ਜਲੰਧਰ : ਕਈ ਫੋਨਾਂ ਲਈ ਪ੍ਰੋਸੈਸਰਜ਼ ਬਣਾਉਣ ਵਾਲੀ ਕੁਆਲਕਾਮ ਸਿਰਫ ਮੋਬਾਇਲਜ਼ ਲਈ ਚਿਪਸ ਦਾ ਨਿਰਮਾਣ ਨਹੀਂ ਕਰ ਰਹੀ। ਕੰਪਨੀ ਵੱਲੋਂ ਵੇਅਰੇਬਲ ਗੇਅਰਜ਼ ਲਈ ਤਿਆਰ ਕੀਤੇ ਗਏ ਸਨੈਪਡ੍ਰੈਗਨ ਵੇਅਰ 1100 ਨੂੰ ਟਿਪਾਈ 'ਚ ਹੋ ਰਹੇ ਕੰਪਿਊਟਿਕਸ 'ਚ ਪੇਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਫਰਵਰੀ 'ਚ ਵੇਅਕ 1200 ਬਾਰੇ ਕੁਆਲਕਾਮ ਵੱਲੋਂ ਅਨਾਊਂਸ ਕੀਤਾ ਗਿਆ ਸੀ ਪਰ ਵੇਅਰ 1100 ਜ਼ਿਆਦਾ ਫੋਕਸਡ ਹੈ ਤੇ ਇਹ ਹਰ ਸਮਾਰਟਵਾਚ ਤੇ ਰਿਸਟਬੈਂਡ ਆਦਿ ਸਭ ਲਈ ਕੰਮ ਕਰਦਾ ਹੈ ਪਰ ਇਸ ਨੂੰ ਜ਼ਿਆਦਾਤਕ ਫਿਟਨੈੱਸ ਟ੍ਰੈਕਰਜ਼ ਲਈ ਹੀ ਵਰਤਿਆ ਜਾਵੇਗਾ।
ਵਿਅਰੇਬਲਜ਼ ਦੀ ਇਕ ਵਿਸ਼ੇਸ਼ ਮਾਰਕੀਟ ਹੈ ਤੇ ਇਸ 'ਚ ਆ ਰਹੀ ਗ੍ਰੋਥ ਨੂੰ ਦੇਖ ਕੇ ਹੀ ਕੁਆਲਕਾਮ ਵੱਲੋਂ ਇਸ ਪ੍ਰੋਸੈਸਰ ਦਾ ਨਿਰਮਾਣ ਕੀਤਾ ਗਿਆ ਹੈ। ਇਸ ਨਵੇਂ ਪ੍ਰੋਸੈਸਰ 'ਚ ਬਿਲਟ-ਇਨ ਐੱਲ. ਟੀ. ਈ. ਮੋਡਮ, ਵਾਈ-ਫਾਈ, ਬਲੂਟੁਥ ਤੇ ਅਲੱਗ ਤੋਂ ਲਿਊਨੈਕਸ ਬੇਸਡ ਐਪ ਸਪੋਰਟ ਹੈ। ਕੁਆਲਕਾਮ ਦਾ ਕਹਿਣਾ ਹੈ ਕਿ ਇਹ ਚਿਪ ਸ਼ਿਪਿੰਗ ਲਈ ਤਿਆਰ ਹੈ, ਜਿਸ ਕਰਕੇ ਸਾਨੂੰ ਬਹੁਤ ਜਲਦ ਇਨ੍ਹਾਂ ਚਿਪਸ ਨਾਲ ਤਿਆਰ ਡਿਵਾਈਜ਼ਾ ਮਾਰਕੀਟ 'ਚ ਦੇਖਣ ਨੂੰ ਮਿਲ ਸਕਦੀਆਂ ਹਨ।
ਇਸ ਬਾਈਕ 'ਤੇ ਮਿਲ ਰਹੀ ਹੈ 25,000 ਰੁਪਏ ਦੀ ਛੋਟ
NEXT STORY