ਜਲੰਧਰ -ਦੋਪਹੀਆ ਵਾਹਨ ਨਿਰਮਾਤਾ ਬਜਾਜ ਆਟੋ ਦੀ ਮਈ 'ਚ ਕੁਲ ਵਿਕਰੀ 10 ਫ਼ੀਸਦੀ ਘੱਟ ਕੇ 3,13,756 ਵਾਹਨ ਰਹੀ। ਪਿਛਲੇ ਸਾਲ ਇਸ ਮਹੀਨੇ 'ਚ ਕੰਪਨੀ ਦੀ ਵਿਕਰੀ 3,47,655 ਵਾਹਨ ਸੀ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕੰਪਨੀ ਨੇ ਦੱਸਿਆ ਕਿ ਉਸ ਦੇ ਮੋਟਰਸਾਈਕਲਾਂ ਦੀ ਵਿਕਰੀ 10 ਫ਼ੀਸਦੀ ਘੱਟ ਕੇ ਸਮੀਖਿਆ ਅਧੀਨ ਮਿਆਦ 'ਚ 2,77,115 ਵਾਹਨ ਰਹਿ ਗਈ ਜੋ ਮਈ, 2016 'ਚ 3,07,344 ਵਾਹਨ ਸੀ। ਕੰਪਨੀ ਦੀ ਬਰਾਮਦ 3 ਫ਼ੀਸਦੀ ਡਿੱਗ ਕੇ 1,39,709 ਵਾਹਨ ਰਹੀ ਹੈ ਅਤੇ ਕਮਰਸ਼ੀਅਲ ਸ਼੍ਰੇਣੀ 'ਚ ਉਸ ਦੀ ਵਿਕਰੀ 9 ਫ਼ੀਸਦੀ ਘੱਟ ਕੇ 36,641 ਵਾਹਨ ਰਹੀ।
ਹੁਣ ਐੱਸ. ਯੂ. ਵੀ. ਦੀ ਲਾਈਨ ਲਿਆਵੇਗੀ ਮਾਰੂਤੀ
NEXT STORY