ਗੈਜੇਟ ਡੈਸਕ—ਇੰਸਟੈਂਟ ਮੈਸੇਜਿੰਗ ਐਪ ਵਟਸਐਪ 'ਤੇ ਫੇਕ ਨਿਊਜ਼ ਦੀ ਭਰਮਾਰ ਲੱਗੀ ਹੈ। ਪਰ ਹੁਣ ਚਾਈਲਡ ਪਾਰਨਗ੍ਰਾਫੀ ਲਈ ਵੀ ਇਸ ਨੂੰ ਜਮ ਕੇ ਯੂਜ਼ ਕੀਤਾ ਜਾ ਰਿਹਾ ਹੈ। ਚਾਈਲਡ ਪਾਰਨਗ੍ਰਾਫੀ ਦੇ ਟਰੇਡਰਸ ਵਟਸਐਪ ਨੂੰ ਆਪਣੇ ਕੰਟੈਂਟ ਡਿਸਟਰੀਬਿਊਸ਼ਨ ਲਈ ਇਸਤੇਮਾਲ ਕਰ ਰਹੇ ਹਨ। ਵਟਸਐਪ ਦੀ ਕੋਈ ਮਾਨੀਟਰਿੰਗ ਨਹੀਂ ਕੀਤੀ ਜਾ ਸਕਦੀ, ਇਸ ਲਈ ਅਜਿਹੇ ਕੰਟੈਂਟ ਤੇਜ਼ੀ ਨਾਲ ਵਾਇਰਲ ਵੀ ਹੋ ਰਹੇ ਹਨ।
ਟੈੱਕ ਕਰੰਚ ਦੀ ਇਕ ਰਿਪੋਰਟ ਮੁਤਾਬਕ ਹਿਊਮਨ ਮੋਡੇਰੇਟਰਸ ਨਾ ਹੋਣ ਕਾਰਨ ਅਜਿਹੇ ਕੰਟੈਂਟ ਆਟੋਮੈਟੇਡ ਸਿਸਟਮ ਤੋਂ ਬਚ ਨਿਕਲਦੇ ਹਨ। ਇਕ ਰਿਪੋਰਟ ਮੁਤਾਬਕ ਵਟਸਐਪ ਗਰੁੱਪ ਲੱਭਣ ਵਾਲੇ ਥਰਡ ਪਾਰਟੀ ਐਪਸ ਅਜਿਹੇ ਇਨਵਾਈਟਸ ਲਿੰਕਸ ਦਿੰਦੇ ਹਨ ਜੋ ਯੂਜ਼ਰਸ ਨੂੰ ਚਾਈਲਡ ਪਾਰਨਗ੍ਰਾਫੀ ਮੈਟੇਰੀਅਲ ਦੀ ਟਰੈਂਡਿੰਗ ਲਈ ਕਹਿੰਦੇ ਹਨ। ਟੈੱਕ ਕਰੰਚ ਨੇ ਆਪਣੀ ਜਾਂਚ 'ਚ ਪਾਇਆ ਹੈ ਕਿ ਅਜਿਹੇ ਕਈ ਗਰੁੱਪਸ ਐਕਟੀਵ ਹਨ। ਐਂਟੀ ਐਕਸਪਲਾਏਟੇਸ਼ਨ ਸਟਾਰਟਅਪ AntiToxin ਮੁਤਾਬਕ ਇਨ੍ਹਾਂ 'ਚ ਕੁਝ ਗਰੁੱਪ ਇਥੇ ਤੱਕ ਹਾਈਡ ਨਹੀਂ ਕਰਦੇ ਕਿ ਉਹ ਕੀ ਕਰ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਚਾਈਲਡ ਪਾਰਨਗ੍ਰਾਫੀ ਨਾਲ ਜੁੜੇ ਕੰਟੈਂਟ ਰੱਖਣਾ ਜਾਂ ਇਸ ਨੂੰ ਸ਼ੇਅਰ ਕਰਨਾ ਭਾਰਤੀ ਕਾਨੂੰਨ ਮੁਤਾਬਕ ਜੁਰਮ ਹੈ। ਅਜਿਹਾ ਕਰਨ 'ਤੇ ਭਾਰੀ ਜੁਰਮਾਨਾ ਅਤੇ ਜੇਲ ਵੀ ਹੋ ਸਕਦੀ ਹੈ। ਫਾਈਨੈਂਸ਼ੀਅਲ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਰਿਸਰਚਰ ਨੇ ਇਸ ਸਾਲ ਦੀ ਸ਼ੁਰੂਆਤ 'ਚ ਵਟਸਐਪ 'ਤੇ ਚਾਈਲਡ ਅਬਿਊਜ਼ ਮੇਟੇਰੀਅਲ ਦੇਖੇ ਹਨ ਜੋ ਭਾਰੀ ਮਾਤਰਾ 'ਚ ਹਨ ਅਤੇ ਉਹ ਵਟਸਐਪ ਚੈਟ ਗਰੁੱਪਸ 'ਚ ਹਨ।
ਰਿਪੋਰਟ ਮੁਤਾਬਕ ਕੁਝ ਵਟਸਐਪ ਗਰੁੱਪ ਦਾ ਨਾਂ ਚਾਈਲਡ ਪਾਰਨ ਵੀ ਹੈ ਜੋ ਕਾਫੀ ਗੰਭੀਰ ਮਸਲਾ ਹੈ। ਇਕ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਵਟਸਐਪ ਕੋਲ ਸਮਾਰਟ ਸਕੈਨਿੰਗ ਤਕਨੀਕ ਹੈ ਜੋ ਜਿਸ ਨਾਲ ਯੂਜ਼ਰਸ ਗਰੁੱਪਸ 'ਚ ਸ਼ੇਅਰ ਕੀਤੇ ਗਏ ਗੈਰ-ਕਾਨੂੰਨੀ ਕੰਟੈਂਟ ਸਕੈਨ ਕੀਤੇ ਜਾਂਦੇ ਹਨ। ਅਜਿਹੇ 'ਚ ਹਜ਼ਾਰਾਂ ਅਕਾਊਂਟਸ ਬੈਨ ਵੀ ਕੀਤੇ ਜਾਂਦੇ ਹਨ।
2016 'ਚ ਵਟਸਐਪ ਨੂੰ ਕੰਪਨੀ ਨੇ ਐਂਟ ਟੂ ਐਂਡ ਐਨਕਰੀਪਸ਼ਨ ਨਾਲ ਸਕਿਓਰ ਕੀਤਾ ਹੈ। ਇਸ ਸਕਿਓਰਟੀ ਸਟੈਂਡਰਡ ਤਹਿਤ ਸੈਂਡਰ ਅਤੇ ਰਿਸੀਵਰ ਤੋਂ ਇਲਾਵਾ ਕੋਈ ਦੂਜਾ ਵਟਸਐਪ ਚੈਟਸ ਨਹੀਂ ਪੜ੍ਹ ਸਕਦਾ ਹੈ। ਇਨ੍ਹਾਂ ਹੀ ਨਹੀਂ ਜਾਂਚ ਏਜੰਸੀਆਂ ਵੀ ਵਟਸਐਪ ਚੈਟਸ ਦਾ ਡਾਟਾ ਨਹੀਂ ਮੰਗ ਸਕਦੀ ਹੈ ਕਿਉਂਕਿ ਇਹ ਵਟਸਐਪ ਕੋਲ ਵੀ ਸਟੋਰ ਨਹੀਂ ਹੁੰਦਾ ਹੈ।
ਸੈਮਸੰਗ ਗਲੈਕਸੀ ਜੇ6 ਨੂੰ ਮਿਲੀ ਇਹ ਖਾਸ ਸਾਫਟਵੇਅਰ ਅਪਡੇਟ
NEXT STORY