦ ਹਨ। ਇਹ ਗੇਮ ਖੇਡਣ 'ਚ ਬਹੁਤ ਆਸਾਨ ਹੈ ਅੇਤ ਤੁਹਾਡੇ ਫੋਨ ਦੇ ਕੈਮਰਾ ਅਤੇ ਜੀ.ਪੀ.ਐੱਸ. ਰਾਹੀਂ ਕੰਮ ਕਰਦੀ ਹੈ। ਇਸ ਗੇਮ 'ਚ ਟਿਪਸ ਰਾਹੀਂ ਦੱਸਿਆ ਗਿਆ ਹੈ ਕਿ ਇਸ ਨੂੰ ਕਿਵੇਂ ਖੇਡਿਆ ਜਾ ਸਕਦਾ ਹੈ। ਧਿਆਨ ਰਹੇ ਕਿ ਇਸ ਗੇਮ ਨੂੰ ਖੇਡਦੇ ਸਮੇਂ ਪੂਰੀ ਸਾਵਧਾਨੀ ਵਰਤੀ ਜਾਵੇ। ਬਹੁਤ ਸਾਰੇ ਲੋਕ ਪੋਕੇਮੋਨ ਨੂੰ ਲੱਭਣ ਦੇ ਚੱਕਰ 'ਚ ਗੇਮ 'ਚ ਗੁਆਚਣ ਕਾਰਨ ਦੁਰਘਟਨਾਵਾਂ ਦਾ ਸ਼ਿਕਾਰ ਹੋ ਚੁੱਕੇ ਹਨ।
ਜਲਦ ਪੂਰਾ ਨਹੀਂ ਹੋਵੇਗਾ ਮਾਈਕ੍ਰੋਸਾਫਟ ਦਾ 1 ਬਿਲੀਅਨ ਡਿਵਾਈਜ਼ਾਂ 'ਤੇ ਵਿੰਡੋਜ਼ 10 ਚਲਾਉਣ ਦਾ ਸੁਪਨਾ
NEXT STORY