ਜਲੰਧਰ— ਜੇਕਰ ਤੁਸੀ ਐਂਡ੍ਰਾਇਡ ਸਮਾਰਟਫੋਨ ਯੂਜ਼ਰ ਹੋ ਤਾਂ ਕਦੇ ਨਾ ਕਦੇ ਗਲਤੀ ਨਾਲ ਤੁਹਾਡੇ ਸਮਾਰਟਫੋਨ ਦਾ ਡਾਟਾ ਡਿਲੀਟ ਹੋਇਆ ਹੋਵੇਗਾ. ਜਿਵੇ ਕਿ ਜਰੂਰੀ ਫੋਟੋਜ਼ ਅਤੇ ਵੀਡੀਓ ਡਿਲੀਟ ਹੋਣ ਦੇ ਬਾਅਦ ਕਈ ਵਾਰ ਲੋਕਾਂ ਨੂੰ ਵੱਡੀ ਪਰੇਸ਼ਾਨੀਆਂ ਦਾ ਸਾਮਣਾ ਕਰਨਾ ਪੈਂਦਾ ਹੈ। ਇੰਟਰਨੈੱਟ 'ਤੇ ਐਂਡ੍ਰਾਇਡ ਡਾਟਾ ਰਿਕਵਰ ਕਰਨ ਵਾਲੇ ਕਈ ਸਾਫਟਵੇਅਰ ਮਿਲ ਜਾਣਗੇ, ਪਰ ਇਨ੍ਹਾਂ 'ਚੋਂ ਕੁਝ ਹੀ ਹਨ ਜੋ ਠੀਕ ਤਰਾਂ ਕਰਦੇ ਹਨ।
ਇੰਝ ਕਰੀਏ ਡਾਟਾ ਰਿਕਵਰੀ
— ਆਪਣੇ ਕੰਪਿਊਟਰ 'ਚ ਇੰਟਰਨੈੱਟ ਤੋਂ ਤੁਸੀਂ Recuva ਸਾਫਟਵੇਅਰ ਡਾਉਨਲੋਡ ਕਰ ਕੇ ਇੰਸਟਾਲ ਕਰੋ
—ਆਪਣੇ ਐਂਡ੍ਰਾਇਡ ਫੋਨ ਦੇ ਮੈਮਰੀ ਕਾਰਡ ਨੂੰ ਅਡਾਪਟਰ 'ਚ ਲਗਾ ਕੇ ਲੈਪਟਾਪ ਜਾਂ ਕੰਪਿਊਟਰ ਨਾਲ ਕਨੈੱਕਟ ਕਰੋ।
—Recuva ਓਪਨ ਕਰੋ, ਇੱਥੇ ਤੁਹਾਨੂੰ ਕਈ ਆਪਸ਼ਨ ਮਿਲਣਗੇ. ਫੋਟੋਜ, ਵੀਡੀਓਜ਼ , ਮਿਊਜ਼ੀਕ ਅਤੇ ਫਾਈਲਸ 'ਚੋਂ ਜੋ ਵੀ ਡਿਲੀਟ ਹੋਇਆ ਹੈ ਉਸ ਨੂੰ ਸਸੈਕਟ ਕਰੋ, ਜੇਕਰ ਯਾਦ ਨਹੀਂ ਕੀ ਡਿਲੀਟ ਹੋਇਆ ਹੈ ਤਾਂ 1ll 6iles ਸਲੈਕਟ ਕਰ ਸਕਦੇ ਹੋ।
—ਇਸ ਤਂ ਬਾਅਦ ਡਿਸਕ ਸਲੈਕਟ ਕਰੋ, ਮਤਲਬ 9n a specific location ਆਪਸ਼ਨ 'ਤੇ ਕਲਿੱਕ ਕਰ ਕੇ ਮੈਮਰੀ ਕਾਰਡ ਸੇਲੈਕਟ ਕਰ ਲਵੋਂ।
—Next ਕਰਦੇ ਹੀ ਸਕੈਨ ਸ਼ੁਰੂ ਹੋ ਜਾਵੇਗਾ। ਇੱਥੋਂ ਆਪਸ਼ਨ ਫਾਲੋ ਕਰਕੇ ਤੁਸੀਂ ਡਿਲੀਟ ਕੀਤੀ ਗਈ ਫਾਈਲਸ ਰਿਕਵਰ ਕਰ ਸਕਦੇ ਹੋ।
—ਇਸ ਸਾਫਟਵੇਅਰ ਨਾਲ ਕੰਪਿਊਟਰ ਜਾਂ ਲੈਪਟਾਪ ਦੀ ਵੀ ਡਿਲੀਟਡ ਫਾਈਲਸ ਰਿਕਵਰ ਕੀਤੀ ਜਾ ਸਕਦੀਆਂ ਹਨ। ਪਰ ਇਕ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਕਿਸੇ ਵੀ ਸਾਫਟਵੇਅਰ ਨਾਲ ਹਮੇਸ਼ਾ ਤੁਹਾਡੀ ਸੌ ਫੀਸਦੀ ਫਾਇਲਸ ਰਿਕਵਰ ਨਹੀਂ ਹੋ ਸਕਦੀਆਂ।
ਯਾਹੂ ਨੂੰ ਖਰੀਦਣ ਦੀ ਤਿਆਰੀ 'ਚ ਟਵਿਟਰ!
NEXT STORY