ਗੈਜੇਟ ਡੈਸਕ—ਫੇਸਬੁੱਕ, ਗੂਗਲ, ਮਾਈਕ੍ਰੋਸਾਫਟ ਅਤੇ ਯਾਹੂ ਨੇ ਚਾਈਲਡ ਪਾਰਨਗ੍ਰਾਫੀ ਨਾਲ ਸਬੰਧਿਤ 100 ਤੋਂ ਜ਼ਿਆਦਾ ਕੀਵਰਡਸ ਨੂੰ ਬਲਾਕ ਕਰਨਾ ਸ਼ੁਰੂ ਕਰ ਦਿੱਤਾ ਹੈ। ਅਪਣੇ ਪਲੇਟਫਾਰਮ 'ਤੇ ਚਾਈਲਡ ਪਾਰਨਗ੍ਰਾਫੀ ਅਤੇ ਸੈਕਸ਼ੁਅਲ ਵਾਇਲੈਂਸ ਨੂੰ ਰੋਕਨ ਲਈ ਇੰਨ੍ਹਾਂ ਕੰਪਨੀਆਂ ਨੇ ਇਹ ਸ਼ੁਰੂਆਤ ਕੀਤੀ ਹੈ। ਈ.ਟੀ. ਦੀ ਇਕ ਰਿਪੋਰਟ ਤੋਂ ਇਸ ਗੱਲ ਦੀ ਜਾਣਕਾਰੀ ਮਿਲੀ ਹੈ।

ਦਰਅਸਲ ਸੁਪਰੀਮ ਕੋਰਟ ਦੇ ਚਾਈਲਡ ਪੋਰਨ 'ਤੇ ਰੋਕ ਲਗਾਉਣ ਨੂੰ ਲੈ ਕੇ ਦਿੱਤੇ ਗਏ ਆਦੇਸ਼ ਤੋਂ ਬਾਅਦ ਕੰਪਨੀਆਂ ਨੇ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਚਾਈਲਡ ਪਾਰਨਗ੍ਰਾਫੀ ਅਤੇ ਸੈਕਸ਼ੁਅਲ ਵਾਇਲੈਂਸ 'ਤੇ ਕੀਵਰਡਸ ਨੂੰ ਬਲਾਕ ਕਰਨ ਲਈ ਮਿਨਿਸਟਰੀ ਆਫ ਇਲੈਕਟ੍ਰਾਨਿਕਸ ਐਂਡ ਇੰਫਾਰਮੇਸ਼ਨ ਟੈਕਨਾਲੋਜੀ ਨੇ ਆਪਣੇ ਸੁਝਾਅ ਦਿੱਤੇ ਸਨ। ਇਸ ਤਰ੍ਹਾਂ ਦੇ ਕੰਟੈਂਟ ਨੂੰ ਸਰਚ ਕਰਨ 'ਤੇ ਹੁਣ ਮਨਚਾਹਾ ਰਿਜ਼ਲਟ ਨਹੀਂ ਦਿਖਾਈ ਦੇਵੇਗਾ। ਇਸ ਦੇ ਸਥਾਨ 'ਤੇ ਇਕ ਚਿਤਾਵਨੀ ਦਿਖਾਈ ਦੇਵੇਗੀ ਜਿਸ 'ਚ ਲਿਖਿਆ ਹੋਵੇਗਾ ਕਿ ਇਹ ਕੰਟੈਂਟ ਕਾਨੂੰਨ ਅਤੇ ਪਲੇਟਫਾਰਮ ਦੀ ਪਾਲਿਸੀ ਵਿਰੁੱਧ ਹੈ।

ਸੁਪਰੀਮ ਕੋਰਟ ਨੇ ਜਨਹਿੱਤ ਪਟੀਸ਼ਨ ਦਾਇਰ ਕਰਨ ਵਾਲੀ ਹੈਦਰਾਬਾਦ ਦੇ ਨਾਲ ਪ੍ਰਾਫਿਟ ਆਰਗਨਾਈਜੇਸ਼ਨ Prajwala ਦੀ ਵਕੀਲ Aparna Bhat ਨੇ ਦੱਸਿਆ ਕਿ ਨੇ ਇੰਟਰਨੈੱਟ ਕੰਪਨੀਆਂ ਨੇ ਸਰਚ ਵਰਡ 'ਤੇ ਬੈਨ ਨੂੰ ਸ਼ੁਰੂ ਕਰ ਦਿੱਤਾ ਹੈ। ਪਰ ਅਜੇ ਇਹ ਪੂਰੀ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੇ ਹਨ। ਇਨ੍ਹਾਂ 'ਚੋਂ ਕੁਝ ਵਰਡ ਕੰਮ ਕਰ ਰਹੇ ਹਨ ਅਤੇ ਕੁਝ ਨਹੀਂ। Prajwala ਨੇ ਆਪਣੀ ਪਟੀਸ਼ਨ 'ਚ ਸੁਪਰੀਮ ਕੋਰਟ ਨੂੰ ਇਹ ਆਦੇਸ਼ ਦੇਣ ਦੀ ਅਪੀਲ ਕੀਤੀ ਸੀ ਕਿ ਇੰਟਰਨੈੱਟ ਕੰਪਨੀਆਂ ਆਪਣੇ ਪਲੇਟਫਾਰਮ 'ਤੇ ਇਸ ਤਰ੍ਹਾਂ ਦੇ ਕੰਟੈਂਟ ਨੂੰ ਅਪਲੋਡ ਹੀ ਨਾ ਕਰੇ।
ਚਾਈਲਡ ਪਾਰਨਗ੍ਰਾਫੀ ਲਈ ਯੂਜ਼ ਕੀਤਾ ਜਾ ਰਿਹੈ ਵਟਸਐਪ!
NEXT STORY