ਨਵੀਂ ਦਿੱਲੀ- ਰਿਲਾਇੰਸ ਜੀਓ ਤੇ ਟਾਟਾ ਟੈਲੀਸਰਵਿਸਿਜ਼ (ਟੀ. ਟੀ. ਐੱਸ. ਐੱਲ.) ਨੇ ਦਿੱਲੀ ਹਾਈਕੋਰਟ 'ਚ ਭਾਰਤੀ ਏਅਰਟੈੱਲ ਤੇ ਵੋਡਾਫੋਨ ਦੀ ਟਰਾਈ ਦੇ ਇੰਟਰਕੁਨੈਕਟ ਯੂਜ਼ਿਜ਼ ਚਾਰਜ ਨਿਯਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਵਿਰੋਧ ਕੀਤਾ ਹੈ। ਟ੍ਰਿਬਿਊਨਲ ਰੈਗੂਲੇਟਰੀ ਅਥਾਰਟੀ (ਟ੍ਰਾਈ) ਨੇ ਇੰਟਰਕੁਨੈਕਟ ਯੂਜ਼ਿਜ਼ ਚਾਰਜ (ਆਈ.ਯੂ.ਸੀ.) ਨਿਯਮਾਂ 'ਚ ਲੈਂਡਲਾਈਨ ਤੋਂ ਵਾਇਰਲੈੱਸ ਲਈ ਟਰਮੀਨੇਸ਼ਨ ਚਾਰਜ ਜ਼ੀਰੋ ਪੈਸਾ ਤੇ ਵਾਇਰਲੈੱਸ ਤੋਂ ਵਾਇਰਲੈੱਸ 14 ਪੈਸੇ ਪ੍ਰਤੀ ਮਿੰਟ ਤੈਅ ਕੀਤਾ ਹੈ। ਰਿਲਾਇੰਸ ਜੀਓ ਅਤੇ ਟਾਟਾ ਵੱਲੋਂ ਹਾਜ਼ਰ ਵਕੀਲ ਨੇ ਜੱਜ ਜੀ ਰੋਹਿਣੀ ਤੇ ਸੰਗੀਤਾ ਢੀਂਗਰਾ ਸਹਿਗਲ ਦੀ ਪੀਠ ਨੂੰ ਕਿਹਾ ਕਿ ਉਹ ਏਅਰਟੈੱਲ ਤੇ ਵੋਡਾਫੋਨ ਦੀ ਪਟੀਸ਼ਨ ਦਾ ਵਿਰੋਧ ਕਰ ਰਹੇ ਹਨ। ਇਸ 'ਤੇ ਪੀਠ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਸਾਰੇ ਸਰਵਿਸ ਪ੍ਰੋਵਾਈਡਰ ਇਸ ਮਾਮਲੇ 'ਚ ਇਕ ਰਾਏ ਰੱਖਦੇ ਹਨ।
ਸਰਵਿਸ ਪ੍ਰੋਵਾਈਡਰਸ ਨੂੰ ਨਹੀਂ ਨੁਕਸਾਨ
ਉਥੇ ਇਕ ਪਟੀਸ਼ਨਕਰਤਾ ਵੱਲੋਂ ਹਾਜ਼ਰ ਸੀਨੀਅਰ ਵਕੀਲ ਪੀ. ਚਿਤਾਂਬਰਮ ਨੇ ਕਿਹਾ ਕਿ ਘੱਟ ਗਾਹਕਾਂ ਵਾਲੇ ਸਰਵਿਸ ਪ੍ਰੋਵਾਈਡਰਾਂ ਨੂੰ ਇਸ ਨਾਲ ਨੁਕਸਾਨ ਨਹੀਂ ਹੈ ਪਰ ਅਜਿਹੇ ਆਪ੍ਰੇਟਰ ਜਿਨ੍ਹਾਂ ਦੇ ਗਾਹਕਾਂ ਦੀ ਗਿਣਤੀ ਜ਼ਿਆਦਾ ਹੈ, ਉਨ੍ਹਾਂ ਨੂੰ ਇਸ ਨਿਯਮ ਦੀ ਵਜ੍ਹਾ ਨਾਲ ਨੁਕਸਾਨ ਹੋ ਰਿਹਾ ਹੈ। ਚਿਤਾਂਬਰਮ ਨੇ ਦਲੀਲ ਦਿੱਤੀ ਕਿ ਟਰਾਈ ਵੱਲੋਂ ਤੈਅ ਟਰਮੀਨੇਸ਼ਨ ਚਾਰਜ ਘਟਾਉਣ ਦੀ ਵਜ੍ਹਾ ਨਾਲ ਸੇਵਾ ਪ੍ਰੋਵਾਈਡਰਸ ਨੂੰ ਨੁਕਸਾਨ ਹੋ ਰਿਹਾ ਹੈ। ਚਿਤਾਂਬਰਮ ਨੇ ਟਰਾਈ ਦੇ ਟਰਮੀਨੇਸ਼ਨ ਚਾਰਜ ਨੂੰ ਜ਼ੀਰੋ ਕਰਨ 'ਤੇ ਅਧਿਕਾਰ 'ਤੇ ਵੀ ਸਵਾਲ ਚੁੱਕਿਆ ਹੈ।
CSE 2017:ਤੋਸ਼ਿਬਾ ਨੇ ਲਾਂਚ ਕੀਤਾ 16 ਘੰਟੇ ਦਾ ਬੈਟਰੀ ਬੈਕਅਪ ਦੇਣ ਵਾਲਾ ਲੈਪਟਾਪ
NEXT STORY