ਜਲੰਧਰ : ਕਈ ਵਾਰ ਅਸੀਂ ਸਿਗਰਟ-ਤੰਬਾਕੂ ਛੱਡਣਾ ਤਾਂ ਚਾਹੁੰਦੇ ਹਾਂ ਪਰ ਚਾਹ ਕੇ ਵੀ ਨਹੀਂ ਛੱਡ ਪਾਉਂਦੇ। ਜੇ ਤੁਸੀਂ ਵੀ ਉਨ੍ਹਾਂ 'ਚੋਂ ਇਕ ਹੋ ਅਤੇ ਆਪਣੀ ਸਿਗਰਟ ਦੀ ਆਦਤ ਨੂੰ ਛੱਡਣਾ ਚਾਹੁੰਦੇ ਹੋ ਤਾਂ ਇਸ ਕੰਮ ਵਿਚ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਜੀ ਹਾਂ, ਬਿਲਕੁਲ ਅੱਜ ਅਸੀਂ ਤੁਹਾਨੂੰ 5 ਅਜਿਹੇ ਐਪਸ ਬਾਰੇ ਦੱਸਾਂਗੇ, ਜੋ ਸਿਗਰਟ ਦਾ ਤਿਆਗ ਕਰਨ ਵਿਚ ਤੁਹਾਡੀ ਕਾਫੀ ਮਦਦ ਕਰਨਗੇ।
Get Rich or Die Smoking
ਇਸ ਐਪ ਦੀ ਮਦਦ ਨਾਲ ਤੁਸੀਂ ਜਾਣ ਸਕੋਗੇ ਕਿ ਸਿਗਰਟ ਛੱਡਣ ਕਾਰਨ ਤੁਹਾਡੇ ਕਿੰਨੇ ਪੈਸੇ ਬਚੇ, ਤੁਹਾਡੇ ਆਲੇ-ਦੁਆਲੇ ਕਿੰਨੇ ਲੋਕ ਤੁਹਾਡੇ ਵਾਂਗ ਸਿਗਰਟ ਤਿਆਗ ਰਹੇ ਹਨ ਅਤੇ ਸਿਗਰਟ ਛੱਡਣ ਤੋਂ ਬਚੇ ਪੈਸਿਆਂ ਦਾ ਕੀ ਕਰ ਰਹੇ ਹੋ?
Smoke Free
ਇਹ ਐਪ ਵੀ ਤੁਹਾਨੂੰ ਸਮੋਕਿੰਗ ਨਾ ਕਰਨ ਕਾਰਨ ਬਚੇ ਪੈਸਿਆਂ ਦੀ ਜਾਣਕਾਰੀ ਦੇਵੇਗਾ। ਇਸ ਤੋਂ ਇਲਾਵਾ ਤੁਸੀਂ ਹੁਣ ਤੱਕ ਕਿੰਨੀਆਂ ਸਿਗਰਟਾਂ ਨਹੀਂ ਪੀਤੀਆਂ ਹਨ? ਤੁਹਾਡੀ ਸਿਹਤ ਵਿਚ ਕਿੰਨਾ ਸੁਧਾਰ ਹੋ ਰਿਹਾ ਹੈ? ਅਜਿਹੀ ਜਾਣਕਾਰੀ ਇਸ ਐਪ ਤੋਂ ਤੁਹਾਨੂੰ ਮਿਲੇਗੀ।
Quit Now!
ਇਸ ਐਪ ਦੀ ਮਦਦ ਨਾਲ ਤੁਸੀਂ ਜਾਣ ਸਕੋਗੇ ਕਿ ਸਿਗਰਟ ਛੱਡਣ ਕਾਰਨ ਤੁਹਾਡੀ ਜ਼ਿੰਦਗੀ ਵਿਚ ਕਿੰਨੇ ਘੰਟੇ ਵਾਧੂ ਜੁੜ ਗਏ ਹਨ। ਇਸ ਐਪ ਵਿਚ ਤੁਹਾਨੂੰ ਵਿਸ਼ਵ ਸਿਹਤ ਸੰਗਠਨ ਦੀ ਤਾਜ਼ਾ ਰਿਪੋਰਟ ਵੀ ਮਿਲਦੀ ਰਹੇਗੀ।
Quit Smoking
ਇਹ ਐਪ ਤੁਹਾਨੂੰ ਦੱਸੇਗਾ ਕਿ ਤੁਸੀਂ ਕਦੋਂ ਸਿਗਰਟ ਛੱਡੀ ਹੈ ਅਤੇ ਉਸ ਦਿਨ ਤੋਂ ਹੁਣ ਤੱਕ ਤੁਹਾਡੇ ਕਿੰਨੇ ਪੈਸੇ ਬਚੇ। ਤੁਹਾਡੇ ਸੂਬੇ ਵਿਚ ਕਿੰਨੇ ਲੋਕ ਸਿਗਰਟ ਪੀ ਰਹੇ ਹਨ ਅਤੇ ਕਿੰਨੇ ਲੋਕਾਂ ਨੇ ਸਿਗਰਟ ਪੀਣੀ ਛੱਡ ਦਿੱਤੀ ਹੈ। ਇਸ ਐਪ ਵਿਚ ਸਿਗਰਟ ਤੋਂ ਧਿਆਨ ਭਟਕਾਉਣ ਲਈ ਗੇਮ ਵੀ ਦਿੱਤੀ ਗਈ ਹੈ।
Kwit/Tobano
ਇਸ ਐਪ ਵਿਚ ਸਿਗਰਟ ਛੱਡਣ ਲਈ ਗੇਮ ਟੈਕਨੀਕ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਦੋਂ ਤੋਂ ਤੁਸੀਂ ਸਿਗਰਟ ਛੱਡੀ ਹੈ, ਉਸ ਦਿਨ ਤੋਂ ਤੁਹਾਡੇ ਕਿੰਨੇ ਪੈਸੇ ਬਚੇ ਹਨ, ਕਿੰਨੇ ਦਿਨ ਤੁਹਾਡੀ ਜ਼ਿੰਦਗੀ ਵਿਚ ਜੁੜੇ ਹਨ। ਅਜਿਹੀ ਜਾਣਕਾਰੀ ਤੁਹਾਨੂੰ ਇਸ ਐਪ ਤੋਂ ਮਿਲੇਗੀ।
Bajaj ਆਟੋ ਦੀ ਵਿਕਰੀ 10 ਫ਼ੀਸਦੀ ਡਿੱਗੀ
NEXT STORY