ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਹਾਲ ਹੀ ’ਚ ਆਪਣੀ ਰੈੱਡਮੀ ਨੋਟ 9 ਸੀਰੀਜ਼ ਨੂੰ ਲਾਂਚ ਕੀਤਾ ਹੈ। ਇਸ ਸੀਰੀਜ਼ ਤਹਿਤ ਕੰਪਨੀ ਨੇ ਤਿੰਨ ਨਵੇਂ ਸਮਾਰਟਫੋਨਜ਼ ਰੈੱਡਮੀ ਨੋਟ 9, ਨੋਟੀ 9 ਪ੍ਰੋ ਅਤੇ ਨੋਟ 9 ਪ੍ਰੋ ਮੈਕਸ ਲਾਂਚ ਕੀਤੇ ਸਨ। ਇਨ੍ਹਾਂ ’ਚੋਂ ਰੈੱਡਮੀ ਨੋਟ 9 ਪ੍ਰੋ ਸਮਾਰਟਫੋਨ ਨੂੰ ਅੱਜ ਤੁਸੀਂ ਖ਼ਰੀਦ ਸਕਦੇ ਹੋ। ਇਸ ਫੋਨ ਦੀ ਸੇਲ ਅੱਜ ਦੁਪਹਿਰ ਨੂੰ 12 ਵਜੇ ਐਮਾਜ਼ੋਨ, Mi Home ਅਤੇ ਐੱਮ.ਆਈ. ਸਟੂਡੀਓ ’ਤੇ ਆਯੋਜਿਤ ਹੋਵੇਗੀ।
ਕੀਮਤ
ਰੈੱਡਮੀ ਨੋਟ 9 ਪ੍ਰੋ ਦੇ 4 ਜੀ.ਬੀ. ਰੈਮ+64 ਜੀ.ਬੀ. ਇੰਨਟਰਲ ਸਟੋਰੇਜ ਵਾਲੇ ਮਾਡਲ ਦੀ ਕੀਮਤ 13,999 ਰੁਪਏ ਹੈ। ਇਸ ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ ਹੈ।
Redmi Note 9 Pro ਦੇ ਫੀਚਰਜ਼
ਡਿਸਪਲੇਅ - 6.67 ਇੰਚ ਦੀ ਫੁਲ ਐੱਚ.ਡੀ. ਪਲੱਸ
ਸਕਰੀਨ ਪ੍ਰੋਟੈਕਸ਼ਨ - ਗੋਰਿਲਾ ਗਲਾਸ 5
ਪ੍ਰੋਸੈਸਰ - ਕੁਆਲਕਾਮ ਸਨੈਪਡ੍ਰੈਗਨ 720ਜੀ
ਰੀਅਰ ਕੈਮਰਾ - 48MP ਪ੍ਰਾਈਮਰੀ+ 8MP ਅਲਟਰਾ ਵਾਈਡ+ 5MP ਮੈਕ੍ਰੋ ਲੈੱਨਜ਼+ 2MP ਡੈਪਥ ਸੈਂਸਰ
ਫਰੰਟ ਕੈਮਰਾ - 16MP
ਬੈਟਰੀ - 5020MAh
Telegram ’ਚ ਆਇਆ ਇਹ ਨਵਾਂ ਫੀਚਰ, WhatsApp ਨੂੰ ਮਿਲੇਗੀ ਟੱਕਰ
NEXT STORY