ਜਲੰਧਰ— ਐੱਮ-ਪੈਸਾ ਦੇ 86 ਲੱਖ ਪ੍ਰੀਪੇਡ ਯੂਜ਼ਰਸ ਲਈ ਵੋਡਾਫੋਨ ਇਕ ਅਨੋਖੀ ਪੇਸ਼ਕਸ਼ ਲੈ ਕੇ ਆਇਆ ਹੈ-'ਐਵਰੀ ਟਾਈਮ, ਫੁੱਲ ਟਾਕਟਾਈਮ'। ਵੋਡਾਫੋਨ ਦੇ ਪ੍ਰੀਪੇਡ ਯੂਜ਼ਰਸ ਵੋਡਾਫੋਨ ਮੋਬਾਇਲ ਦੀ ਵਾਲਟ ਸੇਵਾ ਐੱਮ-ਪੈਸਾ ਦੇ ਜ਼ਰੀਏ 30 ਰੁਪਏ ਤੋਂ 200 ਰੁਪਏ ਤਕ ਦੇ ਰੀਚਾਰਜ 'ਤੇ ਫੁੱਲ ਟਾਕ ਟਾਈਮ ਦਾ ਫਾਇਦਾ ਲੈ ਸਕਦੇ ਹਨ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਨ੍ਹਾਂ ਹੀ ਨਹੀਂ ਯੂਜ਼ਰਸ ਚਾਹੁਣ ਤਾਂ ਜਿਨੀਂ ਵਾਰ ਮਰਜੀ ਰੀਚਾਰਜ ਕਰਨ, ਹਰ ਵਾਰ ਇਸ ਆਫਰ ਦਾ ਫਾਇਦਾ ਲੈ ਸਕਦੇ ਹਨ। ਯੂਜ਼ਰਸ ਇਕ ਹੀ ਦਿਨ ਜਾਂ ਫਿਰ ਇਕ ਹੀ ਹਫਤੇ 'ਚ ਕਿੰਨੀ ਵਾਰ ਵੀ ਰੀਚਾਰਜ ਕਰਨ, ਹਰ ਵਾਰ ਉਨ੍ਹਾਂ ਨੂੰ ਫੁੱਲ ਟਾਈਮ ਦਾ ਫਾਇਦਾ ਮਿਲੇਗਾ। ਬਿਆਨ 'ਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਐੱਮ-ਪੈਸਾ ਐਪ ਮੁਫਤ ਡਾਊਨਲੋਡ ਕਰ ਸਕਦਾ ਹੈ ਅਤੇ ਕਿਸੇ ਵੀ ਸਮੇਂ, ਕਿਸੇ ਵੀ ਸਥਾਨ 'ਤੇ ਐਪ ਦੇ ਜ਼ਰੀਏ ਰੀਚਾਰਜ ਕਰ ਇਸ ਆਫਰ ਫਾਇਦਾ ਲੈ ਸਕਦੇ ਹਨ।
ਵੋਡਾਫੋਨ ਇੰਡੀਆ ਨੇ ਦਿੱਲੀ-ਐੱਨ.ਸੀ.ਆਰ. ਦੇ ਬਿਜਨਸ ਹੈੱਡ ਆਲੋਕ ਵਰਮਾ ਨੇ ਦੱਸਿਆ ਕਿ ਵੱਡੀ ਗਿਣਤੀ 'ਚ ਯਜ਼ਰਸ ਅੱਜ ਮੋਬਾਇਲ ਵਾਲਟ ਦਾ ਇਸਤੇਮਾਲ ਕਰਨ ਲੱਗੇ ਹਨ ਅਤੇ ਅਸੀਂ ਪਾਇਆ ਹੈ ਕਿ ਐੱਮ-ਪੈਸਾ ਦੇ ਜ਼ਰੀਏ ਮੋਬਾਈਲ ਰੀਚਾਰਜ ਕਰਨ ਵਾਲੇ ਯੂਜ਼ਰਸ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਇਸ ਦੇ ਮੱਦੇ ਨਜ਼ਰ ਅਸੀਂ ਯੂਜ਼ਰਸ ਲਈ ਇਹ ਆਫਰ ਲੈ ਕੇ ਆਏ ਹਾਂ, ਜਿਸ ਦੇ ਜ਼ਰੀਏ ਉਹ 30 ਰੁਪਏ ਤੋਂ ਜ਼ਿਆਦਾ ਦੇ ਹਰ ਰੀਚਾਰਜ 'ਤੇ ਫੁੱਲ ਟਾਈਮ ਦਾ ਲਾਭ ਲੈ ਸਕਦੇ ਹਨ।
ਵਟਸਐਪ 'ਚ ਜਲਦੀ ਜਾਣਗੇ ਐਡਿਟ ਤੇ ਰੀਕਾਲ ਫੀਚਰ, ਫਿਰ ਮਿਲੀ ਝਲਕ
NEXT STORY