ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੈੱਬਸਾਈਟ ਹੁਣ ਪੰਜਾਬੀ ਭਾਸ਼ਾ 'ਚ ਵੀ ਦਿਖਾਈ ਦੇਵੇਗੀ। ਪਹਿਲਾਂ ਇਹ ਵੈੱਬਸਾਈਟ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ 'ਚ ਹੀ ਸੀ ਪਰ ਹੁਣ ਪੰਜਾਬੀ ਤੋਂ ਇਲਾਵਾ 9 ਖੇਤਰੀ ਭਾਸ਼ਾਵਾਂ ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਤੇਲਗੂ ਅਤੇ ਤਾਮਿਲ ਭਾਸ਼ਾਵਾਂ 'ਚ ਵੀ ਇਹ ਵੈੱਬਸਾਈਟ ਜਾਰੀ ਕੀਤੀ ਗਈ ਹੈ। ਇਸ ਵੈੱਬਸਾਈਟ ਦਾ ਪੰਜਾਬੀ ਭਾਸ਼ਾ 'ਚ ਯੂ. ਆਰ. ਐੱਲ. http://www.pmindia.gov.in/pa/ 'ਤੇ ਦੇਖਿਆ ਜਾ ਸਕਦਾ ਹੈ।
ਇਹ ਵੈੱਬਸਾਈਟ ਪੂਰੀ ਦੁਨੀਆ ਦੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਤਕਨੀਕੀ ਅਤੇ ਸੋਸ਼ਲ ਮੀਡੀਆ ਦੀ ਤਾਕਤ 'ਚ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿੜ ਵਿਸ਼ਵਾਸ ਨੂੰ ਉਜਾਗਰ ਕਰਦੀ ਹੈ। ਇਸ ਵੈੱਬਸਾਈਟ ਦਾ ਮਕਸਦ ਅਜਿਹਾ ਮੰਚ ਤਿਆਰ ਕਰਨਾ ਹੈ, ਜੋ ਸੁਣਨ, ਸਿੱਖਣ ਅਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੰਦਾ ਹੋਵੇ। ਪ੍ਰਧਾਨ ਮੰਤਰੀ ਮੋਦੀ ਨੇ ਇਸ ਵੈੱਬਸਾਈਟ ਨੂੰ ਪੂਰੀ ਦੁਨੀਆ ਦੇ ਲੋਕਾਂ ਅਤੇ ਉਨ੍ਹਾਂ ਵਿਚਕਾਰ ਸਿੱਧੇ ਸੰਵਾਦ ਦਾ ਇਕ ਮਹੱਤਵਪੂਰਨ ਮਾਧਿਅਮ ਕਰਾਰ ਦਿੱਤਾ ਹੈ।
ਮਾਈਕ੍ਰੋਸਾਫਟ ਬੰਦ ਕਰਨ ਜਾ ਰਹੀ ਏ ਸਕਾਈਪ ਦਾ ਹੈੱਡ ਆਫਿਸ
NEXT STORY